15ਵੇਂ ਬਾਬਾ ਫ਼ਰੀਦ ਕਬੱਡੀ ਗੋਲਡ ਕੱਪ ਦਾ ਪੋਸਟਰ ਰਿਲੀਜ਼
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਦੀ ਇਕ ਵਿਸ਼ੇਸ਼ ਮੀਟਿੰਗ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਪ੍ਰਧਾਨ ਨਿਰਮਲ ਸਿੰਘ ਸੰਘਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 2026 ਮੌਕੇ ਕਲੱਬ ਵਲੋਂ ਕਰਵਾਏ ਜਾ ਰਹੇ 15ਵੇਂ ਕਬੱਡੀ ਗੋਲਡ ਕੱਪ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਸ਼ੇਖ਼ ਫ਼ਰੀਦ ਸਪੋਰਟਸ ਕਬੱਡੀ ਕਲੱਬ ਫ਼ਰੀਦਕੋਟ ਦੀ ਇਕ ਵਿਸ਼ੇਸ਼ ਮੀਟਿੰਗ ਆਫ਼ੀਸਰ ਕਲੱਬ ਫ਼ਰੀਦਕੋਟ ਵਿਖੇ ਪ੍ਰਧਾਨ ਨਿਰਮਲ ਸਿੰਘ ਸੰਘਾ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ’ਚ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 2026 ਮੌਕੇ ਕਲੱਬ ਵਲੋਂ ਕਰਵਾਏ ਜਾ ਰਹੇ 15ਵੇਂ ਕਬੱਡੀ ਗੋਲਡ ਕੱਪ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਸੰਘਾ ਨੇ ਦੱਸਿਆ ਕਿ ਮਿਤੀ 21 ਤੇ 22 ਸਤੰਬਰ 2026 ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ’ਚ ਇਸ ਵਾਰ ਓਪਨ ਦੀਆਂ 8 ਟੀਮਾਂ ਬੁੱਕ ਕੀਤੀਆਂ ਗਈਆਂ ਹਨ। ਜੇਤੂ ਟੀਮ ਨੂੰ 81000 ਰੁਪਏ ਅਤੇ ਉਪ ਜੇਤੂ ਟੀਮ ਨੂੰ 61000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਜਦਕਿ 62 ਕਿਲੋ ਭਾਰ ਵਰਗ ’ਚ 40 ਟੀਮਾਂ ਬੁੱਕ ਕੀਤੀਆਂ ਗਈਆਂ ਹਨ। ਜਿਸ ਵਿਚ ਦੋ ਖਿਡਾਰੀ ਬਾਹਰੋਂ ਹੋ ਸਕਣਗੇ। ਜੇਤੂ ਟੀਮ ਨੂੰ 20 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀਆਂ 4 ਟੀਮਾਂ ਬੁੱਕ ਕੀਤੀਆਂ ਗਈਆਂ ਹਨ। ਜੇਤੂ ਟੀਮ ਨੂੰ 12000 ਰੁਪਏ ਅਤੇ ਉਪ ਜੇਤੂ ਟੀਮ ਨੂੰ 8000 ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਬਰਾੜ ਅਰਾਈਆਂਵਾਲਾ, ਗੁਰਜੀਤ ਸਿੰਘ ਇੰਸ. ਵੱਡਾ ਘਰ, ਜਸਵਿੰਦਰ ਸਿੰਘ ਭਲੂਰ, ਪ੍ਰਗਟ ਸਿੰਘ ਢਿਲਵਾਂ, ਪ੍ਰਗਟ ਸਿੰਘ ਗਿਰੀ, ਬੱਬਾ ਟਹਿਣਾ, ਪਰਵਿੰਦਰ ਸਿੰਘ ਬਰਾੜ, ਬਲਦੇਵ ਸਿੰਘ ਪਤਲੀ, ਹਰਵੀਰ ਸਿੰਘ ਸੇਖੋਂ, ਰਾਮ ਸਿੰਘ ਬਰਾੜ, ਦਲਜੀਤ ਸਿੰਘ ਟੁਟੇਜਾ ਪੂਨੇ ਵਾਲੇ, ਮਨਜਿੰਦਰ ਪਾਲ ਸ਼ਰਮਾ, ਪਰਵਿੰਦਰ ਸਿੰਘ ਨੰਬਰਦਾਰ, ਜਸਬੀਰ ਸਿੰਘ ਬਰਾੜ, ਗਮਦੂਰ ਸਿੰਘ ਸਰਪੰਚ, ਹਰਫੂਲ ਸਿੰਘ ਸਰਪੰਚ, ਡਾ. ਜਗਜੀਤ ਸਿੰਘ, ਸ਼ਿਵਚਰਨ ਮਿਸ਼ਰੀਵਾਲਾ, ਬਲਕਰਨ ਸਿੰਘ ਮੱਲ੍ਹੀ, ਸੁਖਦੇਵ ਸਿੰਘ ਸਰਪੰਚ, ਪਰਵਿੰਦਰ ਸਿੰਘ ਸਰਪੰਚ, ਚਰਨਜੀਤ ਸਿੰਘ ਅਰਾਈਆਂ ਵਾਲਾ, ਬੱਬੂ ਬਰਾੜ ਢੁੱਡੀ, ਅਮਰਜੀਤ ਸਿੰਘ ਚੰਦਬਾਜਾ, ਦਿਲਬਾਲ ਸਿੰਘ ਏ.ਐਸ.ਆਈ, ਰਣਬੀਰ ਸਿੰਘ ਗਿੱਲ, ਲਖਵੀਰ ਸਿੰਘ ਗਿੱਲ, ਪਰਮਜੀਤ ਸਿੰਘ ਸਰਪੰਚ, ਗੁਰਭੇਜ ਸਿੰਘ ਖਹਿਰਾ, ਸੁਰਜੀਤ ਸਿੰਘ ਘੁਮਿਆਰਾ ਆਦਿ ਹਾਜ਼ਰ ਸਨ।