ਫ਼ੋਟੋਗ੍ਰਾਫ਼ਰ ਯੂਨੀਅਨ ਨੇ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਮਨਾਇਆ
ਮਲੋਟ, 20 ਅਗਸਤ (ਪਾਟਿਲ)-ਫ਼ੋਟੋਗ੍ਰਾਫ਼ਰ ਯੂਨੀਅਨ ਮਲੋਟ ਦੇ ਸਮੂਹ ਮੈਂਬਰਾਂ ਵਲੋਂ ਅੱਜ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਦੀ ਵਧਾਈ ਦਿੰਦਿਆਂ ਜੱਜ ਸ਼ਰਮਾ ਨੇ ਕਿਹਾ ਕਿ ਇਹ ਦਿਨ ਫ਼ੋਟੋਗ੍ਰਾਫੀ ਦੇ ਖੇਤਰ ਵਿਚ ਅਮੁੱਲੇ ਯੋਗਦਾਨਾਂ ਦੀ ਸ਼ਲਾਘਾ ਕਰਨ ਲਈ ਮਨਾਇਆ ਜਾਂਦਾ ਹੈ।
ਮਲੋਟ ਵਿਖੇ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਮਨਾਏ ਜਾਣ ਮੌਕੇ ਹਾਜ਼ਰ ਫ਼ੋਟੋਗ੍ਰਾਫ਼ਰ ਯੂਨੀਅਨ ਦੇ ਅਹੁਦੇਦਾਰ। ਤਸਵੀਰ: ਪਾਟਿਲ
21-08-2026