ਐਸੋਸੀਏਸ਼ਨ ਆਫ਼ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੋਟਕਪੂਰਾ ਦੇ ਓ. ਪੀ. ਗੋਇਲ ਪ੍ਰਧਾਨ ਬਣੇ
ਫ਼ਰੀਦਕੋਟ, 23 ਅਗਸਤ (ਜਸਵੰਤ ਸਿੰਘ ਪੁਰਬਾ)-ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੋਟਕਪੂਰਾ ਦੀ ਪੰਜਵੀਂ ਵਰੇ੍ਹਗੰਢ ਦੇ ਮੌਕੇ ਐਸੋਸੀਏਸ਼ਨ ਵਲੋਂ ਫ਼ਿਊਚਰ ਬਰਾਇਟ ਇੰਸਟੀਚਿਊਟ ਕੋਟਕਪੂਰਾ ਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ’ਚ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ।
ਫ਼ਰੀਦਕੋਟ, 23 ਅਗਸਤ (ਜਸਵੰਤ ਸਿੰਘ ਪੁਰਬਾ)-ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੋਟਕਪੂਰਾ ਦੀ ਪੰਜਵੀਂ ਵਰੇ੍ਹਗੰਢ ਦੇ ਮੌਕੇ ਐਸੋਸੀਏਸ਼ਨ ਵਲੋਂ ਫ਼ਿਊਚਰ ਬਰਾਇਟ ਇੰਸਟੀਚਿਊਟ ਕੋਟਕਪੂਰਾ ਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ’ਚ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ। ਸੁਖਵਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਪੰਜਵੀਂ ਵਰੇ੍ਹਗੰਢ ਦਾ ਜਸ਼ਨ ਮਨਾਇਆ ਗਿਆ ਅਤੇ ਐਸੋਸੀਏਸ਼ਨ ਦੀ ਨਵੀਂ ਚੋਣ ਕੀਤੀ ਗਈ। ਚੋਣ ਦੌਰਾਨ ਸਰਬਸੰਮਤੀ ਨਾਲ ਓ.ਪੀ ਗੋਇਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਓ.ਪੀ ਗੋਇਲ ਅਤੇ ਗੁਰਮੀਤ ਸਿੰਘ ਸਰਾਂ ਨੇ ਦੱਸਿਆ ਕਿ ਇਸ ਐਸੋਸੀਏਸ਼ਨ ਦੀ ਸ਼ੁਰੂਆਤ 5 ਸਾਲ ਪਹਿਲਾਂ ਚਾਰ ਫ਼ਾਉਂਡਰ ਮੈਂਬਰਾਂ ਅਮਨ ਵਿਲੀਅਮ, ਗੁਰਮੀਤ ਸਿੰਘ ਸਰਾਂ, ਓ.ਪੀ ਗੋਇਲ, ਗੁਰਮੀਤ ਸਿੰਘ ਮਠਾੜੂ ਦੁਆਰਾ ਅੱਜ ਦੇ ਦਿਨ ਹੀ ਕੀਤੀ ਗਈ। ਇਸ ਐਸੋਸੀਏਸ਼ਨ ਵਿਚ 50 ਤੋਂ ਜ਼ਿਆਦਾ ਮੈਂਬਰ ਹਨ। ਗੁਰਵਿੰਦਰ ਸਿੰਘ, ਵਿਵੇਕ ਅਰੋੜਾ ਅਤੇ ਹਰਵਿੰਦਰ ਸਿੰਘ ਵੈਨਸੀ ਨੇ ਦੱਸਿਆ ਕਿ ਐਸੋਸੀਏਸ਼ਨ ਗਰੀਬ ਪਰਿਵਾਰਾਂ ਦੀ ਅਬਰੋਡ ਸਟੱਡੀ ਕਰਨ ਵਿਚ ਵਿੱਤੀ ਸਹਾਇਤਾ ਕਰਦੀ ਹੈ ਅਤੇ ਜ਼ਰੂਰਤਮੰਦ ਪਰਿਵਾਰਾਂ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕਰਦੀ ਹੈ। ਐਸੋਸੀਏਸ਼ਨ ਦੇ ਫ਼ਾਉਂਡਰ ਮੈਂਬਰ ਅਮਨ ਵਿਲੀਅਮ, ਹੈਪੀ ਸਿੰਘ, ਅਭਿਸ਼ੇਕ ਮਿੱਤਲ ਅਤੇ ਸੋਨੂੰ ਸ਼ਰਮਾ ਨੇ ਦੱਸਿਆ ਕਿ ਇਹ ਐਸੋਸੀਏਸ਼ਨ ਪੰਜਾਬ ਦੀ ਇਕਲੌਤੀ ਐਸੋਸੀਏਸ਼ਨ ਜੋ ਕੇ ਲੋਕਾਂ ਨੂੰ ਬਾਹਰ ਭੇਜਣ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮ ਵੀ ਕਰਦੀ ਹੈ । ਆਖਿਰ ਵਿਚ ਨੰਦਿਨੀ ਅਤੇ ਅਮਨ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮਜੀਤ ਸ਼ਰਮਾ, ਰਿੰਕੂ ਕੌਰ, ਰਿਸ਼ਭ ਗੋਇਲ ਆਦਿ ਵੀ ਹਾਜ਼ਰ ਸਨ।