01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਡਾ. ਨਿਦਰਸ਼ ਹੇਗੜੇ ਵਲੋਂ ਦਸਮੇਸ਼ ਇੰਸਟੀਚਿਊਟ ਦਾ ਦੌਰਾ

ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)- ਡਾ. ਨਿਦਰਸ਼ ਡੀ.

Ad Position 21
No active advertisement
ਅਜੀਤ ਡੈਸਕ 01-09-2026
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)- ਡਾ. ਨਿਦਰਸ਼ ਡੀ. ਹੇਗੜੇ ਪ੍ਰਿੰਸੀਪਲ ਡੈਂਟਲ ਕਾਲਜ ਜੇ. ਐਨ. ਆਈ. ਐਮ. ਐਸ. ਇੰਫ਼ਾਲ ਮਣੀਪੁਰ ਅਤੇ ਨੈਸ਼ਨਲ ਡੈਂਟਲ ਕਮਿਸ਼ਨ ਦੇ ਮੈਂਬਰ ਨੇ 12ਵੀਂ ਅੰਤਰਰਾਸ਼ਟਰੀ ਫੋਰੈਂਸਿਕ ਓਡੋਂਟੋਲੋਜੀ ਕਾਨਫ਼ਰੰਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਦਸਮੇਸ਼ ਇੰਸਟੀਚਿਊਟ ਆਫ਼ ਰਿਸਰਚ ਐਂਡ ਡੈਂਟਲ ਸਾਇੰਸਿਜ਼ (ਡੀ. ਆਈ. ਆਰ. ਡੀ. ਐਸ.) ਫ਼ਰੀਦਕੋਟ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਡਾ. ਹੇਗੜੇ ਨੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ ਅਤੇ ਇੱਥੋਂ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਉੱਚ ਅਕਾਦਮਿਕ ਮਿਆਰਾਂ ਤੇ ਸੁਚੱਜੇ ਕਲੀਨਿਕਲ ਮਾਹੌਲ ’ਤੇ ਡੂੰਘੀ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਦੰਦਾਂ ਦੀ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਦੇ ਖੇਤਰ ਵਿਚ ਉੱਤਮਤਾ ਪ੍ਰਤੀ ਸੰਸਥਾ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਇਸ ਮੌਕੇ ਸਵਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਡਾ. ਨਿਦਰਸ਼ ਡੀ. ਹੇਗੜੇ ਦੀ ਮੇਜ਼ਬਾਨੀ ਕਰਨਾ ਸਾਡੇ ਲਈ ਬਹੁਤ ਮਾਣ ਅਤੇ ਸਨਮਾਨ ਵਾਲੀ ਗੱਲ ਹੈ। ਉਨ੍ਹਾਂ ਦੇ ਹੌਂਸਲਾ-ਅਫ਼ਜ਼ਾਈ ਭਰੇ ਸ਼ਬਦ ਅਤੇ ਸੰਸਥਾ ਪ੍ਰਤੀ ਪ੍ਰਸੰਸਾ ਸਾਡੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਮੁੱਚੀ ਸੰਸਥਾ ਲਈ ਪ੍ਰੇਰਣਾ ਦਾ ਇਕ ਵੱਡਾ ਸਰੋਤ ਹਨ। ਡਾ. ਨਿਦਰਸ਼ ਡੀ. ਹੇਗੜੇ ਦਾ ਸੰਸਥਾ ਪਹੁੰਚਣ ’ਤੇ ਡਾ. ਗੁਰਸੇਵਕ ਸਿੰਘ ਡਾਇਰੈਕਟਰ ਡੀ. ਆਈ. ਆਰ. ਡੀ. ਐਸ, ਸਵਰਨਜੀਤ ਸਿੰਘ ਗਿੱਲ ਜੁਆਇੰਟ ਡਾਇਰੈਕਟਰ, ਗੁਰਮੀਤ ਸਿੰਘ ਢਿੱਲੋਂ ਕਾਰਜਕਾਰਨੀ ਮੈਂਬਰ ਅਤੇ ਪ੍ਰਿੰਸੀਪਲ ਡਾ. ਐਮ.ਕੇ. ਸੁਨੀਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕੋਟਕਪੂਰਾ ਰੇਲਵੇ ਵਿਭਾਗ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਲੋਕ ਅਗਲੀ ਖ਼ਬਰ ਗੁਰਮੀਤ ਸਿੰਘ ਬਰਾੜ ਤੇ ਗੁਰਵਿੰਦਰ ਸਿੰਘ ਬਰਾੜ ਨੂੰ ਜਨਰਲ ਕੌਂਸਲ ਮੈਂਬਰ ਬਣਨ ’ਤੇ ਵਧਾਈ
Ad Position 24