20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚਾਰ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲਾਂ ’ਤੇ ਭੜਕੇ ਸਰੂਪ ਚੰਦ ਸਿੰਗਲਾ ਕਿਹਾ , ‘ ਮੁਫ਼ਤ ਬਿਜਲੀ ਦੇ ਨਾਂਅ ’ ਤੇ ਜਨਤਾ ਨਾਲ ਧੋਖਾ ’

ਬਠਿੰਡਾ, 20 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ, ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਦੇ ਬਾਵਜੂਦ ਲੋਕਾਂ ਨੂੰ ਚਾਰ-ਚਾਰ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਬਾਅਦ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲਦਾ ਸੀ ਅਤੇ ਬਿੱਲ ਵੀ ਸਮੇਂ ਸਿਰ ਆਉਂਦੇ ਸਨ, ਪਰ ਹੁਣ ਅਪ੍ਰੈਲ ਤੋਂ ਅਗਸਤ ਤੱਕ ਦੀ ਰੀਡਿੰਗ ਜਾਂ ਔਸਤ ਖਪਤ ਦੇ ਆਧਾਰ ‘ਤੇ 60 ਹਜ਼ਾਰ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੇ ਬਿੱਲ ਭੇਜੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 21-08-2026
ਬਠਿੰਡਾ, 20 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ, ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਦੇ ਬਾਵਜੂਦ ਲੋਕਾਂ ਨੂੰ ਚਾਰ-ਚਾਰ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਬਾਅਦ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਮਿਲਦਾ ਸੀ ਅਤੇ ਬਿੱਲ ਵੀ ਸਮੇਂ ਸਿਰ ਆਉਂਦੇ ਸਨ, ਪਰ ਹੁਣ ਅਪ੍ਰੈਲ ਤੋਂ ਅਗਸਤ ਤੱਕ ਦੀ ਰੀਡਿੰਗ ਜਾਂ ਔਸਤ ਖਪਤ ਦੇ ਆਧਾਰ ‘ਤੇ 60 ਹਜ਼ਾਰ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੇ ਬਿੱਲ ਭੇਜੇ ਜਾ ਰਹੇ ਹਨ। ਸਿੰਗਲਾ ਨੇ ਦੋਸ਼ ਲਾਇਆ ਕਿ ਨਵੇਂ ਕਲਾਊਡ ਆਧਾਰਿਤ ਬਿਲਿੰਗ ਸਿਸਟਮ ਵਿਚ ਆਈਆਂ ਤਕਨੀਕੀ ਖ਼ਾਮੀਆਂ ਅਤੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਸਲ ਰੀਡਿੰਗ ਨਹੀਂ ਲਈ ਜਾ ਸਕੀ। ਇਸ ਕਰਕੇ ਕਈ ਖਪਤਕਾਰਾਂ ਨੂੰ 2 ਤੋਂ 4 ਲੱਖ ਰੁਪਏ ਤੱਕ ਦੇ ਔਸਤ ਅਤੇ ਗਲਤ ਬਿੱਲ ਫੜਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਮਹਿਜ਼ ਇਕ ਕੂਲਰ ਚਲਾਉਣ ਵਾਲੇ ਗਰੀਬ ਪਰਿਵਾਰਾਂ ਨੂੰ ਵੀ 60 ਹਜ਼ਾਰ ਰੁਪਏ ਤੱਕ ਦੇ ਬਿੱਲ ਆ ਰਹੇ ਹਨ। ਬਿਲਿੰਗ ਸਿਸਟਮ ਦੀਆਂ ਖ਼ਾਮੀਆਂ ਕਾਰਨ ਲੱਖਾਂ ਖਪਤਕਾਰ ਪ੍ਰਭਾਵਿਤ ਹੋਏ ਹਨ ਅਤੇ ਪਾਵਰਕਾਮ ਦੇ ਦਫ਼ਤਰਾਂ ਬਾਹਰ ਲੋਕਾਂ ਦੀਆਂ ਕਤਾਰਾਂ ਲੱਗ ਰਹੀਆਂ ਹਨ। ਸਿੰਗਲਾ ਨੇ ਕਿਹਾ ਕਿ “ਮੁਫ਼ਤ ਬਿਜਲੀ ਦੇ ਨਾਮ ‘ਤੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ।”ਉਨ੍ਹਾਂ ਮੰਗ ਕੀਤੀ ਕਿ ਪਾਵਰਕਾਮ ਤੁਰੰਤ ਸਾਰੇ ਗਲਤ ਅਤੇ ਵਿਵਾਦਿਤ ਬਿੱਲਾਂ ਦੀ ਜਾਂਚ ਕਰੇ, ਤਕਨੀਕੀ ਖ਼ਾਮੀਆਂ ਦੂਰ ਕਰੇ ਅਤੇ ਸਹੀ ਰੀਡਿੰਗ ਦੇ ਆਧਾਰ ‘ਤੇ ਨਵੇਂ ਬਿੱਲ ਜਾਰੀ ਕਰਕੇ ਖਪਤਕਾਰਾਂ ਨੂੰ ਰਾਹਤ ਦੇਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਠੁੱਸ, ਅਮਨ- ਕਾਨੂੰਨ ਦੀ ਹਾਲਤ ਵਿਗੜੀ- ਟਹਿਲ ਸਿੰਘ ਸੰਧੂ ਅਗਲੀ ਖ਼ਬਰ ਕਲਮਛੋੜ ਹੜਤਾਲ ਦੇ ਚੌਥੇ ਦਿਨ ਮਨਿਸਟਰੀਅਲ ਕਾਮਿਆਂ ਵਲੋਂ ਰੋਡਵੇਜ਼ ਦਫ਼ਤਰ ਵਿਖੇ ਰੈਲੀ
Ad Position 24