ਚਰਨਜੀਤ ਸਿੰਘ ਲੁਹਾਰਾ ਮਾਰਕਿਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਬਣੇ
ਗਿੱਦੜਬਾਹਾ, 23 ਅਗਸਤ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਵਲੋਂ ਮਾਰਕਿਟ ਕਮੇਟੀ ਦੇ ਚੇਅਰਮੈਨਾਂ ਦੀ ਨਵੀਂ ਜਾਰੀ ਕੀਤੀ ਗਈ ਸੂਚੀ ਵਿਚ ਫੇਰਬਦਲ ਕਰਦਿਆਂ ਗਿੱਦੜਬਾਹਾ ਤੋਂ ਵਕੀਲ ਹਰਦੀਪ ਸਿੰਘ ਭੰਗਾਲ ਨੂੰ ਬਦਲਦਿਆਂ ਚਰਨਜੀਤ ਸਿੰਘ ਬਰਾੜ ਲੁਹਾਰਾ ਨੂੰ ਮਾਰਕਿਟ ਕਮੇਟੀ ਗਿੱਦੜਬਾਹਾ ਦਾ ਚੇਅਰਮੈਨ ਲਗਾਇਆ ਗਿਆ ਹੈ , ਜਿਸ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਬਦਲੇ ਜਾਣ ਦੀ ਕਈ ਮਹੀਨਿਆਂ ਤੋਂ ਸਿਆਸੀ ਗਲਿਆਰਿਆਂ ਵਿਚ ਖ਼ੂਬ ਚਰਚਾ ਛਿੜੀ ਹੋਈ ਸੀ।
ਗਿੱਦੜਬਾਹਾ, 23 ਅਗਸਤ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਵਲੋਂ ਮਾਰਕਿਟ ਕਮੇਟੀ ਦੇ ਚੇਅਰਮੈਨਾਂ ਦੀ ਨਵੀਂ ਜਾਰੀ ਕੀਤੀ ਗਈ ਸੂਚੀ ਵਿਚ ਫੇਰਬਦਲ ਕਰਦਿਆਂ ਗਿੱਦੜਬਾਹਾ ਤੋਂ ਵਕੀਲ ਹਰਦੀਪ ਸਿੰਘ ਭੰਗਾਲ ਨੂੰ ਬਦਲਦਿਆਂ ਚਰਨਜੀਤ ਸਿੰਘ ਬਰਾੜ ਲੁਹਾਰਾ ਨੂੰ ਮਾਰਕਿਟ ਕਮੇਟੀ ਗਿੱਦੜਬਾਹਾ ਦਾ ਚੇਅਰਮੈਨ ਲਗਾਇਆ ਗਿਆ ਹੈ , ਜਿਸ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗਿੱਦੜਬਾਹਾ ਮਾਰਕਿਟ ਕਮੇਟੀ ਦੇ ਚੇਅਰਮੈਨ ਨੂੰ ਬਦਲੇ ਜਾਣ ਦੀ ਕਈ ਮਹੀਨਿਆਂ ਤੋਂ ਸਿਆਸੀ ਗਲਿਆਰਿਆਂ ਵਿਚ ਖ਼ੂਬ ਚਰਚਾ ਛਿੜੀ ਹੋਈ ਸੀ। ਸਰਕਾਰ ਵਲੋਂ ਤਾਜ਼ਾ ਜਾਰੀ ਕੀਤੀ ਗਈ ਸੂਚੀ ਵਿਚ ਸੂਬੇ ਭਰ ਤੋਂ ਕਈ ਨਵੇਂ ਚਿਹਰਿਆਂ ਨੂੰ ਚੇਅਰਮੈਨੀਆਂ ਦਿੱਤੀਆਂ ਗਈਆਂ ਹਨ। ਗਿੱਦੜਬਾਹਾ ਹਲਕੇ ਦੇ ਮਿਹਨਤੀ ਆਗੂ ਚਰਨਜੀਤ ਸਿੰਘ ਬਰਾੜ ਲੁਹਾਰਾ ਨੂੰ ਮਾਰਕਿਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਵਜੋਂ ਸੇਵਾ ਸੌਂਪੀ ਗਈ ਹੈ। ਉਹ ਲੰਮੇ ਸਮੇਂ ਤੋਂ ਸਿਆਸੀ ਸਰਗਰਮੀਆਂ ਵਿਚ ਸ਼ਾਮਿਲ ਰਹੇ ਹਨ ਅਤੇ ਹਲਕੇ ਵਿਚ ਚੰਗਾ ਨਾਂਅ ਹੈ। ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਹਾਈਕਮਾਂਡ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ, ਪਾਰਟੀਬਾਜ਼ੀ, ਬਿਨਾਂ ਕਿਸੇ ਭੇਦਭਾਵ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਸ. ਬਰਾੜ ਨੇ ਸਥਾਨਕ ਆਗੂਆਂ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।