ਕੋਟਕਪੂਰਾ ਰੇਲਵੇ ਵਿਭਾਗ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਲੋਕ
ਕੋਟਕਪੂਰਾ, 31 ਅਗਸਤ (ਰਿੰਕੂ ਮਲਹੋਤਰਾ)- ਕੋਟਕਪੂਰਾ ਦੇ ਰੇਲਵੇ ਰੋਡ ਉੱਪਰ ਰੇਲਵੇ ਵਿਭਾਗ ਵਲੋਂ ਆਪਣੀ ਹਦੂਦ ਅੰਦਰ ਕੂੜਾ ਸੁੱਟਣ ਤੋਂ ਰੋਕਣ ਲਈ ਚੇਤਾਵਨੀ ਬੋਰਡ ਲਗਾਏ ਹੋਏ ਹਨ, ਜਿਸ ਉੱਪਰ ਲਿਖਿਆ ਹੈ ਕਿ ਕੂੜਾ ਸੁੱਟਣ ਵਾਲੇ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਤੇ ਰੇਲਵੇ ਪੁਲਿਸ ਉਸ ’ਤੇ ਭਾਰੀ ਜੁਰਮਾਨਾ ਕਰੇਗੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੋਰਡ ਲੱਗਣ ਦੇ ਬਾਵਜੂਦ ਵੀ ਕੂੜੇ ਦੇ ਢੇਰ ਰੇਲਵੇ ਵਿਭਾਗ ਦੀ ਹਦੂਦ ਅੰਦਰ ਵੱਡੇ ਪੱਧਰ ’ਤੇ ਵੇਖੇ ਜਾ ਸਕਦੇ ਹਨ। ਕੁਝ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਚੇਤਾਵਨੀ ਵਾਲੇ ਬੋਰਡ ਦੀ ਲੋਕ ਘੱਟ ਹੀ ਪ੍ਰਵਾਹ ਕਰ ਰਹੇ ਹਨ ਅਤੇ ਕੂੜਾ ਸੁੱਟਣ ਤੋਂ ਬਿਲਕੁਲ ਵੀ ਗੁਰੇਜ ਨਹੀਂ ਕਰਦੇ।
ਅਜੀਤ ਡੈਸਕ
01-09-2026