13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪੰਜਗਰਾਈਂ ਕਲਾਂ ’ਚ ਰਾਤ ਸਮੇਂ ਬਿਜਲੀ ਦੇ ਮੀਟਰ ਚੋਰੀ, ਪੁਰਾਣੇ ਮੀਟਰਾਂ ਨੂੰ ਬਣਾਇਆ ਨਿਸ਼ਾਨਾ

ਪੰਜਗਰਾਈਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਖੇਤਰ ’ਚ ਮੋਟਰਾਂ ਦੀ ਤਾਰਾਂ ਅਤੇ ਟਰਾਂਸਫ਼ਾਰਮਾਂ ’ਚ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਕੁਝ ਸਮਾਂ ਪਹਿਲਾਂ ਹੀ ਠੱਲ ਪਈ ਸੀ ਪ੍ਰੰਤੂ ਲੰਘੀ ਰਾਤ ਨੂੰ ਚੋਰਾਂ ਵਲੋਂ ਬਿਜਲੀ ਦੀ ਚਲਦੀ ਸਪਲਾਈ ਦੌਰਾਨ ਘਰਾਂ ਦੇ ਬਾਹਰ ਲੱਗੇ ਬਿਜਲੀ ਦੇ ਤਿੰਨ ਮੀਟਰ ਚੋਰੀ ਕਰਕੇ ਇਲਾਕੇ ਦੇ ਲੋਕਾਂ ਨੂੰ ਮੁੜ ਚਿੰਤਾ ਵਿਚ ਪਾ ਦਿੱਤਾ ਹੈ। ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸ਼ੇਰਬਾਜ਼ ਸਿੰਘ ਉਰਫ਼ ਬਾਜਾ ਮੱਲਣ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਉਸਦੇ ਘਰ ਦੇ ਬਾਹਰ ਲੱਗਾ ਬਿਜਲੀ ਮੀਟਰ ਜੋ ਸੁਖਜੀਤ ਕੌਰ ਪਤਨੀ ਬਿੱਲਾ ਸਿੰਘ ਦੇ ਨਾਂਅ ਹੇਠ ਦਰਜ ਹੈ ਅਤੇ ਦੂਜਾ ਮੀਟਰ ਜੀਤ ਸਿੰਘ ਪੁੱਤਰ ਮੱਲ ਅਤੇ ਤੀਜਾ ਮੀਟਰ ਦਰਸ਼ਨ ਸਿੰਘ ਪੁੱਤਰ ਕੇਹਰ ਸਿੰਘ ਦਾ ਚਲਦੀ ਸਪਲਾਈ ਦੌਰਾਨ ਚੋਰੀ ਕਰ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 14-08-2026
ਪੰਜਗਰਾਈਂ ਕਲਾਂ, 13 ਅਗਸਤ (ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਖੇਤਰ ’ਚ ਮੋਟਰਾਂ ਦੀ ਤਾਰਾਂ ਅਤੇ ਟਰਾਂਸਫ਼ਾਰਮਾਂ ’ਚ ਤੇਲ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਕੁਝ ਸਮਾਂ ਪਹਿਲਾਂ ਹੀ ਠੱਲ ਪਈ ਸੀ ਪ੍ਰੰਤੂ ਲੰਘੀ ਰਾਤ ਨੂੰ ਚੋਰਾਂ ਵਲੋਂ ਬਿਜਲੀ ਦੀ ਚਲਦੀ ਸਪਲਾਈ ਦੌਰਾਨ ਘਰਾਂ ਦੇ ਬਾਹਰ ਲੱਗੇ ਬਿਜਲੀ ਦੇ ਤਿੰਨ ਮੀਟਰ ਚੋਰੀ ਕਰਕੇ ਇਲਾਕੇ ਦੇ ਲੋਕਾਂ ਨੂੰ ਮੁੜ ਚਿੰਤਾ ਵਿਚ ਪਾ ਦਿੱਤਾ ਹੈ। ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸ਼ੇਰਬਾਜ਼ ਸਿੰਘ ਉਰਫ਼ ਬਾਜਾ ਮੱਲਣ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਉਸਦੇ ਘਰ ਦੇ ਬਾਹਰ ਲੱਗਾ ਬਿਜਲੀ ਮੀਟਰ ਜੋ ਸੁਖਜੀਤ ਕੌਰ ਪਤਨੀ ਬਿੱਲਾ ਸਿੰਘ ਦੇ ਨਾਂਅ ਹੇਠ ਦਰਜ ਹੈ ਅਤੇ ਦੂਜਾ ਮੀਟਰ ਜੀਤ ਸਿੰਘ ਪੁੱਤਰ ਮੱਲ ਅਤੇ ਤੀਜਾ ਮੀਟਰ ਦਰਸ਼ਨ ਸਿੰਘ ਪੁੱਤਰ ਕੇਹਰ ਸਿੰਘ ਦਾ ਚਲਦੀ ਸਪਲਾਈ ਦੌਰਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੀਟਰ ਚੋਰੀ ਹੋਣ ਦੇ ਸਮੇਂ ਦੌਰਾਨ ਇਕ ਸ਼ੱਕੀ ਗੱਡੀ ਘਰ ’ਚ ਲੱਗੇ ਕੈਮਰਿਆਂ ’ਚ ਕੈਦ ਹੋਈ ਹੈ ਪ੍ਰੰਤੂ ਤੇਜ਼ ਰੌਸ਼ਨੀ ਦੌਰਾਨ ਗੱਡੀ ਦੇ ਨੰਬਰ ਆਦਿ ਦੀ ਪਛਾਣ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਚੋਰੀ ਕੀਤੇ ਗਏ ਤਿੰਨੇ ਮੀਟਰ ਪੁਰਾਣੀ ਤਕਨੀਕ ਦੇ ਬਣੇ ਹੋਏ ਸਨ। ਇਸ ਘਟਨਾ ਸਬੰਧੀ ਉਨ੍ਹਾਂ ਵਲੋਂ ਬਿਜਲੀ ਮਹਿਕਮੇ ਨੂੰ ਜਾਣਕਾਰੀ ਦੇਣ ਉਪਰੰਤ ਥਾਣਾ ਸਦਰ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਰੈੱਡ ਰਿਬਨ ਕਲੱਬਾਂ ਵਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਰੈੱਡ ਰਨ ਮੈਰਾਥਨ ਅਗਲੀ ਖ਼ਬਰ ਫ਼ਰੀਦਕੋਟ ’ਚ ਭਾਜਪਾ ਨੂੰ ਲੱਗਣ ਜਾ ਰਿਹਾ ਵੱਡਾ ਝਟਕਾ ਸਰਪੰਚ , ਪੰਚ , ਬਲਾਕ ਸੰਮਤੀ ਮੈਂਬਰ ਨੇ ਅਹੁਦਿਆਂ ਤੋਂ ਅਸਤੀਫ਼ਾ ਦੇਣ...
Ad Position 24