22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਮੀਂਹ ਪੈਣ ’ਤੇ ਬਰਗਾੜੀ ਦੇ ਸਾਰੇ ਮੁੱਖ ਰਸਤਿਆਂ ’ਤੇ ਭਰਦਾ ਪਾਣੀ ਰਾਹਗੀਰਾਂ ਲਈ ਵੱਡੀ ਸਿਰਦਰਦੀ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਛੇ ਵਿਦਿਆਰਥਣਾਂ ਸਨਮਾਨਿਤ

ਬਰਗਾੜੀ, 21 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬਰਗਾੜੀ ਵਿਖੇ ਭਾਵੇਂ ਗੰਦੇ ਪਾਣੀ ਦਾ ਸਾਰਥਿਕ ਨਿਕਾਸ ਹੋਣ ਕਰਕੇ ਸੜ੍ਹਕਾਂ, ਗਲੀਆਂ ’ਚ ਭਰਿਆ ਪਾਣੀ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣਦਾ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Ad Position 21
No active advertisement
ਅਜੀਤ ਡੈਸਕ 22-08-2026
ਬਰਗਾੜੀ, 21 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬਰਗਾੜੀ ਵਿਖੇ ਭਾਵੇਂ ਗੰਦੇ ਪਾਣੀ ਦਾ ਸਾਰਥਿਕ ਨਿਕਾਸ ਹੋਣ ਕਰਕੇ ਸੜ੍ਹਕਾਂ, ਗਲੀਆਂ ’ਚ ਭਰਿਆ ਪਾਣੀ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣਦਾ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੰਤੂ ਮੀਂਹ ਪੈਣ ਤੇ ਤਾਂ ਹਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ ਕਿਉਂਕਿ ਮੀਂਹ ਦਾ ਪਾਣੀ ਪਿੰਡ ਦੇ ਲਗਪਗ ਸਾਰੇ ਮੁੱਖ ਰਸਤਿਆਂ ’ਤੇ ਭਰ ਜਾਂਦਾ ਹੈ। ਇਸ ਤੋਂ ਇਲਾਵਾ ਕੌਮੀ ਸ਼ਾਹ ਮਾਰਗ ਨਾਲ ਬਣੇ ਨਿਕਾਸੀ ਨਾਲਿਆਂ ਦੇ ਪਾਣੀ ਦਾ ਕਿਧਰੇ ਨਿਕਾਸ ਨਾ ਹੋਣ ਕਰਕੇ ਇਹ ਪਾਣੀ ਇਸ ਨਾਲ ਦੋਹੇ ਪਾਸੀਂ ਬਣੀ ਸਰਵਿਸ ਰੋਡ ’ਤੇ ਭਰ ਜਾਂਦਾ ਹੈ। ਜਿਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੁੰਦੀ ਹੈ। ਪਿੰਡ ਦੇ ਤਿੰਨ ਧਾਰਮਿਕ ਸਥਾਨਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਸ੍ਰੀ ਦੁਰਗਾ ਮੰਦਰ, ਡੇਰਾ ਬਾਬਾ ਪ੍ਰੀਤਮ ਦਾਸ ਰੌੜੀਏ ਵਾਲੇ ਅਤੇ ਸ਼ਮਸ਼ਾਨਘਾਟ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ਤਾਂ ਪਿਛਲੇ ਕਾਫ਼ੀ ਸਮੇਂ ਤੋਂ ਖ਼ਰਾਬ ਚੱਲੀ ਆ ਰਹੀ ਤੇ ਮੀਂਹ ਪੈਣ ਤੇ ਤਾਂ ਇਹ ਰਸਤਾ ਬਿਲਕੁਲ ਬੰਦ ਹੋ ਜਾਂਦਾ ਹੈ। ਨਿਕਾਸੀ ਨਾਲੀਆਂ ਦੀ ਸਫ਼ਾਈ ਨਾ ਹੋਣ ਕਰਕੇ ਵੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਰਾਹਗੀਰਾਂ ਤੇ ਨਗਰ ਨਿਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਿਕਾਸੀ ਨਾਲੀਆਂ ਦੀ ਸਫ਼ਾਈ ਕੀਤੀ ਜਾਵੇ ਅਤੇ ਛੱਪੜਾਂ ਦੇ ਪਾਣੀ ਦਾ ਨਿਕਾਸ ਕਰਵਾਇਆ ਜਾਵੇ ਤਾਂ ਕਿ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਵਿਖੇ ਸਦਭਾਵਨਾ ਦਿਵਸ ਮਨਾਇਆ ਸ਼ੈਸ਼ਨ ਜੱਜ ਦੀ ਕੋਠੀ ’ਚ ਕੰਧ ਟੱਪ ਕੇ ਦਾਖ਼ਲ ਹੋਇਆ ਸ਼ੱਕੀ ਕਾਬੂ ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਹਾਊਸ ਕਵਿਤਾ ਅਤੇ ਗੀਤ ਮੁਕਾਬਲੇ ਕਰਵਾਏ
Ad Position 24