03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਵਿਖੇ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ 15 ਸਕੂਲਾਂ ਦੇ 205 ਵਿਦਿਆਰਥੀਆਂ ਨੇ ਹਿੱਸਾ ਲਿਆ

ਕੋਟਕਪੂਰਾ, 3 ਨਵੰਬਰ (ਮੋਹਰ ਸਿੰਘ ਗਿੱਲ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਅੰਤਰ ਸਕੂਲ ਯੁਵਕ ਮੇਲਾ ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਵਿਖੇ ਕਰਵਾਇਆ ਗਿਆ । ਜਗਮੋਹਨ ਸਿੰਘ ਖੇਤਰ ਸਕੱਤਰ ਕੋਟਕਪੂਰਾ ਨੇ ਮੰਚ ਸੰਚਾਲਨ ਕੀਤਾ।

Ad Position 21
No active advertisement
ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਵਿਖੇ ਕਰਵਾਏ ਗਏ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਵੱਖ-ਵੱਖ ਗਤੀਵਿਧੀਆਂ ’ਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਪ੍ਰਤੀਯੋਗੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 04-11-2026
ਕੋਟਕਪੂਰਾ, 3 ਨਵੰਬਰ (ਮੋਹਰ ਸਿੰਘ ਗਿੱਲ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵਲੋਂ ਅੰਤਰ ਸਕੂਲ ਯੁਵਕ ਮੇਲਾ ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਵਿਖੇ ਕਰਵਾਇਆ ਗਿਆ । ਜਗਮੋਹਨ ਸਿੰਘ ਖੇਤਰ ਸਕੱਤਰ ਕੋਟਕਪੂਰਾ ਨੇ ਮੰਚ ਸੰਚਾਲਨ ਕੀਤਾ। ਯੁਵਕ ਮੇਲੇ ਦੀ ਸ਼ੁਰੂਆਤ ਡੌਲਫ਼ਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਸ਼ਬਦ ਗਾਇਨ ਕਰ ਕੇ ਕੀਤੀ। ਡਾ. ਸਤਿੰਦਰ ਕੌਰ ਪ੍ਰਿੰਸੀਪਲ ਡੌਲਫ਼ਿਨ ਪਬਲਿਕ ਸਕੂਲ ਵਾੜਾ ਦਰਾਕਾ ਨੇ ਸਮਾਰੋਹ ’ਚ ਸ਼ਾਮਿਲ ਗੁਰਬਚਨ ਸਿੰਘ, ਮਾਤਾ ਸੁਰਜੀਤ ਕੌਰ, ਅਮਰਦੀਪ ਸਿੰਘ ਸਮੇਤ ਅਧਿਆਪਕਾਂ, ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ। ਜੱਜਮੈਂਟ ਦੀ ਸੇਵਾ ਰਣਜੀਤ ਸਿੰਘ ਖੱਚੜਾਂ, ਪ੍ਰੀਤਇੰਦਰ ਸਿੰਘ ਮਿਊਜ਼ਕ ਡਾਇਰੈਕਟਰ, ਹਰਪ੍ਰੀਤ ਸਿੰਘ, ਰਾਜਵੀਰ ਸਿੰਘ ਸੰਧਵਾਂ, ਨਵਨੀਤ ਸਿੰਘ, ਇੰਦਰਜੀਤ ਸਿੰਘ ਕੋਟਕਪੂਰਾ ਨੇ ਨਿਭਾਈ। ਯੁਵਕ ਮੇਲੇ ਵਿਚ 15 ਸਕੂਲਾਂ ਦੇ 205 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ। ਨੈਤਿਕ ਸਿੱਖਿਆ ਇਮਤਿਹਾਨ ਸਕੂਲ 2026 ਵਿਚ ਪੁਜ਼ੀਸ਼ਨਾਂ, ਮੈਰਿਟ ਸਥਾਨ ਅਤੇ ਵਿਸ਼ੇਸ਼ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸ਼ਨੋਤਰੀ ਮੁਕਾਬਲਾ ਰਣਜੀਤ ਸਿੰਘ ਵਾੜਾਦਰਾਕਾ ਵਲੋਂ ਕਰਵਾਇਆ ਗਿਆ ਅਤੇ ਪ੍ਰੋਗਰਾਮ ਦੀ ਅਗਵਾਈ ਮਹਾਂ ਸਿੰਘ ਯੁੂਨਿਟ ਸਕੱਤਰ ਵਾੜਾਦਰਾਕਾ ਨੇ ਕੀਤੀ। ਪ੍ਰਸ਼ਨੋਤਰੀ ਮੁਕਾਬਲੇ ’ਚ ਅਰਸਮੀਨ ਕੌਰ ਅਤੇ ਖੁਸ਼ਦੀਪ ਕੌਰ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਪਹਿਲਾ, ਏਕਨੂਰ ਕੌਰ ਅਤੇ ਗੁਰਸਿਮਰਤ ਕੌਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਨੇ ਦੂਜਾ, ਹਰਮਨਦੀਪ ਕੌਰ ਅਤੇ ਜਸਨਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਨੇ ਤੀਜਾ ਅਤੇ ਸੁਖਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਕਵਿਤਾ ਉਚਾਰਨ ਮੁਕਾਬਲਾ ਜੂਨੀਅਰ ਵਰਗ ਵਿਚੋਂ ਕਰਨਵੀਰ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਨੇ ਪਹਿਲਾ, ਸੁਖਮਨਦੀਪ ਕੌਰ ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਦੂਜਾ, ਰਵਨੀਤ ਕੌਰ ਗੁਰੂਕੁਲ ਸਕੂਲ ਹਰੀਕੇ ਕਲਾਂ ਨੇ ਤੀਜਾ ਸਥਾਨ ਅਤੇ ਤੇਕਬੀਰ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਕਵਿਤਾ ਉਚਾਰਨ ਸੀਨੀਅਰ ਵਰਗ ਵਿਚੋਂ ਅਮਨਪ੍ਰੀਤ ਕੌਰ ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਪਹਿਲਾ, ਸੁਖਮਨਦੀਪ ਕੌਰ ਗੁਰੂਕੁਲ ਪਬਲਿਕ ਸਕੂਲ ਹਰੀਕੇ ਕਲਾਂ ਨੇ ਦੂਜਾ, ਮਾਨਵਦੀਪ ਸਿੰਘ ਡੌਲਫਿਨ ਪਬਲਿਕ ਸਕੂਲ ਵਾੜਾ ਦਰਾਕਾ ਨੇ ਤੀਜਾ ਸਥਾਨ ਅਤੇ ਗੁਰਸਾਹਿਬ ਸਿੰਘ ਸਰਕਾਰੀ ਹਾਈ ਸਕੂਲ ਵਾੜਾਦਰਾਕਾ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਦਸਤਾਰ ਸਜਾਉਣ ਮੁਕਾਬਲਾ ਜੂਨੀਅਰ ਵਰਗ ਵਿਚੋਂ ਅਸਮੀਤ ਸਿੰਘ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਪਹਿਲਾ, ਏਕਮਪ੍ਰੀਤ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਨੇ ਦੂਜਾ, ਜਸਨੂਰ ਸਿੰਘ ਮਾਨ ਡੌਲਫ਼ਿਨ ਪਬਲਿਕ ਸਕੂਲ ਵਾੜਾ ਦਰਾਕਾ ਨੇ ਤੀਜਾ ਅਤੇ ਹਰਕੀਰਤ ਸਿੰਘ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌਂ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਦਸਤਾਰ ਸਜਾਉਣ ਸੀਨੀਅਰ ਵਰਗ ਵਿਚੋਂ ਗੁਰਸ਼ਾਨ ਸਿੰਘ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਨੇ ਪਹਿਲਾ, ਅਭੀਜੋਤ ਸਿੰਘ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਕਲਾਂ ਨੇ ਦੂਜਾ, ਏਕਮਜੋਤ ਸਿੰਘ ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਨੇ ਤੀਜਾ ਸਥਾਨ ਅਤੇ ਪ੍ਰਭਜੋਤ ਸਿੰਘ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਕੋਹਾਰਵਾਲਾ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ । ਸਮੁੱਚੇ ਪ੍ਰੋਗਰਾਮ ਦੌਰਾਨ ਖੇਤਰ ਕੋਟਕਪੂਰਾ ਦੇ ਯੂਨਿਟ ਸਕੱਤਰ ਵਾੜਾਦਰਾਕਾ ਮਹਾਂ ਸਿੰਘ, ਸੁਖਦੇਵ ਸਿੰਘ ਨਾਨਕਸਰ, ਰਾਜਵੀਰ ਸਿੰਘ ਸੰਧਵਾਂ, ਸੰਤ ਸਿੰਘ, ਬਸੰਤ ਸਿੰਘ, ਅਮਰਜੀਤ ਸਿੰਘ, ਵਿਦਿਆਰਥੀ ਵਿੰਗ ਦੇ ਆਲਮਜੀਤ ਸਿੰਘ ਸਮੇਤ ਯੂਨਿਟ ਵਾੜਾਦਰਾਕਾ ਖੇਤਰ ਕੋਟਕਪੂਰਾ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਜੈਤੋ-ਚੰਦਭਾਨ ਸੜਕ ਦੀ ਖਸਤਾ ਹਾਲਤ ਸੰਬੰਧੀ ਐਸ.ਡੀ.ਐਮ. ਦੇ ਨਾਂਅ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਬਲਾਕ ਪੱਧਰੀ ਵਿਸ਼ਾ ਮੇਲੇ ’ਚ ਸਪੀਕਰ ਸੰਧਵਾਂ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ
Ad Position 24