ਮਾਸਟਰ ਦਿਲਬਾਗ ਸਿੰਘ ਬਰਾੜ ਉਦੇਕਰਨ ਨਮਿਤ ਸ਼ਰਧਾਂਜਲੀ ਸਮਾਗਮ ਵੱਖ - ਵੱਖ ਆਗੂ ਅਤੇ ਇਲਾਕਾ ਵਾਸੀ ਹੋਏ ਸ਼ਾਮਿਲ
ਸ੍ਰੀ ਮੁਕਤਸਰ ਸਾਹਿਬ, 23 ਅਗਸਤ (ਰਣਜੀਤ ਸਿੰਘ ਢਿੱਲੋਂ)-ਗੁਰਲਾਲ ਸਿੰਘ ਬਰਾੜ ਯੂ. ਐੱਸ.
ਸ੍ਰੀ ਮੁਕਤਸਰ ਸਾਹਿਬ, 23 ਅਗਸਤ (ਰਣਜੀਤ ਸਿੰਘ ਢਿੱਲੋਂ)-ਗੁਰਲਾਲ ਸਿੰਘ ਬਰਾੜ ਯੂ.ਐੱਸ.ਏ. ਦੇ ਪਿਤਾ ਅਤੇ ਲਖਵਿੰਦਰ ਸਿੰਘ ਬਰਾੜ (ਬਰਾੜ ਇਲੈਕਟਰੀਕਲ ਪ੍ਰਾਈਵੇਟ ਲਿਮਟਿਡ ਸ੍ਰੀ ਮੁਕਤਸਰ ਸਾਹਿਬ) ਦੇ ਸਹੁਰਾ ਸਾਹਿਬ ਮਾਸਟਰ ਦਿਲਬਾਗ ਸਿੰਘ ਬਰਾੜ ਰਿਟਾ. ਡੀ.ਪੀ.ਈ. ਪਿੰਡ ਉਦੇਕਰਨ ਵਾਸੀ ਗਲੀ ਨੰਬਰ 12 ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿੱਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਉਪਰੰਤ ਗੁਰਦੁਆਰਾ ਨਾਨਕ ਨਿਵਾਸ ਪਿੰਡ ਉਦੇਕਰਨ ਵਿਖੇ ਕੀਰਤਨ ਅਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ, ਸਿੱਖਿਆ ਵਿਭਾਗ ਦੇ ਅਧਿਕਾਰੀ, ਕਰਮਚਾਰੀ, ਸੇਵਾ ਮੁਕਤ ਕਰਮਚਾਰੀ, ਪਿੰਡ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਅਤੇ ਮਾਸਟਰ ਦਿਲਬਾਗ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਮੌਕੇ ਭਾਈ ਗਗਨਦੀਪ ਸਿੰਘ ਕਥਾਵਾਚਕ ਵਲੋਂ ਕਥਾ ਸਰਵਣ ਕਰਵਾਈ ਗਈ। ਇਸ ਉਪਰੰਤ ਭਾਈ ਅਮਨਦੀਪ ਸਿੰਘ ਖ਼ਾਲਸਾ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਜਿੱਥੇ ਪਰਿਵਾਰਕ ਸਾਂਝ ਦਾ ਜ਼ਿਕਰ ਕੀਤਾ, ਉੱਥੇ ਮਾਸਟਰ ਦਿਲਬਾਗ ਸਿੰਘ ਦੁਆਰਾ ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਦਾ ਜ਼ਿਕਰ ਵੀ ਕੀਤਾ। ਇਸ ਉਪਰੰਤ ਜਪਗੁਣ ਕੌਰ ਨੇ ਆਪਣੇ ਨਾਨਾ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਉਨ੍ਹਾਂ ਸਾਦਗੀ ਤੋਂ ਇਲਾਵਾ ਹੋਰ ਗੁਣਾਂ ਦਾ ਜ਼ਿਕਰ ਕੀਤਾ। ਸਟੇਜ ਸਕੱਤਰ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਮਾਸਟਰ ਦਿਲਬਾਗ ਸਿੰਘ ਨੇ ਜਿੱਥੇ ਸਰੀਰਕ ਸਿੱਖਿਆ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ, ਉੱਥੇ ਹਾਕੀ ਦੇ ਨਾਮਵਰ ਖਿਡਾਰੀ ਵੀ ਸਨ, ਜਿਨ੍ਹਾਂ ਨੂੰ ਰਾਸ਼ਟਰਪਤੀ ਮਰਹੂਮ ਗਿਆਨੀ ਜੈਲ ਸਿੰਘ ਤੋਂ ਬੈਸਟ ਹਾਕੀ ਖਿਡਾਰੀ ਦਾ ਸਨਮਾਨ ਵੀ ਪ੍ਰਾਪਤ ਹੋਇਆ। ਇਸ ਮੌਕੇ ਗੁਰਸੰਤ ਸਿੰਘ ਬਰਾੜ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਹਰਚਰਨ ਸਿੰਘ ਬਰਾੜ ਸੋਥਾ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਤਪਾਲ ਸਿੰਘ ਮਾਨ ਹਾਕੀ ਕੋਚ, ਭਾਈ ਰਸਬੀਰ ਸਿੰਘ ਸਿੱਧੂ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ, ‘ਆਪ’ ਆਗੂ ਸੁਖਚਰਨ ਸਿੰਘ ਨਿੱਕਾ ਬਰਾੜ ਸਰਪੰਚ ਉਦੇਕਰਨ, ਹਰਜੀਤ ਸਿੰਘ ਬਰਾੜ ਖੁੰਡੇ ਹਲਾਲ, ਸੁਰਿੰਦਰ ਸਿੰਘ ਗਰੋਵਰ ਪਨਸਪ, ਬਲਵੰਤ ਸਿੰਘ ਅਟਵਾਲ ਜਨਰਲ ਸਕੱਤਰ, ਹਰਦੇਵ ਸਿੰਘ ਚੇਅਰਮੈਨ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਸ਼ਮਸ਼ੇਰ ਸਿੰਘ ਬਰਾੜ ਰਿਟਾ. ਏ.ਈ.ਓ., ਪ੍ਰੋਫ਼ੈਸਰ ਕੁਲਵੰਤ ਸਿੰਘ, ਪ੍ਰੋਫ਼ੈਸਰ ਰਾਜ ਕੁਮਾਰ, ਦਿਲਬਾਗ ਸਿੰਘ ਲੰਬੀਢਾਬ ਡੀ.ਪੀ.ਈ., ਐਡਵੋਕੇਟ ਚਮਨ ਲਾਲ, ਮਾਸਟਰ ਹਰਬੰਸ ਸਿੰਘ ਭੰਗਚੜੀ, ਅਸ਼ਵਨੀ ਕੁਮਾਰ, ਪੁਰਸ਼ੋਤਮ ਗਿਰਧਰ, ਜਗਮੀਤ ਸਿੰਘ ਨਾਨਕਪੁਰਾ ਅਕਾਲੀ ਆਗੂ, ਲਖਵਿੰਦਰ ਸਿੰਘ ਬਰਾੜ, ਲਵਜਿੰਦਰ ਸਿੰਘ ਬਰਾੜ ਈ.ਟੀ.ਓ. ਅੰਮ੍ਰਿਤਸਰ, ਨਰਿੰਦਰ ਸਿੰਘ ਬਰਾੜ, ਕਰਨਵੀਰ ਸਿੰਘ ਬਰਾੜ, ਹਰਿੰਦਰ ਸਿੰਘ ਹੈਪੀ ਬਰਾੜ, ਗੁਰਸੇਵਕ ਸਿੰਘ ਬਰਾੜ ਹਰੀਕੇ ਕਲਾਂ, ਦਲਬੀਰ ਸਿੰਘ ਧਾਲੀਵਾਲ, ਸਰਬਜੀਤ ਸਿੰਘ ਧਾਲੀਵਾਲ ਭਾਗਸਰ ਜਨਰਲ ਸਕੱਤਰ ਭਾਕਿਯੂ (ਸਿੱਧੂਪੁਰ), ਸਰਬਜੀਤ ਸਿੰਘ ਬੁੱਟਰ ਚੌਂਤਰਾ, ਰਾਜਬਿੰਦਰ ਸਿੰਘ ਬਰਾੜ ਚੇਅਰਮੈਨ ਫਤਿਹ ਗਲੋਬਲ ਸਕੂਲ ਔਲਖ, ਗੁਰਮੀਤ ਸਿੰਘ ਬੱਤਰਾ, ਬਲਜਿੰਦਰ ਸਿੰਘ ਸੇਖੋਂ ਹਰਾਜ, ਰਣਜੀਤ ਸਿੰਘ ਭੁੱਟੀਵਾਲਾ, ਸੁਖਦੀਪ ਸਿੰਘ ਸੰਧੂ, ਹਰਬੀਰ ਸਿੰਘ ਕਾਲੀ ਸੰਧੂ, ਸੁਰਜੀਤ ਸਿੰਘ ਧੀਮਾਨ, ਗੁਰਪ੍ਰੀਤ ਸਿੰਘ ਧੀਮਾਨ, ਪਰਮਜੀਤ ਸਿੰਘ ਪੰਮਾ, ਸੰਦੀਪ ਵਧਵਾ ਸਮੇਤ ਹੋਰ ਇਲਾਕਾ ਵਾਸੀ ਅਤੇ ਪਿੰਡ ਵਾਸੀ ਹਾਜ਼ਰ ਸਨ।