20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜ਼ਿਲ੍ਹਾ ਬਠਿੰਡਾ ’ਚ ਸਭ ਤੋਂ ਪਹਿਲੇ ਸਮਾਰਟ ਸਕੂਲ ਬਣੇ ਪਿੰਡ ਭੂੰਦੜ ਦੇ ਸਰਕਾਰੀ ਸਕੂਲ ’ਚ ਹਰਮੰਦਰ ਸਿੰਘ ਬਰਾੜ ਬੱਚਿਆਂ ਦੇ ਹੋਏ ਰੂਬਰੂ

ਬਾਲਿਆਂਵਾਲੀ, 20 ਅਗਸਤ (ਕੁਲਦੀਪ ਮਤਵਾਲਾ): ਜ਼ਿਲ੍ਹਾ ਬਠਿੰਡਾ ’ਚ ਸਮਾਜ ਸੇਵੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸੇਵਾ ਮੁਕਤ ਬੀ. ਪੀ.

Ad Position 21
No active advertisement
ਅਜੀਤ ਡੈਸਕ 21-08-2026
ਬਾਲਿਆਂਵਾਲੀ, 20 ਅਗਸਤ (ਕੁਲਦੀਪ ਮਤਵਾਲਾ): ਜ਼ਿਲ੍ਹਾ ਬਠਿੰਡਾ ’ਚ ਸਮਾਜ ਸੇਵੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸੇਵਾ ਮੁਕਤ ਬੀ.ਪੀ.ਈ.ਓ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੋਆਰਡੀਨੇਟਰ ਮਾਲਵਾ ਜ਼ੋਨ ਤੇ ਐਜੂਕੇਸ਼ਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਤੇ ਸਾਬਕਾ ਸੇਵਾਮੁਕਤ ਮੁਲਾਜ਼ਮ ਵਿੰਗ ਪੰਜਾਬ ਦੇ ਆਗੂ ਹਰਮੰਦਰ ਸਿੰਘ ਬਰਾੜ ਵਲੋਂ ਜ਼ਿਲ੍ਹਾ ਬਠਿੰਡਾ ’ਚ ਸਭ ਤੋਂ ਪਹਿਲਾਂ ਬਣਾਏ ਗਏ ਸਮਾਰਟ ਸਕੂਲ ਸਰਕਾਰੀ ਪ੍ਰਾਇਮਰੀ ਪਿੰਡ ਭੂੰਦੜ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੋਏ। ਇਸ ਮੌਕੇ ਬਰਾੜ ਵਲੋਂ ਵੱਖ-ਵੱਖ ਜਮਾਤਾਂ ’ਚ ਜਾ ਕੇ ਵਿਦਿਆਰਥੀਆਂ ਨੂੰ ਮਿਲੇ ਅਤੇ ਕਈ ਸਵਾਲ ਪੁੱਛੇ ਗਏ ਤੇ ਬੱਚਿਆਂ ਵਲੋਂ ਸਾਰੇ ਜਵਾਬ ਪੂਰੇ ਆਤਮ ਵਿਸ਼ਵਾਸ ਨਾਲ ਸਹੀ ਦੇਣ ’ਤੇ ਉਨ੍ਹਾਂ ਨੇ ਬੱਚਿਆਂ ਸ਼ਾਬਾਸ਼ ਦਿੱਤੀ। ਹਰਮੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਕਿਉਂਕਿ ਇਸ ਨੇ ਸਕੂਲ ਹਰ ਖੇਤਰ ’ਚ ਸਟੇਟ ਪੱਧਰ ਦਾ ਨਾਮਣਾ ਖੱਟਕੇ ਬਹੁਤ ਕੀਰਤੀਮਾਨ ਸਥਾਪਤ ਕੀਤੇ ਹਨ, ਜਿਸ ਸਦਕਾ ਇਸ ਨੂੰ ਜ਼ਿਲ੍ਹਾ ਹੀ ਨਹੀਂ, ਸਗੋਂ ਪੰਜਾਬ ਦਾ ਬੈੱਸਟ ਸਕੂਲ ਹੋਣ ਦਾ ਮਾਣ ਹਾਸਿਲ ਹੈ। ਸਕੂਲ ਦੇ ਅਕਾਦਮਿਕ ਪੱਧਰ ਦੇ ਨਾਲ-ਨਾਲ ਸਕੂਲ ਹਰ ਖੇਤਰ ’ਚ ਮੋਹਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਬਲਾਕ ਰਾਮਪੁਰਾ ਵਿਖੇ ਬਤੌਰ ਬੀ.ਪੀ.ਈ.ਓ ਤਾਇਨਾਤ ਸੀ ਤਾਂ ਸਭ ਤੋਂ ਪਹਿਲਾਂ ਮੁੱਖ ਅਧਿਆਪਕ ਨਿਰਭੈ ਸਿੰਘ ਦੇ ਸਾਰਥਿਕ ਯਤਨਾਂ ਕਰਕੇ ਜ਼ਿਲ੍ਹਾ ਬਠਿੰਡਾ ’ਚ ਸਭ ਤੋਂ ਪਹਿਲਾਂ ਇਸ ਸਕੂਲ ਨੂੰ ਸਮਾਰਟ ਸਕੂਲ ਬਣਨ ਦਾ ਮਾਣ ਮਿਲਿਆ ਸੀ। ਇਸ ਮੌਕੇ ਸਟੇਟ ਅਵਾਰਡੀ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਤੇ ਸਿੱਖਿਆ ਖੇਤਰ ਅਤੇ ਖੇਡਾਂ ’ਚ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਸਾਲ ਪੰਜਵੀਂ ਜਮਾਤ ਦੇ 100 ਫ਼ੀਸਦੀ ਨਤੀਜਾ ਰਿਹਾ ਜਦਕਿ ਪੰਜਵੀਂ ਜਮਾਤ ਦੇ ਦੋ ਬੱਚਿਆਂ ਮਨਮੀਤ ਸਿੰਘ ਅਤੇ ਪਰਮਵੀਰ ਸਿੰਘ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਹਰਮੰਦਰ ਸਿੰਘ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮੁੱਚੀ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਤੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੇ ਨਤੀਜੇ ਸ਼ਾਨਦਾਰ ਆਏ ਹਨ ਜਦਕਿ ਭਾਰਤ ਸਰਕਾਰ ਵਲੋਂ ਕਰਵਾਏ ਸਰਵੇ ਮੁਤਾਬਿਕ ਪੂਰੇ ਦੇਸ਼ ’ਚੋਂ ਪੰਜਾਬ ਦੇ ਸਰਕਾਰੀ ਸਕੂਲ ਪੜ੍ਹਾਈ ਦੇ ਪੱਖੋਂ ਨੰਬਰ ਇਕ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਵੱਡੀਆਂ ਯੋਜਨਾਵਾਂ ਬਣਾ ਰਹੇ ਜਦਕਿ ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਪ੍ਰਾਈਵੇਟ ਸਕੂਲਾਂ ਵਲੋਂ ਫ਼ੀਸਾਂ ਦੇ ਨਾਮ ’ਤੇ ਕੀਤੀ ਜਾਂਦੀ ਲੁੱਟ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਹੁਣ ਸਕੂਲ ਮਨਮਰਜ਼ੀ ਨਾਲ ਫ਼ੀਸਾਂ ਨਹੀਂ ਵਧਾ ਸਕਦੇ। ਬਰਾੜ ਨੇ ਕਿਹਾ ਕਿ ਬੇਸ਼ੱਕ ਉਹ ਸੇਵਾਮੁਕਤ ਹੋ ਚੁੱਕੇ ਹਨ ਪ੍ਰੰਤੂ ਸਰਕਾਰੀ ਸਕੂਲਾਂ ਤੇ ਵਿਦਿਆਰਥੀਆਂ ਨਾਲ ਅੱਜ ਵੀ ਪਰਿਵਾਰ ਵਰਗਾ ਰਿਸ਼ਤਾ ਹੈ ਅਤੇ ਇਸ ਲਈ ਉਹ ਹਲਕਾ ਮੌੜ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਦੌਰਾ ਕਰਕੇ ਸਮੱਸਿਆਵਾਂ ਜਾਣਕੇ ਹੱਲ ਕਰਨ ਦੇ ਯਤਨ ਕਰ ਰਹੇ ਹਨ। ਇਸ ਮੌਕੇ ਨਿਰਭੈ ਸਿੰਘ ਭੁੱਲਰ ਨੇ ਦੱਸਿਆ ਕਿ ਜਦੋਂ ਹਰਮੰਦਰ ਸਿੰਘ ਬਰਾੜ ਬਲਾਕ ਰਾਮਪੁਰਾ ’ਚ ਬੀ.ਪੀ.ਈ.ਓ ਤਾਇਨਾਤ ਸਨ ਤਾਂ ਉਨ੍ਹਾਂ ਨੇ ਨਿੱਜੀ ਤੌਰ ’ਤੇ ਇਸ ਸਕੂਲ ਲਈ ਦਿਲ ਖੋਲ੍ਹਕੇ ਆਰਥਿਕ ਮਦਦ ਕੀਤੀ ਸੀ। ਇਸ ਮੌਕੇ ਹਰਮੰਦਰ ਸਿੰਘ ਬਰਾੜ ਨੇ ਨਿਰਭੈ ਸਿ ੰਘ ਭੁੱਲਰ ਅਤੇ ਸਟਾਫ਼ ਨੂੰ ਕਿਹਾ ਉਹ ਇਸ ਸਕੂਲ ਲਈ ਆਪਣੇ ਖ਼ੁਦ ਵਲੋਂ ਨਿੱਜੀ ਤੌਰ ’ਤੇ ਹਰ ਤਰ੍ਹਾਂ ਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਆਰਥਿਕ ਸਹਾਇਤਾ ਕਰਨ ਲਈ ਤਿਆਰ ਹਨ। ਇਸ ਮੌਕੇ ਸਕੂਲ ਸਟਾਫ਼ ਵਲੋਂ ਹਰਮੰਦਰ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੋਈ ਗੋਨਿਆਣਾ ਨਗਰ ਕੌਂਸਲ ਦੀ ਚੋਣ, ਰਾਕੇਸ਼ ਕੁਮਾਰ ਰੋਮਾਂ ਬਣੇ ਪ੍ਰਧਾਨ ਅਗਲੀ ਖ਼ਬਰ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰੋਫੈਸਰਾਂ ਨੇ ਕੱਢਿਆ ‘ਮੋਮਬੱਤੀ ਮਾਰਚ’
Ad Position 24