ਨਾਬਾਲਗਾ ਨਾਲ ਨਾਬਾਲਗ ਲੜਕੇ ਵਲੋਂ ਜਬਰ ਜਨਾਹ
ਫ਼ਰੀਦਕੋਟ , 20 ਅਗਸਤ ( ਸਰਬਜੀਤ ਸਿੰਘ )- ਸਥਾਨਕ ਸ਼ਹਿਰ ਵਿਚ ਬਣੇ ਇਕ ਨਾਮਵਰ ਸਕੂਲ ਵਿਚ ਪੜ੍ਹਦੀ ਅੱਠਵੀਂ ਜਮਾਤ ਦੀ ਲੜਕੀ ਨਾਲ ਉਸੇ ਸਕੂਲ ਦੇ ਦੱਸਵੀਂ ਜਮਾਤ ਦੇ ਲੜਕੇ ਵਲੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ।
ਫ਼ਰੀਦਕੋਟ , 20 ਅਗਸਤ ( ਸਰਬਜੀਤ ਸਿੰਘ )- ਸਥਾਨਕ ਸ਼ਹਿਰ ਵਿਚ ਬਣੇ ਇਕ ਨਾਮਵਰ ਸਕੂਲ ਵਿਚ ਪੜ੍ਹਦੀ ਅੱਠਵੀਂ ਜਮਾਤ ਦੀ ਲੜਕੀ ਨਾਲ ਉਸੇ ਸਕੂਲ ਦੇ ਦੱਸਵੀਂ ਜਮਾਤ ਦੇ ਲੜਕੇ ਵਲੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੇ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ । ਪ੍ਰਾਪਤ ਸੂਚਨਾ ਅਨੁਸਾਰ ਇਕ ਔਰਤ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੀ ਲੜਕੀ ਸ਼ਹਿਰ ਦੇ ਇਕ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹਦੀ ਹੈ ਉਸ ਦੀ ਉਮਰ ਅਜੇ 13 ਕੁ ਸਾਲ ਹੈ । ਸਕੂਲ ਦੇ ਹੀ ਦੱਸਵੀਂ ਜਮਾਤ ਦੇ ਲੜਕੇ ਨੇ ਉਸ ਦੀ ਲੜਕੀ ਨਾਲ ਦੋਸਤੀ ਕਰਕੇ ਉਸ ਨੂੰ ਵਰਗਲਾ ਕੇ ਆਪਣੇ ਦੋਸਤ ਦੇ ਘਰ ਲੈ ਗਿਆ ਜਿੱਥੇ ਲੜਕੇ ਵਲੋਂ ਉਸ ਦੀ ਲੜਕੀ ਨਾਲ ਇੱਛਾ ਦੇ ਵਿਰੁੱਧ ਸੰਬੰਧ ਬਣਾਏ ਅਤੇ ਉਸ ਨਾਲ ਜ਼ਬਰ ਜਨਾਹ ਕੀਤਾ । ਐਸ . ਆਈ . ਹਰਜਿੰਦਰ ਕੌਰ ਨੇ ਦੱਸਿਆ ਕਿ ਪੀੜ੍ਹਤ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ ਤੇ ਕਥਿਤ ਦੋਸ਼ੀ ਖ਼ਿਲਾਫ਼ ਪੋਸਕੋ ਐਕਟ ਤੇ ਬੀ . ਐਨ . ਐਸ . ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੜਕੇ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ ਚ ਲਿਆਂਦੀ ਜਾ ਰਹੀ ਹੈ ।