15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਵਲੋਂ ਖ਼ੂਨਦਾਨ ਕੈਂਪ ਅੱਜ

ਬਰਗਾੜੀ, 15 ਸਤੰਬਰ (ਗੋਂਦਾਰਾ)-ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਵਲੋਂ ਬਾਬਾ ਰੱਖੜ ਦਾਸ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ 16 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸੁਸਾਇਟੀ ਦੇ ਪ੍ਰਧਾਨ ਅਜੈਪਾਲ ਸਿੰਘ ਬਰਗਾੜੀ ਅਤੇ ਸੇਵਾ-ਮੁਕਤ ਐਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬਰਗਾੜੀ, 15 ਸਤੰਬਰ (ਗੋਂਦਾਰਾ)-ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਵਲੋਂ ਬਾਬਾ ਰੱਖੜ ਦਾਸ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਅੱਜ 16 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਸੁਸਾਇਟੀ ਦੇ ਪ੍ਰਧਾਨ ਅਜੈਪਾਲ ਸਿੰਘ ਬਰਗਾੜੀ ਅਤੇ ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ ਦੀ ਅਗਵਾਈ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਪੰਚ ਦਰਸ਼ਨ ਸਿੰਘ ਅਤੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਡੇਰਾ ਬਾਬਾ ਰੁੱਖੜ ਦਾਸ ਪਿੰਡ ਸੇਖਾ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ। ਅਜੈਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ’ਚ ਏਮਜ਼ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਖ਼ੂਨਦਾਨ ਪ੍ਰਾਪਤ ਕਰੇਗੀ। ਖ਼ੂਨਦਾਨੀਆਂ ਦੀ ਖੁਰਾਕ ਦਾ ਪ੍ਰਬੰਧ ਬਾਬਾ ਰੁੱਖੜ ਦਾਸ ਡੇਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾਵੇਗਾ। ਕੈਂਪ ‘ਚ ਏਮਜ਼ ਹਸਪਤਾਲ ਬਠਿੰਡਾ ਡਾਇਰੈਕਟਰ ਡਾ. ਰਤਨ ਗੁਪਤਾ ਅਤੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਗੁਪਤਾ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਨਗੇ। ਇਸ ਮੌਕੇ ਹਰਦੀਪ ਸਿੰਘ ਸੰਧੂ, ਬਲਜੀਤ ਸ਼ਰਮਾ, ਗੁਰਪ੍ਰੀਤ ਸਿੰਘ ਢਿੱਲੋਂ, ਡਾ. ਸੰਜੀਵ ਸ਼ਰਮਾ, ਜਸਵੀਰ ਸਿੰਘ ਬਾਗੀ, ਜੱਗੀ ਵਾਂਦਰ, ਗੁਰਮੇਲ ਸਿੰਘ ਸੇਖਾ, ਗੁਰਮੀਤ ਸਿੰਘ, ਮਨੋਜ ਕੁਮਾਰ, ਰਾਜਿੰਦਰ ਸਿੰਘ ਬੰਬੀਹਾ,ਗੁਰਸੇਵਕ ਬਹਿਬਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 15ਵੇਂ ਬਾਬਾ ਫ਼ਰੀਦ ਕਬੱਡੀ ਗੋਲਡ ਕੱਪ ਦਾ ਪੋਸਟਰ ਰਿਲੀਜ਼ ਅਗਲੀ ਖ਼ਬਰ ਮਾਤਾ ਸੁਰਜੀਤ ਕੌਰ ਚੱਠਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24