24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਈਪਾਸ ਦੇ ਨਾਲ ਨਹਿਰਾਂ ਦੇ ਕੰਢੇ ਤੋੜੀਆਂ ਗਈਆਂ ਬਚਾਅ ਕੰਧਾਂ ਵੱਡੇ ਹਾਦਸੇ ਨੂੰ ਦੇ ਰਹੀਆਂ ਸੱਦਾ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤੇ

ਫ਼ਰੀਦਕੋਟ, 23 ਅਗਸਤ (ਹਰਮਿੰਦਰ ਸਿੰਘ ਮਿੰਦਾ)-ਕੁਝ ਮਹੀਨੇ ਪਹਿਲਾਂ ਫ਼ਰੀਦਕੋਟ ਦੀਆਂ ਜੋੜਵੀਆਂ ਨਹਿਰਾਂ ਨੂੰ ਪਾਸਿਆਂ ਅਤੇ ਹੇਠੋਂ ਪੱਕਾ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ। ਇਨ੍ਹਾਂ ਨਹਿਰਾਂ ਨੂੰ ਪੱਕਾ ਕਰਨ ਸਮੇਂ ਆਸੇ ਪਾਸੇ ਖੜੀਆਂ ਝਾੜੀਆਂ ਅਤੇ ਕਈ ਦਰੱਖਤਾਂ ਨੂੰ ਪੁੱਟ ਦਿੱਤਾ ਗਿਆ ਸੀ।

Ad Position 21
No active advertisement
ਬਾਜਾਖਾਨਾ ਵਿਖੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ। ਨਾਲ ਡਾ. ਕੇਵਲ ਕਿ੍ਰਸ਼ਨ, ਕਾਲਾ ਮੱਲਾ ਆਦਿ। ਤਸਵੀਰ: ਜੀਵਨ ਗਰਗ 24-08-2026
ਫ਼ਰੀਦਕੋਟ, 23 ਅਗਸਤ (ਹਰਮਿੰਦਰ ਸਿੰਘ ਮਿੰਦਾ)-ਕੁਝ ਮਹੀਨੇ ਪਹਿਲਾਂ ਫ਼ਰੀਦਕੋਟ ਦੀਆਂ ਜੋੜਵੀਆਂ ਨਹਿਰਾਂ ਨੂੰ ਪਾਸਿਆਂ ਅਤੇ ਹੇਠੋਂ ਪੱਕਾ ਕਰਨ ਦਾ ਕੰਮ ਆਰੰਭ ਕੀਤਾ ਗਿਆ ਸੀ। ਇਨ੍ਹਾਂ ਨਹਿਰਾਂ ਨੂੰ ਪੱਕਾ ਕਰਨ ਸਮੇਂ ਆਸੇ ਪਾਸੇ ਖੜੀਆਂ ਝਾੜੀਆਂ ਅਤੇ ਕਈ ਦਰੱਖਤਾਂ ਨੂੰ ਪੁੱਟ ਦਿੱਤਾ ਗਿਆ ਸੀ। ਇਸ ਤੋਂ ਬਿਨ੍ਹਾਂ ਇਨ੍ਹਾਂ ਨਹਿਰਾਂ ਦੇ ਕਿਨਾਰੇ ’ਤੇ ਇੱਟਾਂ ਦੀਆਂ ਪੱਕੀਆਂ ਕੰਧਾਂ ਬਣੀਆਂ ਹੋਈਆਂ ਸਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਦੁਰਘਟਨਾ ਤੋਂ ਬਚਿਆ ਜਾ ਸਕੇ ਕਿਉਂਕਿ ਵੱਡੀ ਨਹਿਰ ਦੇ ਕਿਨਾਰੇ ਦੇ ਨਾਲ ਖਾਸ ਕਰਕੇ ਪੱਕੀ ਸੜਕ ਬਣੀ ਹੋਣ ਕਰਕੇ ਸਵੇਰ ਤੋਂ ਰਾਤ ਤੱਕ ਕਾਫ਼ੀ ਆਵਾਜਾਈ ਰਹਿੰਦੀ ਹੈ । ਇਸ ਬਾਈਪਾਸ ’ਤੇ ਤਲਵੰਡੀ ਰੋਡ ਤੋਂ ਲੈ ਕੇ ਮਚਾਕੀ ਮੱਲ ਸਿੰਘ ਵਾਲੇ ਪੁਲ ਤੱਕ ਅਕਸਰ ਹੀ ਵਾਹਨਾਂ ਦੀ ਭੀੜ ਦੇਖੀ ਜਾ ਸਕਦੀ ਹੈ। ਜਦੋਂ ਇਨ੍ਹਾਂ ਨਹਿਰਾਂ ਨੂੰ ਪੱਕਾਂ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਇਸ ਬਾਈਪਾਸ ਦੇ ਨਾਲ ਨਹਿਰਾਂ ਦੇ ਨਾਲ ਨਾਲ ਜਾਂਦੀ ਇੱਟਾਂ ਦੀ ਪੱਕੀ ਕੰਧ ਨੂੰ ਪੂਰੀ ਤਰਾਂ ਤੋੜ ਦਿੱਤਾ ਗਿਆ। ਹੁਣ ਜਦੋਂਕਿ ਇਨ੍ਹਾਂ ਨਹਿਰਾਂ ਨੂੰ ਪੱਕਾ ਕਰਨ ਦਾ ਕੰਮ ਪੂਰਾ ਕਰ ਦਿੱਤਾ ਗਿਆ ਹੈ ਅਤੇ ਛੋਟੀ ਨਹਿਰ ਦੇ ਨਾਲ ਨਾਲ ਸੀਮੈਂਟ ਦੀ ਪੱਕੀ ਕੰਧ ਉਸਾਰ ਦਿੱਤੀ ਗਈ ਹੈ ਜੋ ਕਿ ਸਵਾਗਤ ਯੋਗ ਕਦਮ ਹੈ। ਇਸ ਨਾਲ ਕਿਸੇ ਵੀ ਅਣਸੁਖਾਂਵੀ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਵੱਡੀ ਨਹਿਰ ਦੇ ਨਾਲ ਨਾਲ ਨਵੀਂ ਕੰਧ ਤਾਂ ਕੀ ਉਸਾਰਨੀ ਸੀ ਸਗੋਂ ਪਹਿਲਾਂ ਤੋਂ ਬਣੀ ਪੱਕੀ ਕੰਧ ਵੀ ਪੁੱਟ ਦਿੱਤੀ ਗਈ। ਜਦੋਂਕਿ ਸਭ ਤੋਂ ਵੱਧ ਆਵਾਜਾਈ ਦਾ ਵਹਾਅ ਮਚਾਕੀ ਮੱਲ ਸਿੰਘ ਪੁੱਲ ਤੋਂ ਲੈ ਕੇ ਤਲਵੰਡੀ ਵਾਲੇ ਪੁੱਲ ਤੱਕ ਰਹਿੰਦਾ ਹੈ। ਦੂਸਰਾ ਇਸ ਦੇ ਨਾਲ-ਨਾਲ ਪੱਕੀ ਸੜਕ ਬਣੀ ਹੋਣ ਕਰਕੇ ਵਾਹਨ ਵੀ ਤੇਜ਼ ਗਤੀ ਨਾਲ ਚੱਲਦੇ ਹਨ। ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਇਸ ਪਾਸੇ ਤੋਂ ਦੜ ਵੱਟ ਕੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਤੋਂ ਬਿਨਾਂ ਜੰਗਲਾਤ ਵਿਭਾਗ ਵੀ ਕੱਟੇ ਗਏ ਦਰੱਖਤਾਂ ਦੀ ਪ੍ਰਤੀ ਪੂਰਤੀ ਲਈ ਕੋਈ ਵੀ ਤੇਜ਼ ਯਤਨ ਆਰੰਭ ਕਰਦਾ ਨਜ਼ਰ ਨਹੀਂ ਆ ਰਿਹਾ। ਇਲਾਕਾ ਨਿਵਾਸੀਆਂ ਵਲੋਂ ਕੋਟਕਪੂਰਾ ਪੁੱਲ ਤੋਂ ਲੈ ਕੇ ਮਚਾਕੀ ਮੱਲ ਸਿੰਘ ਵਾਲਾ ਪੁੱਲ ਤੱਕ ਸੈਰਗਾਹ ਵਜੋਂ ਵਰਤੀ ਜਾਂਦੀ ਸੀ। ਉਸ ਦਾ ਵੀ ਸੱਤਿਆ ਨਾਸ ਕਰ ਦਿੱਤਾ ਗਿਆ ਹੈ। ਜਿਸ ਕਰਕੇ ਸ਼ਹਿਰ ਨਿਵਾਸੀਆਂ ਵਿਚ ਭਾਰੀ ਗੁੱਸਾ ਨਜ਼ਰ ਆ ਰਿਹਾ ਹੈ। ਨਹਿਰਾਂ ਦੇ ਨਜ਼ਦੀਕ ਸਥਿਤ ਸ਼ਹਿਰ ਨਿਵਾਸੀਆਂ ਜਗਤਾਰ ਸਿੰਘ ਢਿੱਲੋਂ ਪ੍ਰਧਾਨ ਪਾਰਕ ਐਵੀਨਿਊ ਕਾਲੋਨੀ, ਜਸਵੰਤ ਸਿੰਘ ਬਰਾੜ, ਗੁਰਜੀਤ ਸਿੰਘ ਸੇਠੀ, ਅਮਰਜੀਤ ਸਿੰਘ ਗੋਂਦਾਰਾ, ਕਾਕਾ ਬਰਗਾੜੀ, ਭੁਪਿੰਦਰ ਸਿੰਘ ਨਕਈ, ਸੁਖਚਰਨ ਸਿੰਘ ਸਿੰਧੂ, ਕੁਲਦੀਪ ਸਿੰਘ ਬਰਾੜ ਅਤੇ ਕਈ ਹੋਰਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਤੋਂ ਤੁਰੰਤ ਇਸ ਪਾਸੇ ਵੱਲ ਧਿਆਨ ਦੇ ਕੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਆਉਣ ਵਾਲੀ ਧੁੰਦ ਰੁੱਤ ਵਿਚ ਹਾਦਸਿਆਂ ਦਾ ਖਦਸਾ ਹੋਰ ਵੀ ਵੱਧ ਜਾਂਦਾ ਹੈ। ਇਸ ਕਰਕੇ ਕੋਈ ਦੁਰਘਟਨਾ ਨਾ ਵਾਪਰੇ ਇਸ ਲਈ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਬਾਈਪਾਸ ’ਤੇ ਨਹਿਰ ਦੇ ਕੰਢਿਆਂ ਦੇ ਨਾਲ ਨਾਲ ਸੀਮੈਂਟ ਵਾਲੀ ਪੱਕੀ ਕੰਧ ਅਤੇ ਰੇਲਿੰਗ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਗੰਭੀਰ ਨਹੀਂ-ਢਿਲਵਾਂ ਅਗਲੀ ਖ਼ਬਰ ਐਸੋਸੀਏਸ਼ਨ ਆਫ਼ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੋਟਕਪੂਰਾ ਦੇ ਓ. ਪੀ. ਗੋਇਲ ਪ੍ਰਧਾਨ ਬਣੇ
Ad Position 24