ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸਾਲ ਬਾਅਦ ਮੁੜ ਸ਼ੁਰੂ
ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਹਰਮਹਿੰਦਰ ਪਾਲ)-ਇੱਥੋਂ ਦੇ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਵਿਚ ਜਲ ਬੂਟੀ ਦਾ ਭਿਅੰਕਰ ਜੰਗਲ ਬਣ ਜਾਣ ਕਰਕੇ ਇਸ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਰੋਵਰ ਦਾ ਨਵ-ਨਿਰਮਾਣ ਕੀਤੇ ਨੂੰ ਸਾਲ ਤੋਂ ਵੀ ਘੱਟ ਸਮਾਂ ਹੋਇਆ ਹੈ।
ਦ
ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਦੇ ਹੋਏ ਪੁਲਿਸ ਮੁਲਾਜ਼ਮ। ਅਜੀਤ ਤਸਵੀਰ
22-08-2026
ਸ੍ਰੀ ਮੁਕਤਸਰ ਸਾਹਿਬ, 21 ਅਗਸਤ (ਹਰਮਹਿੰਦਰ ਪਾਲ)-ਇੱਥੋਂ ਦੇ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਵਿਚ ਜਲ ਬੂਟੀ ਦਾ ਭਿਅੰਕਰ ਜੰਗਲ ਬਣ ਜਾਣ ਕਰਕੇ ਇਸ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਰੋਵਰ ਦਾ ਨਵ-ਨਿਰਮਾਣ ਕੀਤੇ ਨੂੰ ਸਾਲ ਤੋਂ ਵੀ ਘੱਟ ਸਮਾਂ ਹੋਇਆ ਹੈ। ਐਨੇ ਥੋੜੇ੍ਹ ਸਮੇਂ ਵਿਚ ਸਰੋਵਰ ਵਿੱਚ ਜਲ ਬੂਟੀ ਦਾ ਪੈਦਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਇਸ ਸਰੋਵਰ ਵਿਚ ਨਹਿਰੀ ਪਾਣੀ ਪੈਂਦਾ ਸੀ। ਲਾਗਲੀ ਕੱਸੀ ਤੋਂ ਬਕਾਇਦਾ ਖ਼ਾਲ ਲੱਗਿਆ ਹੋਇਆ ਸੀ, ਪਰ ਹੁਣ ਪਾਣੀ ਟਿਊਬਵੈੱਲ ਦਾ ਪਾਇਆ ਜਾਂਦਾ ਹੈ। ਲੋਕ ਦੂਰ-ਦੂਰ ਤੋਂ ਸਰੋਵਰ ਵਿਚ ਇਸ਼ਨਾਨ ਕਰਨ ਵਾਸਤੇ ਹਰ ਐਤਵਾਰ ਆਉਂਦੇ ਹਨ। ਸੇਵਾ ਕਰ ਰਹੇ ਪਿੰਡ ਬੂੜਾ ਗੁੱਜਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਸਰੋਵਰ ਦੇ ਪੌੜ ਤੇ ਫ਼ਰਸ਼ ਨਵਾਂ ਤਿਆਰ ਕੀਤਾ ਸੀ, ਪਰ ਹੁਣ ਦੁਬਾਰਾ ਸਫ਼ਾਈ ਕਰਨੀ ਹੈ ਕਿ ਬੂਟੀ ਕਾਰਣ ਇਸ਼ਨਾਨ ਕਰਨਾ ਔਖਾ ਸੀ ਤੇ ਬੂਟੀ ਦੀ ਗੰਧ ਵੀ ਬਹੁਤ ਜ਼ਿਆਦਾ ਸੀ। ਮੈਨੇਜਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਜਲ ਦੀ ਸ਼ੁੱਧਤਾ ਤੇ ਸਫ਼ਾਈ ਲਈ ਸਰੋਵਰ ਦੇ ਫ਼ਰਸ਼ ’ਤੇ ਰੇਤ ਤੇ ਪੱਥਰ ਦੀ ਤਹਿ ਵਿਛਾਈ ਜਾਵੇਗੀ।