24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਡਰਾਈਵਰ-ਕੰਡਕਟਰ ਦੀ ਕੁੱਟਮਾਰ ਕਰਨ ’ਤੇ ਸਰਕਾਰੀ ਬੱਸ ਮੁਲਾਜ਼ਮਾਂ ਵਲੋਂ ਮੁੱਖ ਸੜਕ ਜਾਮ

ਦੋਦਾ, 23 ਅਗਸਤ (ਰਵੀਪਾਲ)-ਦੋਦਾ ਵਿਖੇ ਮੁੱਖ ਬੱਸ ਅੱਡੇ ਉਪਰ ਉਸ ਸਮੇਂ ਜਾਮ ਲੱਗ ਗਿਆ, ਜਦ ਪੀ. ਆਰ.

Ad Position 21
No active advertisement
ਅਜੀਤ ਡੈਸਕ 24-08-2026
ਦੋਦਾ, 23 ਅਗਸਤ (ਰਵੀਪਾਲ)-ਦੋਦਾ ਵਿਖੇ ਮੁੱਖ ਬੱਸ ਅੱਡੇ ਉਪਰ ਉਸ ਸਮੇਂ ਜਾਮ ਲੱਗ ਗਿਆ, ਜਦ ਪੀ.ਆਰ.ਟੀ.ਸੀ. ਬੱਸ ਮੁਲਾਜ਼ਮਾਂ ਨੇ ਸੜਕ ਵਿਚਾਲੇ ਬੱਸਾਂ ਲਗਾ ਕੇ ਮੁੱਖ ਸੜਕ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਨੂੰ ਬੰਦ ਕਰ ਦਿੱਤਾ। ਹਰਤਾਰ ਸ਼ਰਮਾ ਤੇ ਹਰਪ੍ਰੀਤ ਸਿੰਘ ਮੁਲਾਜ਼ਮ ਪੀ.ਆਰ.ਟੀ.ਸੀ. ਬਠਿੰਡਾ ਨੇ ਦੱਸਿਆ ਕਿ ਉਹ ਜਲਾਲਾਬਦ ਤੋਂ ਮਾਨਸਾ ਜਾ ਰਹੇ ਸੀ, ਜਦ ਦੋਦਾ ਦੇ ਤਿਕੌਣੀ ਅੱਡੇ ਉਪਰ ਆਏ ਤਾਂ ਇਕ ਮਾਤਾ ਤੇ ਨੌਜਵਾਨਾਂ ਨੇ ਬੱਸ ਉਕਤ ਅੱਡੇ ’ਤੇ ਰੋਕਣ ਲਈ ਕਿਹਾ, ਜਿਸ ਨੂੰ ਉਨ੍ਹਾਂ ਮਨ੍ਹਾ ਕਰਦੇ ਕਿਹਾ ਕਿ ਇਥੇ ਸਮੇਂ ਦੀ ਘਾਟ ਕਾਰਨ ਬੱਸ ਨਹੀਂ ਰੋਕ ਸਕਦੇ, ਪਰ ਨੌਜਵਾਨ ਨੇ ਮੇਨ ਬੱਸ ਅੱਡੇ ਉਪਰ ਆ ਕੇ ਡਰਾਈਵਰ-ਕੰਡਰਕਟਰ ਦੀ ਕੁੱਟਮਾਰ ਕੀਤੀ। ਇਸ ਰੋਸ ਵਜੋਂ ਸਰਕਾਰੀ ਬੱਸਾਂ ਵਾਲਿਆਂ ਨੇ ਸੜਕ ਵਿਚਾਲੇ ਅੱਧੀ ਦਰਜਨ ਤੋਂ ਵੱਧ ਬੱਸਾਂ ਨਾਲ ਜਾਮ ਲਗਾ ਦਿੱਤਾ, ਜਿਸ ਨਾਲ ਬੱਸਾਂ ਵਿਚ ਭਰੀਆਂ ਸਵਾਰੀਆਂ ਖ਼ੱਜਲ-ਖ਼ੁਆਰ ਹੁੰਦੀਆਂ ਪੈਦਲ ਹੀ ਅਗਲੇ ਅੱਡੇ ਤੱਕ ਚੱਲੀਆਂ ਗਈ। ਬੇਸ਼ੱਕ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਨੇ ਮੌਕੇ ’ਤੇ ਪਹੁੰਚ ਕੇ ਬਦਲਵੇਂ ਪ੍ਰਬੰਧ ਕਰ ਦਿੱਤੇ, ਪਰ ਵੱਡੇ ਵਾਹਨ ਦੋ ਤੋਂ ਤਿੰਨ ਘੰਟੇ ਜਾਮ ਵਿਚ ਖੜ੍ਹੇ ਰਹੇ। ਐੱਸ.ਐੱਚ.ਓ. ਨੇ ਦੱਸਿਆ ਕਿ ਕੁੱਟਮਾਰ ਦੀ ਜੋ ਵੀ ਘਟਨਾ ਹੋਈ ਹੈ, ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਅਖ਼ੀਰ ਬੱਸਾਂ ਵਾਲਿਆਂ ਨੇ ਦੋ ਘੰਟੇ ਤੋਂ ਉਪਰ ਸਮੇਂ ਦੇ ਚੱਕਾ ਜਾਮ ਬਾਅਦ ਬੱਸਾਂ ਤੋਰ ਨੂੰ ਦਿੱਤਾ। ਇਸ ਮੌਕੇ ਖ਼ੱਜਲ-ਖ਼ੁਆਰ ਹੋਈਆਂ ਸਵਾਰੀਆਂ ਨੇ ਬੱਸਾਂ ਵਾਲਿਆਂ ਦੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਗ਼ੈਰਕਾਨੂੰਨੀ ਦੱਸਦਿਆਂ ਨਿਖੇਧੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਦਿਲਬਾਗ ਸਿੰਘ ਬਰਾੜ ਉਦੇਕਰਨ ਨਮਿਤ ਸ਼ਰਧਾਂਜਲੀ ਸਮਾਗਮ ਵੱਖ - ਵੱਖ ਆਗੂ ਅਤੇ ਇਲਾਕਾ ਵਾਸੀ ਹੋਏ ਸ਼ਾਮਿਲ ਅਗਲੀ ਖ਼ਬਰ ਪੀ.ਏ.ਸੀ. ਮੈਂਬਰ ਜਥੇਦਾਰ ਹੀਰਾ ਸਿੰਘ ਚੜੇਵਾਨ ਤੇ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ...
Ad Position 24