ਸਾਦਿਕ, 20 ਅਗਸਤ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਵਿਖੇ ਬੀ.ਆਰ.ਸੀ. ਬਲਾਕ ਫ਼ਰੀਦਕੋਟ -1 ਯੋਗਿੰਦਰ ਸਿੰਘ ਅਤੇ ਫ਼ਤਿਹ ਸਿੰਘ ਭੁੱਲਰ ਵਲੋਂ ਬੱਚਿਆਂ ਦੀ ਪੜ੍ਹਾਈ ਦੀ ਟੈਸਟਿੰਗ ਕੀਤੀ ਗਈ। ਬੱਚਿਆਂ ਦੀ ਸਪੋਟ ਟੈਸਟਿੰਗ ਲਈ ਪਹਿਲੀ ਅਤੇ ਦੂਜੀ ਜਮਾਤ ਦੇ ਨੰਨੇ ਮੁੰਨੇ ਬੱਚਿਆਂ ਤੋਂ ਸਕੂਲ ਦਾ ਨਾਂਅ, ਮਾਤਾ-ਪਿਤਾ ਦਾ ਨਾਂਅ ਅਤੇ ਜਮਾਤ ਅਧਿਆਪਕ ਦਾ ਨਾਂਅ ਪੁੱਛਿਆ ਗਿਆ ਅਤੇ ਬੱਚਿਆਂ ਨੇ ਬਹੁਤ ਹੀ ਸਤਿਕਾਰ ਨਾਲ ਸਾਰਿਆਂ ਦੇ ਨਾਂਅ ਦੱਸੇ। ਦੂਜੀਆਂ ਜਮਾਤਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਟੈਸਟਿੰਗ ਦੌਰਾਨ ਬੱਚਿਆਂ ਨੇ ਹਰੇਕ ਪ੍ਰਸ਼ਨ ਦਾ ਉੱਤਰ ਬਹੁਤ ਵਧੀਆ ਦਿੱਤਾ। ਇਸ ਮੌਕੇ ਯੋਗਿੰਦਰ ਸਿੰਘ ਅਤੇ ਫਤਿਹ ਸਿੰਘ ਭੁੱਲਰ ਨੇ ਬੱਚਿਆਂ ਦੀ ਪ੍ਰਸੰਸਾ ਕੀਤੀ ਅਤੇ ਅਧਿਆਪਕਾਂ ਨੂੰ ਹੋਰ ਮਿਹਨਤ ਕਰਵਾਉਣ ਅਤੇ ਇਕ ਪੇੜ ਮਾਂ ਕੇ ਨਾਮ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਹੈੱਡ ਟੀਚਰ ਮਨਜੀਤ ਸਿੰਘ, ਆਸ਼ਾ ਰਾਣੀ, ਮੁਕੇਸ਼ ਕੁਮਾਰ, ਆਈਨਾ ਰਾਣੀ, ਸਰਬਜੀਤ ਕੌਰ ਗਹਿਰੀ, ਵਰਿੰਦਰ ਕੁਮਾਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।