ਵਿਧਾਇਕ ਅਮੋਲਕ ਸਿੰਘ ਨੇ ਬਰਗਾੜੀ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ
ਬਰਗਾੜੀ, 21 ਅਗਸਤ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਵਿਧਾਇਕ ਅਮੋਲਕ ਸਿੰਘ ਨੇ ਬਰਗਾੜੀ ਪਹੁੰਚ ਕੇ ਬਰਗਾੜੀ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਦੁਕਾਨਦਾਰ ਯੂਨੀਅਨ ਬਰਗਾੜੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਦੁਕਾਨਦਾਰਾਂ ਅਤੇ ਸਵਾਰੀਆਂ ਨਾਲ ਸਬੰਧਿਤ ਮੁਸ਼ਕਿਲਾਂ ਵਿਧਾਇਕ ਅਮੋਲਕ ਸਿੰਘ ਦੇ ਧਿਆਨ ਵਿਚ ਲਿਆਂਦੀਆਂ।
ਬਰਗਾੜੀ, 21 ਅਗਸਤ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਵਿਧਾਇਕ ਅਮੋਲਕ ਸਿੰਘ ਨੇ ਬਰਗਾੜੀ ਪਹੁੰਚ ਕੇ ਬਰਗਾੜੀ ਦੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ। ਦੁਕਾਨਦਾਰ ਯੂਨੀਅਨ ਬਰਗਾੜੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਦੁਕਾਨਦਾਰਾਂ ਅਤੇ ਸਵਾਰੀਆਂ ਨਾਲ ਸਬੰਧਿਤ ਮੁਸ਼ਕਿਲਾਂ ਵਿਧਾਇਕ ਅਮੋਲਕ ਸਿੰਘ ਦੇ ਧਿਆਨ ਵਿਚ ਲਿਆਂਦੀਆਂ। ਪ੍ਰਧਾਨ ਸੁਰਿੰਦਰ ਸਿੰਘ ਸੋਢੀ ਨੇ ਸਵਾਰੀਆਂ ਲਈ ਛਾਂਦਾਰ ਸ਼ੈਡ, ਬਾਥਰੂਮ, ਟਰੈਫਿਕ ਦੀ ਸੱਮਸਿਆ, ਬੈਰੀਕੇਡ, ਲਾਅ ਐਂਡ ਆਰਡਰ ਦੀ ਸੱਮਸਿਆ ਦੇ ਹੱਲ ਲਈ ਪੁਲਿਸ ਗਸ਼ਤ ਵਧਾਉਣ, ਗੁਰਦੁਆਰਾ ਸਾਹਿਬ ਨੂੰ ਜਾਂਦੀ ਕੁਲਦੀਪ ਮਾਰਕੀਟ ਸੜਕ ਬਣਾਉਣ, ਨਗਰ ਕੌਂਸਲ ਬਣਾਉਣ ਆਦਿ ਮੰਗਾਂ ਬਾਰੇ ਦੱਸਿਆ। ਵਿਧਾਇਕ ਅਮੋਲਕ ਸਿੰਘ ਨੇ ਸਾਰੀਆਂ ਮੁਸ਼ਕਿਲਾਂ ਧਿਆਨ ਨਾਲ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਕਰੀਬ ਸਾਰੀਆਂ ਮੁਸ਼ਕਿਲਾਂ ਨੂੰ ਹੀ ਹੱਲ ਕਰਨ ਦੀ ਪੂਰੀ ਕੋਸ਼ਿਸ ਕੀਤੀ ਜਾਵੇਗੀ। ਸਮੂਹ ਦੁਕਾਨਦਾਰਾਂ ਨੇ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਗੁਰਿੰਦਰ ਸਿੰਘ ਵਾਲੀਆ, ਦੁਕਾਨਦਾਰ ਯੂਨੀਅਨ ਦੇ ਪੱਪੀ ਸਾਹੋਕੇ, ਡਾ. ਗੁਰਮੇਲ ਸਿੰਘ, ਅਜੇਪਾਲ ਬਰਗਾੜੀ, ਸੁਰਜੀਤ ਸਿੰਘ, ਮੰਗਾ ਸਿੰਘ, ਹਰਦੀਪ ਸਿੰਘ, ਜਸਵਿੰਦਰ ਸ਼ਰਮਾ, ਗਿਆਨੀ ਜਸਵੀਰ ਸਿੰਘ, ਹੈਪੀ ਗਰਗ, ਅਮਨ ਗੁਲਾਟੀ, ਜਸਵੀਰ ਬਾਗੀ, ਸੱਤਾ ਸਿੰਘ, ਆਪ ਆਗੂ ਕੇਵਲ ਸ਼ਰਮਾ, ਡਾ. ਗੁਰਸੇਵਕ ਸਿੰਘ, ਰੇਸ਼ਮ ਢਿੱਲੋਂ, ਪਿ੍ਰਤਪਾਲ ਬਰਾੜ, ਮਨਪ੍ਰੀਤ ਸ਼ਰਮਾ, ਜਗਸੀਰ ਸੀਰਾ ਕਾਮਰੇਡ, ਗੋਬਿੰਦਰ ਬਰਾੜ, ਨੀਲਾ ਸਿੰਘ, ਸੁਖਮੰਦਰ ਸਿੰਘ ਆਦਿ ਹਾਜ਼ਰ ਸਨ।