ਵਿਵੇਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ 5 ਸੋਨੇ, 1 ਚਾਂਦੀ ਤੇ 3 ਕਾਂਸੇ ਦੇ ਤਮਗੇ ਜਿੱਤੇ
ਬਰਗਾੜੀ, 15 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ 9 ਬੱਚਿਆਂ ਨੇ ਤਰਨਤਾਰਨ ਵਿਖੇ ਹੋਈ 15ਵੀਂ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਬੱਚਿਆਂ ਨੇ 5 ਸੋਨੇ, 1 ਚਾਂਦੀ ਅਤੇ 3 ਕਾਂਸੇ ਦੇ ਤਮਗੇ ਪ੍ਰਾਪਤ ਕੀਤੇ।
ਬਰਗਾੜੀ, 15 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ 9 ਬੱਚਿਆਂ ਨੇ ਤਰਨਤਾਰਨ ਵਿਖੇ ਹੋਈ 15ਵੀਂ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਬੱਚਿਆਂ ਨੇ 5 ਸੋਨੇ, 1 ਚਾਂਦੀ ਅਤੇ 3 ਕਾਂਸੇ ਦੇ ਤਮਗੇ ਪ੍ਰਾਪਤ ਕੀਤੇ। ਇਸ ਸਕੂਲ ਦੀ ਰਾਜਨੂਰ ਕੌਰ ਜਮਾਤ ਨੌਂਵੀ, ਰਣਦੀਪ ਸਿੰਘ ਜਮਾਤ ਦਸਵੀਂ, ਨਵਨੀਤ ਕੌਰ ਅਤੇ ਸੁਖਮਨਜੋਤ ਕੌਰ ਜਮਾਤ ਸੱਤਵੀਂ, ਮਨਕੀਰਤ ਕੌਰ ਜਮਾਤ ਛੇਵੀਂ ਨੇ ਸੋਨੇ ਦੇ ਤਮਗੇ ਪ੍ਰਾਪਤ ਕੀਤੇ। ਫ਼ਤਿਹਦੀਪ ਸਿੰਘ ਜਮਾਤ ਸੱਤਵੀਂ ਨੇ ਚਾਂਦੀ, ਜਪਨੀਤ ਕੌਰ ਅਤੇ ਨਵਜੋਤ ਕੌਰ ਜਮਾਤ ਛੇਵੀਂ, ਚਰਨਪ੍ਰੀਤ ਕੌਰ ਜਮਾਤ ਅੱਠਵੀਂ ਨੇ ਕਾਂਸੇ ਦੇ ਤਮਗੇ ਪ੍ਰਾਪਤ ਕੀਤੇ। ਇਨ੍ਹਾਂ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਡਾ. ਚਰਨਜੀਤ ਸਿੰਘ, ਪ੍ਰਿੰਸੀਪਲ ਸਪਨਾ ਬਜਾਜ, ਉਪ ਪ੍ਰਿੰਸੀਪਲ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਸਮੁੱਚੀ ਪ੍ਰਬੰਧਕ ਕਮੇਟੀ ਨੇ ਕਰਾਟੇ ਕੋਚ ਰਜਿੰਦਰ ਸਿੰਘ ਵਲੋਂ ਕਰਵਾਈ ਮਿਹਨਤ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੋਚ ਸਾਹਿਬਾਨ ਦੀ ਵਧੀਆ ਮਿਹਨਤ ਨਾਲ ਹੀ ਇੰਨ੍ਹਾਂ ਬੱਚਿਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ ਜਿਸ ਲਈ ਕੋਚ ਰਜਿੰਦਰ ਸਿੰਘ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਬੱਚੇ ਆਦਿ ਹਾਜ਼ਰ ਸਨ।