ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਜੈਤੋ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਤੀਆਂ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਡੇ ਪੁਰਾਤਨ ਵਿਰਸੇ ਨੂੰ ਦਰਸਾਉਂਦੇ ਫੁਲਕਾਰੀਆਂ, ਬਾਗ, ਘੱਗਰੇ, ਪੱਖੀਆਂ ਅਤੇ ਚਰਖੇ, ਸੱਗੀ ਫੁੱਲ, ਮੋਹਰਾਂ ਅਤੇ ਜਾਗੋ ਆਦਿ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ (ਬਾਜਾਖਾਨਾ ਰੋਡ) ਜੈਤੋ ਵਿਖੇ ਤੀਆਂ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਡੇ ਪੁਰਾਤਨ ਵਿਰਸੇ ਨੂੰ ਦਰਸਾਉਂਦੇ ਫੁਲਕਾਰੀਆਂ, ਬਾਗ, ਘੱਗਰੇ, ਪੱਖੀਆਂ ਅਤੇ ਚਰਖੇ, ਸੱਗੀ ਫੁੱਲ, ਮੋਹਰਾਂ ਅਤੇ ਜਾਗੋ ਆਦਿ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪਿ੍ਰੰਸੀਪਲ ਦਰਸ਼ਨਾ ਦੇਵੀ ਨੇ ਤੀਆਂ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਤੀਆਂ ਦੇ ਤਿਉਹਾਰ ਨੂੰ ਵਿਲੱਖਣ ਹੀ ਵਡਿਆਈ ਨਸੀਬ ਹੋਈ ਹੈ। ਸਾਉਣ ਮਹੀਨੇ ਦੇ ਘਨਘੋਰ ਕਾਲੇ ਬੱਦਲ, ਠੰਡੀਆਂ ਤੇ ਮਦਹੋਸ਼ ਪੌਣਾ, ਕਣੀਆਂ ਦੀ ਮਿੱਠੀ-ਮਿੱਠੀ ਭੂਰ ਵਿਚ ਆਥਣੇ ਵੇਲੇ ਪਿੰਡ ਦੀਆਂ ਮੁਟਿਆਰਾਂ ਪਿੰਡ ਦੇ ਕਿਸੇ ਖੁੱਲ੍ਹੇ ਥਾਂ ਵਿਚ ਆਪਣੇ ਦਿਲ ਦੇ ਵਲਵਲੇ ਗਿੱਧਾ ਬੋਲੀਆਂ ਪਾ ਕੇ ਉਜਾਗਰ ਕਰਦੀਆਂ ਸਨ। ਲੰਮੇ ਸਮੇ ਤੋਂ ਵਿਛੜੀਆਂ ਸਹੇਲੀਆਂ ਨੂੰ ਮਿਲਦੀਆਂ ਸਨ। ਜਮਾਤ ਇੰਚਾਰਜਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ, ਗਿੱਧਾ, ਭੰਗੜਾਂ, ਡਾਂਸ, ਡਰਾਇੰਗ ਮੁਕਾਬਲੇ, ਮਹਿੰਦੀ ਮੁਕਾਬਲੇ ਕਰਵਾਏ ਗਏ ਅਤੇ ਵੱਖ-ਵੱਖ ਕਲਾਕਾਰੀਆਂ ਪੇਸ਼ ਕੀਤੀਆਂ ਗਈਆਂ, ਜੋ ਕਿ ਬਹੁਤ ਪ੍ਰਸੰਸਾਯੋਗ ਸਨ। ਅਖੀਰ ਵਿਚ ਸਕੂਲ ਦੇ ਚੇਅਰਮੈਨ ਸਾਧੂ ਰਾਮ ਸ਼ਰਮਾ ਨੇ ਤੀਆਂ ਦੇ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਟਾਫ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਹਾਜ਼ਰ ਅਧਿਆਪਕ ਰਾਜਵਿੰਦਰ ਕੌਰ, ਵੀਰਪਾਲ ਕੌਰ, ਗੁਰਮੀਤ ਕੌਰ, ਜਸ਼ਨਦੀਪ ਕੌਰ, ਸ਼ਿੰਦਰ ਕੌਰ, ਹਰਪਾਲ ਕੌਰ ਅਮਨਦੀਪ ਕੌਰ, ਕੁਲਵਿੰਦਰ ਕੌਰ, ਉਰਮਲਾ ਰਾਣੀ, ਹਰਮਨ ਕੌਰ, ਨਵਦੀਪ ਕੌਰ ਅਤੇ ਸਿਮਰਜੀਤ ਕੌਰ ਆਦਿ ਹਾਜ਼ਰ ਸਨ।