ਪਿੰਡ ਅਜਿੱਤਗਿੱਲ ਤੋਂ ਮੱਤਾ ਨੂੰ ਜਾਂਦੀ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਮੰਗ
ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪਿੰਡ ਅਜਿੱਤਗਿੱਲ ਤੋਂ ਮੱਤਾ ਨੂੰ ਜਾਂਦੀ ਸੜਕ ’ਤੇ ਮੋਟੋ ਪੱਥਰ ਪਾਉਣ ਉਪਰੰਤ ਪ੍ਰੀਮਿਕਸ ਨਹੀਂ ਪਾਇਆ ਗਿਆ। ਜਿਸ ਕਰਕੇ ਰਾਹਗੀਰਾਂ ਤੇ ਪਿੰਡ ਅਜਿੱਤਗਿੱਲ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੈਤੋ, 19 ਅਗਸਤ (ਗੁਰਚਰਨ ਸਿੰਘ ਗਾਬੜੀਆ)-ਪਿੰਡ ਅਜਿੱਤਗਿੱਲ ਤੋਂ ਮੱਤਾ ਨੂੰ ਜਾਂਦੀ ਸੜਕ ’ਤੇ ਮੋਟੋ ਪੱਥਰ ਪਾਉਣ ਉਪਰੰਤ ਪ੍ਰੀਮਿਕਸ ਨਹੀਂ ਪਾਇਆ ਗਿਆ। ਜਿਸ ਕਰਕੇ ਰਾਹਗੀਰਾਂ ਤੇ ਪਿੰਡ ਅਜਿੱਤਗਿੱਲ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਪਿੰਡ ਅਜਿੱਤਗਿੱਲ ਦੇ ਰੇਲਵੇ ਫਾਟਕ ਦੇ ਨੇੜਿਓ ਪਿੰਡ ਵਾਲੇ ਪਾਸੇ ਤੋਂ ਮੱਤਾ ਪਿੰਡ ਨੂੰ ਜਾਂਦਿਆ ਇਸ ਸੜਕ ’ਤੇ ਕਰੀਬ 2 ਮਹੀਨੇ ਪਹਿਲਾਂ ਮੋਟੋ ਪੱਥਰ ਪਾਇਆ ਗਿਆ ਸੀ ਉਪਰੰਤ ਅੱਜ ਤੱਕ ਪ੍ਰੀਮਿਕਸ ਨਹੀਂ ਪਾਇ ਆ ਗਿਆ। ਜਦ ਇਸ ਮੋਟਾ ਪੱਥਰ ਤੋਂ ਹੈਵੀ ਵਹੀਕਲ ਲੰਘਦਾ ਹੈ ਤਾਂ ਕਈ ਵਾਰ ਪੱਥਰ ਉੱਡ ਕੇ ਇੱਧਰ ਉੱਧਰ ਵੱਜਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ’ਤੇ ਪ੍ਰੀਮਿਕਸ ਜਲਦ ਪਾਇਆ ਜਾਵੇ ਤਾਂ ਜੋ ਕਿ ਲੋਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।