ਨਸ਼ਾ ਮੁਕਤੀ ਯੁਵਾ ਫ਼ਾਰ ਵਿਕਸਤ ਭਾਰਤ ਅਭਿਆਨ 2026 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਫ਼ਰੀਦਕੋਟ , 12 ਅਗਸਤ ( ਜਸਵੰਤ ਸਿੰਘ ਪੁਰਬਾ )- ਮੇਰਾ ਯੁਵਾ ਭਾਰਤ ਫ਼ਰੀਦਕੋਟ ( ਭਾਰਤ ਸਰਕਾਰ ) ਵਲੋਂ ਨਸ਼ਾ ਮੁਕਤੀ ਯੁਵਾ ਫ਼ਾਰ ਵਿਕਸਤ ਭਾਰਤ ਅਭਿਆਨ 2026 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ । ਜ਼ਿਲ੍ਹਾ ਯੂਥ ਅਫ਼ਸਰ ਤਨਵੀ ਅਗਰਵਾਲ ਅਤੇ ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਦੀ ਦੇਖ ਰੇਖ ਹੇਠ ਨਸ਼ਾ ਮੁਕਤ ਭਾਰਤ ਦੇ ਸਾਂਝੇ ਸੰਕਲਪ ਨਾਲ ਜੋੜਨਾ ਅਤੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ ।
ਜ਼
ਜ਼ਿਲ੍ਹਾ ਪੱਧਰੀ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਸਨਮਾਨਿਤ ਬੱਚੇ ਪ੍ਰਬੰਧਕਾਂ ਨਾਲ। (ਸੱਜੇ) ਗਿੱਧਾ ਪੇਸ਼ ਕਰਦੀਆਂ ਵਿਦਿਆਰਥਣਾਂ। ਅਜੀਤ ਤਸਵੀਰ
13-08-2026
ਫ਼ਰੀਦਕੋਟ , 12 ਅਗਸਤ ( ਜਸਵੰਤ ਸਿੰਘ ਪੁਰਬਾ )- ਮੇਰਾ ਯੁਵਾ ਭਾਰਤ ਫ਼ਰੀਦਕੋਟ ( ਭਾਰਤ ਸਰਕਾਰ ) ਵਲੋਂ ਨਸ਼ਾ ਮੁਕਤੀ ਯੁਵਾ ਫ਼ਾਰ ਵਿਕਸਤ ਭਾਰਤ ਅਭਿਆਨ 2026 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ । ਜ਼ਿਲ੍ਹਾ ਯੂਥ ਅਫ਼ਸਰ ਤਨਵੀ ਅਗਰਵਾਲ ਅਤੇ ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜ਼ਰ ਅਫ਼ਸਰ ਦੀ ਦੇਖ ਰੇਖ ਹੇਠ ਨਸ਼ਾ ਮੁਕਤ ਭਾਰਤ ਦੇ ਸਾਂਝੇ ਸੰਕਲਪ ਨਾਲ ਜੋੜਨਾ ਅਤੇ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ । ਇਸ ਪ੍ਰੋਗਰਾਮ ਵਿਚ ਵੱਖ ਵੱਖ ਸਕੂਲਾਂ , ਕਾਲਜਾਂ , ਡਿਗਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਅਤੇ ਆਈ ਟੀ ਆਈ ਫ਼ਰੀਦਕੋਟ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ । ਨੌਜਵਾਨਾਂ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ ਗਈ । ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਮੁਹਿੰਮ ਤਹਿਤ ਹੋਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ਸੰਕਲਪ ਲਿਆ । ਇਸ ਮੌਕੇ ਵੱਖ ਵੱਖ ਸਕੂਲਾਂ , ਕਾਲਜਾਂ , ਯੂਥ ਕਲੱਬ ਦੇ ਨੌਜਵਾਨਾਂ ਵਲੋਂ ਲੋਕ ਗੀਤ , ਗਿੱਧਾ , ਭੰਗੜਾ , ਲੋਕ ਗੀਤ , ਨੁੱਕੜ ਨਾਟਕਾਂ , ਚਿੱਤਰ ਕਲਾ , ਸਲੋਗਨ ਮੁਕਾਬਲੇ , ਭਾਸ਼ਣ ਮੁਕਾਬਲੇ , ਸ਼ਾਰਟ ਫਿਲਮੀ ਰੀਲ , ਆਦਿ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ । ਮਨਜੀਤ ਸਿੰਘ ਭੁੱਲਰ ਨੇ ਨੌਜਵਾਨਾਂ ਦੀ ਉਤਸ਼ਾਹ ਪੂਰਨ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਇਕ ਸਿਹਤਮੰਦ ਮਜ਼ਬੂਤ , ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ । ਇਸ ਮੌਕੇ ਚਿੱਤਰਕਲਾ ਮੁਕਾਬਲੇ ਵਿਚ ਪਹਿਲਾ ਸਥਾਨ ਹਰਮਨ ਸਿੰਘ , ਦੂਜਾ ਸਥਾਨ ਰਾਜਦੀਪ ਕੌਰ ਤੇ ਤੀਜੇ ਸਥਾਨ ’ ਤੇ ਰਮਨਦੀਪ ਕੌਰ । ਸੋਲੋ ਡਾਂਸ ’ ਚ ਪਹਿਲ ਸਥਾਨ ਹਰਮਨਪ੍ਰੀਤ ਕੌਰ , ਦੂਜਾ ਸਥਾਨ ਕਿਰਨਦੀਪ ਕੌਰ , ਗਰੁੱਪ ਭੰਗੜਾ ’ ਚ ਪਹਿਲਾ ਸਥਾਨ ਗੁਰਮਹਿਕਪ੍ਰੀਤ ਕੌਰ , ਦੂਜਾ ਸਥਾਨ ਤੀਸਾ ਅਰੋੜਾ , ਤੀਜਾ ਸਥਾਨ ਮਨਪ੍ਰੀਤ ਕੌਰ , ਭੰਗੜਾ ਮੁਕਾਬਲੇ ਵਿਚ ਪਹਿਲਾ ਸਥਾਨ ਲਵਲੀ ਸਿੰਘ , ਛੋਟੀ ਕਵਿਤਾ ’ ਚ ਪਹਿਲਾ ਸਥਾਨ ਮਨਦੀਪ ਕੌਰ , ਦੂਜਾ ਸਥਾਨ ਡਿੰਪਲ , ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਮਨਵੀਰ ਕੌਰ , ਦੂਜਾ ਸਥਾਨ ਪ੍ਰਭਜੋਤ ਕੌਰ , ਤੀਜਾ ਸਥਾਨ ਜਗਸੀਰ ਬਰਾੜ , ਲੋਕ ਗੀਤ ’ ਚ ਪਹਿਲਾ ਸਥਾਨ ਜਸਵਿੰਦਰ ਕੌਰ , ਦੂਜਾ ਸਥਾਨ ਜਸਵੀਰ ਕੌਰ , ਤੀਜਾ ਸਥਾਨ ਕੋਮਲਦੀਪ ਕੌਰ , ਨਸ਼ਾ ਮੁਕਤੀ ਵਿਸ਼ੇ ’ ਤੇ ਨਾਟਕ ਰਵਿੰਦਰ ਗਰੁੱਪ ਵਲੋਂ ਖੇਡਿਆ ਗਿਆ । ਸਮਾਗਮ ਦੇ ਅੰਤ ਵਿਚ ਇਨਾਮਾਂ ਦੀ ਵੰਡ ਤਨਵੀ ਅਗਰਵਾਲ ਵਲੋਂ ਕੀਤੀ ਗਈ । ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਸਟੇਟ ਪੱਧਰੀ ਮੁਕਾਬਲੇ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ।