15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮੁਕਤਸਰ ਵਿਕਾਸ ਮਿਸ਼ਨ ਦਾ ਵਫ਼ਦ ਥਾਣਾ ਸਿਟੀ ਦੇ ਮੁਖੀ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦਾ ਵਫ਼ਦ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਐੱਸ. ਐੱਚ.

Ad Position 21
No active advertisement
ਅਜੀਤ ਡੈਸਕ 15-08-2026
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦਾ ਵਫ਼ਦ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਐੱਸ.ਐੱਚ.ਓ. ਇੰਸਪੈਕਟਰ ਰਵਿੰਦਰ ਕੌਰ ਬਰਾੜ ਨੂੰ ਮਿਲਿਆ। ਇਸ ਮੌਕੇ ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ (ਦੋਵੇਂ ਪੈਟਰਨ), ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਉਪ ਪ੍ਰਧਾਨ ਚੌ. ਬਲਬੀਰ ਸਿੰਘ, ਮਿਸ਼ਨ ਪ੍ਰਸ਼ਾਸਨ ਕੋਆਰਡੀਨੇਟਰ ਰਾਜਿੰਦਰ ਖੁਰਾਣਾ, ਸਹਾਇਕ ਸਕੱਤਰ ਬਲਜੀਤ ਸਿੰਘ ਅਰੋੜਾ, ਸੀਨੀਅਰ ਮੈਂਬਰ ਬਲਜੀਤ ਸਿੰਘ ਬਰਾੜ, ਨਰਿੰਦਰ ਕਾਕਾ ਅਤੇ ਨੌਜਵਾਨ ਸਮਾਜ ਸੇਵਕ ਤੇ ਮਿਸ਼ਨ ਸਹਿਯੋਗੀ ਕੇਸ਼ਵ ਧੂੜੀਆ ਆਦਿ ਸ਼ਾਮਿਲ ਸਨ। ਇਸ ਦੌਰਾਨ ਐੱਸ.ਐੱਚ.ਓ. ਨੇ ਕਿਹਾ ਕਿ ਉਹ ਆਪਣੀ ਡਿਊਟੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਆਮ ਲੋਕਾਂ ਨੂੰ ਕਿਸੇ ਵੀ ਗੈਰ ਸਮਾਜੀ ਕਾਰਵਾਈ ਦੀ ਸਮੇਂ ਸਿਰ ਤ ਸਹੀ ਸੂਚਨਾ ਦੇਣ ਦੀ ਅਪੀਲ ਵੀ ਕੀਤੀ। ਇਸ ਦੌਰਾਨ ਮਿਸ਼ਨ ਪੈਟਰਨ ਪ੍ਰਦੀਪ ਧੂੜੀਆ ਦੇ ਸਪੁੱਤਰ ਅਤੇ ਮਿਸ਼ਨ ਸਹਿਯੋਗੀ ਕੇਸ਼ਵ ਧੂੜੀਆ ਦੁਆਰਾ ਸਮੁੱਚੀ ਸੰਸਥਾ ਵਲੋਂ ਐੱਸ.ਐੱਚ.ਓ. ਰਵਿੰਦਰ ਕੌਰ ਬਰਾੜ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕਮਿਸ਼ਨ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ...
Ad Position 24