ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਮੁੱਖ ਦਫ਼ਤਰ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਅੱਜ ਤੋਂ
ਬਰਗਾੜੀ, 20 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਮੁੱਖ ਦਫ਼ਤਰ ਬਰਨਾਲਾ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ 21 ਤੋਂ 23 ਅਗਸਤ ਤੱਕ ਲਾਇਆ ਜਾ ਰਿਹਾ ਹੈ। ਤਰਕਸ਼ੀਲ ਸੁਸਾਇਟੀ ਇਕਾਈ ਬਰਗਾੜੀ ਅਹੁਦੇਦਾਰ ਰਣਜੀਤ ਸਿੰਘ ਸਿਬੀਆਂ ਅਤੇ ਡਾ.
ਬਰਗਾੜੀ, 20 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਮੁੱਖ ਦਫ਼ਤਰ ਬਰਨਾਲਾ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ 21 ਤੋਂ 23 ਅਗਸਤ ਤੱਕ ਲਾਇਆ ਜਾ ਰਿਹਾ ਹੈ। ਤਰਕਸ਼ੀਲ ਸੁਸਾਇਟੀ ਇਕਾਈ ਬਰਗਾੜੀ ਅਹੁਦੇਦਾਰ ਰਣਜੀਤ ਸਿੰਘ ਸਿਬੀਆਂ ਅਤੇ ਡਾ. ਚੰਨਣ ਵਾਂਦਰ ਨੇ ਦੱਸਿਆ ਕਿ ਇਹ ਪੁਸਤਕ ਮੇਲਾ ਅੰਧ ਸ਼ਰਧਾ ਨਿਰਮੁਲਨ ਸੰਮਤੀ ਮਹਾਂਰਸ਼ਟਰ ਦੇ ਆਗੂ ਡਾ. ਨਰਿੰਦਰ ਦਭੋਲਕਰ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮੇਲੇ ਦੌਰਾਨ ਅੱਜ 21ਵੀਂ ਸਦੀ ’ਚ ਲੋਕਾਂ ਨੂੰ ਸਮਾਜਿਕ, ਸੱਭਿਆਚਾਰ, ਧਾਰਮਿਕ, ਰਾਜਨੀਤਿਕ ਮੁਸ਼ਕਲਾਂ ਸਬੰਧੀ ਵੱਖ-ਵੱਖ ਲੇਖਕ, ਆਲੋਚਕ, ਬੁੱਧੀਜੀਵੀ ਅਤੇ ਚਿੰਤਕ ਜਿਨ੍ਹਾਂ ’ਚ ਡਾ. ਜਤਿੰਦਰ ਕੌਰ ਤੁੜ, ਨੇਹਾ ਦੀਕਸ਼ਿਤ, ਅਸ਼ੁਲ ਛਤਰਪਤੀ, ਸ਼ਿਵਇੰਦਰ, ਕੀਰਤੀ ਕਿ੍ਰਪਾਲ, ਪ੍ਰੋ. ਹਰਵਿੰਦਰ ਭੱਟੀ, ਡਾ. ਮੁਕਤਾ ਦਭੋਲਕਰ, ਧਰਮਿੰਦਰ ਮਸਾਣੀ, ਡਾ. ਗੌਹਰ ਰਜ਼ਾ, ਡਾ. ਰਾਜਿੰਦਰਪਾਲ ਸਿੰਘ, ਬਲਦੇਵ ਸਿੰਘ ਸੜਕਨਾਮਾ, ਡਾ. ਕੁਲਦੀਪ ਸਿੰਘ ਦੀਪ ਆਦਿ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਉਸਾਰੂ ਨਾਟਕ, ਲੋਕ ਪੱਖੀ ਗੀਤ ਸੰਗੀਤ , ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਜਾਣਗੇ। ਤਰਕਸ਼ੀਲ ਆਗੂਆਂ ਨੇ ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ ’ਚ ਪਹੁੰਚ ਇਸ ਮੇਲੇ ਦਾ ਲਾਭ ਲੈਣ ਦੀ ਅਪੀਲ ਕੀਤੀ।