21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਾਬਾ ਕਾਸ਼ੀ ਪ੍ਰਸਾਦ ਸ਼ਿਵ ਮੰਦਰ ਵਿਖੇ ਰਾਮ ਨੌਮੀ ਤੇ ਦੁਸਹਿਰੇ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਹਰਮਹਿੰਦਰ ਪਾਲ)-ਬਾਬਾ ਕਾਸ਼ੀ ਪ੍ਰਸ਼ਾਦ ਸ਼ਿਵ ਮੰਦਰ ਕੋਟਕਪੂਰਾ ਰੋਡ ਵਿਖੇ ਰਾਮ ਨੌਮੀ ਅਤੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿਚ ਸੇਤੀਆ ਪੇਪਰ ਮਿਲ ਦੇ ਐਮ.

Ad Position 21
No active advertisement
ਅਜੀਤ ਡੈਸਕ 22-10-2026
ਸ੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਹਰਮਹਿੰਦਰ ਪਾਲ)-ਬਾਬਾ ਕਾਸ਼ੀ ਪ੍ਰਸ਼ਾਦ ਸ਼ਿਵ ਮੰਦਰ ਕੋਟਕਪੂਰਾ ਰੋਡ ਵਿਖੇ ਰਾਮ ਨੌਮੀ ਅਤੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿਚ ਸੇਤੀਆ ਪੇਪਰ ਮਿਲ ਦੇ ਐਮ.ਡੀ. ਰਜਿੰਦਰ ਭੰਡਾਰੀ ਆਪਣੀ ਧਰਮਪਤਨੀ ਕਿਰਨ ਭੰਡਾਰੀ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜੋਤੀ ਪ੍ਰਚੰਡ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੰਦਰ ਕਮੇਟੀ ਦੇ ਸਰਪ੍ਰਸਤ ਅਸ਼ੋਕ ਬਾਂਸਲ, ਪ੍ਰਧਾਨ ਸਤਪਾਲ ਗੋਇਲ, ਸਕੱਤਰ ਐਡਵੋਕੇਟ ਗੁਲਸ਼ਨ ਮਿੱਤਲ, ਜੁਆਇੰਟ ਸਕੱਤਰ ਦੀਪਕ ਬਾਂਸਲ, ਖ਼ਜ਼ਾਨਚੀ ਭਗਵਾਨ ਦਾਸ ਚੋਪੜਾ, ਸੇਵਾ ਮੁਕਤ ਡੀ.ਈ.ਓ. ਜਸਪਾਲ ਮੋਂਗਾ, ਸਮੂਹ ਕਮੇਟੀ ਮੈਂਬਰ, ਮੰਦਰ ਦੇ ਪੁਜਾਰੀ ਮੰਗਤ ਰਾਮ ਸ਼ਰਮਾ ਅਤੇ ਭੀਮ ਸ਼ਰਮਾ ਹਾਜ਼ਰ ਰਹੇ। ਮੰਦਰ ਦੇ ਪ੍ਰੈੱਸ ਸਕੱਤਰ ਦੀਪਕ ਬਾਂਸਲ ਨੇ ਦੱਸਿਆ ਕਿ ਰਜਿੰਦਰ ਭੰਡਾਰੀ ਨੇ ਸੰਗਤ ਨੂੰ ਆਪਣੇ ਸੰਬੋਧਨ ਵਿਚ ਮਾਂ ਸ਼ਕਤੀ ਦੇ ਵੱਖ-ਵੱਖ ਰੂਪਾਂ ਬਾਰੇ ਦੱਸਿਆ। ਦੁਰਗਾ ਸਤੂਤੀ ਦੇ ਪਾਠਾਂ ਦੀ ਸਮਾਪਤੀ ਮੌਕੇ ਸ਼ਰਧਾ ਨਾਲ ਪਾਠ ਕਰਨ ਵਾਲੀਆਂ ਭੈਣਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਸਮੇਂ ਰਿੰਕੂ ਕਮਰਾ, ਲਵਨੀਸ਼ ਜਿੰਦਲ, ਸੁਰਿੰਦਰ ਬਾਂਸਲ, ਦਰਸ਼ਨ ਲਾਲ ਗਿਰਧਰ, ਸਤੀਸ਼ ਵਧਵਾ, ਵਿਜੇ ਗੋਇਲ, ਸੁਰਿੰਦਰ ਬਾਂਸਲ, ਸੁਰਿੰਦਰ ਸਿੰਘ ਤੋਤੀ, ਵਰਿੰਦਰ ਕਾਠਪਾਲ, ਰਵੀ ਵਿਨਾਇਕ, ਮੈਨੇਜਰ ਵਨੀਤ ਸਿੰਗਲਾ, ਨੰਦ ਲਾਲ, ਰਕੇਸ਼ ਛਾਬੜਾ, ਰਾਮ ਸਟੀਲ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ। ਇਸ ਮੌਕੇ ਅਟੁੱਟ ਭੰਡਾਰਾ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਨਿੱਜੀ ਯਾਰਡ ’ਚ ਅਣ-ਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ ਅਗਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਸੇਂਟ ਫ਼ਰੀਦ ਪਬਲਿਕ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾ...
Ad Position 24