ਸੰਤ ਬਾਬਾ ਮੋਹਨ ਦਾਸ ਤੇ ਬਾਬਾ ਭਰਤ ਮੁਨੀ ਦੀ ਬਰਸੀ ਸ਼ਰਧਾ ਨਾਲ ਮਨਾਈ
ਜੈਤੋ, 15 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸੰਤ ਬਾਬਾ ਮੋਹਨ ਦਾਸ ਅਤੇ ਸੰਤ ਬਾਬਾ ਭਰਤ ਮੁਨੀ ਦੀ ਬਰਸੀ ਡੇਰਾ ਬਾਬਾ ਮੋਹਨ ਦਾਸ ਜੀ ਉਦਾਸੀਨ ਆਸ਼ਰਮ, ਮੁਕਤਸਰ ਰੋਡ ਜੈਤੋ ਵਿਖੇ ਸ਼ਰਧਾ ਨਾਲ ਮਨਾਈ ਗਈ। ਸਮਾਗਮ ’ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਸੰਤਾਂ-ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜੈਤੋ, 15 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸੰਤ ਬਾਬਾ ਮੋਹਨ ਦਾਸ ਅਤੇ ਸੰਤ ਬਾਬਾ ਭਰਤ ਮੁਨੀ ਦੀ ਬਰਸੀ ਡੇਰਾ ਬਾਬਾ ਮੋਹਨ ਦਾਸ ਜੀ ਉਦਾਸੀਨ ਆਸ਼ਰਮ, ਮੁਕਤਸਰ ਰੋਡ ਜੈਤੋ ਵਿਖੇ ਸ਼ਰਧਾ ਨਾਲ ਮਨਾਈ ਗਈ। ਸਮਾਗਮ ’ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਸੰਤਾਂ-ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਵੇਰੇ ਕਰੀਬ 10 ਵਜੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਸੰਤ ਸੰਮੇਲਨ ਦੌਰਾਨ ਮਹਾਂ ਮੰਡਲੇਸ਼ਵਰ ਜਗਦੀਸ਼ ਦਾਸ, ਮਹੰਤ ਸ਼ਾਂਤੀ ਦਾਸ ਹਰਿਆਣਾ, ਮਹੰਤ ਸੁਸੰਤ ਮੁਨੀ ਸ਼ਿਮਲਾ, ਆਤਮਾ ਰਾਮ ਪਟਿਆਲਾ, ਮਹੰਤ ਸੰਤ ਮੁਨੀ ਪੰਚਾਇਤੀ ਉਦਾਸੀਨ ਬੜ ਅਖਾੜਾ, ਮਹੰਤ ਸ਼ਾਂਤ ਨੰਦ ਵੈਰੋਕੇ, ਮਹੰਤ ਅਮਰਦਾਸ ਕੋਟ ਫੱਤਾ, ਸੰਤ ਰਿਸ਼ੀ ਰਾਮ ਜਲਾਲਵਾਲੇ , ਮਹੰਤ ਭਗਵਾਨ ਦਾਸ, ਮਹੰਤ ਵਰਿੰਦਰ ਮੁਨੀ, ਮਹੰਤ ਹਰਗੁਣ ਦਾਸ, ਸਵਰੂਪ ਦਾਸ ਸੰਗਤ ਚਰਨ ਦਾਸ, ਮਹੰਤ ਸਰਵਨ ਦਾਸ, ਮਹੰਤ ਜੈਰਾਮ ਦਾਸ ਨੀਲ ਕੰਠ, ਮਹੰਤ ਹਨੂੰਮਾਨ ਦਾਸ, ਮਹੰਤ ਪ੍ਰਸ਼ੋਤਮ ਦਾਸ ਚੀਮਾ ਮੰਡੀ ਆਦਿ ਸੰਤਾਂ-ਮਹੰਤਾਂ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਇਸ ਉਪਰੰਤ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ (ਭੰਡਾਰਾ) ਵਰਤਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਿਧਾਇਕ ਅਮੋਲਕ ਸਿੰਘ ਨੇ ਸਾਧੂ ਮੰਡਲੀ ਅਤੇ ਮਹੰਤ ਕਮਲ ਦਾਸ ਮੁੱਖ ਸੰਚਾਲਕ ਡੇਰਾ ਬਾਬਾ ਮੋਹਨ ਦਾਸ ਦਾ ਧੰਨਵਾਦ ਕਰਦਿਆਂ ਸੰਤ ਬਾਬਾ ਮੋਹਨ ਦਾਸ ਅਤੇ ਬਾਬਾ ਭਰਤ ਮੁਨੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਧਾਰਮਿਕ ਸਮਾਗਮ ਦੇ ਅੰਤ ਵਿਚ ਮਹੰਤ ਕਮਲ ਦਾਸ ਮੁੱਖ ਸੰਚਾਲਕ ਡੇਰਾ ਬਾਬਾ ਮੋਹਨ ਦਾਸ ਨੇ ਸਮਾਗਮ ਵਿਚ ਪਹੁੰਚੇ ਸੰਤਾਂ-ਮਹੰਤਾਂ, ਮੁੱਖ ਮਹਿਮਾਨ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਆਖਿਆ। ਇਸ ਮੌਕੇ ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਸਿਮਰਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਪ੍ਰਧਾਨ ਨਗਰ ਕੌਂਸਲ ਨਿਰਮਲ ਦੇਵੀ, ਪ੍ਰਗਟ ਸਿੰਘ ਜ਼ੈਲਦਾਰ, ਸੁਰਜੀਤ ਸਿੰਘ ਰਾਮੂੰਵਾਲਾ, ਜੀਤ ਸਿੰਘ ਵੜਿੰਗ ਰੋੜੀਕਪੂਰਾ, ਗੁਰਵਿੰਦਰ ਸਿੰਘ ਬਰਾੜ, ਕੁਲਵੰਤ ਸਿੰਘ ਬਰਾੜ, ਹਰਜੀਤ ਸਿੰਘ ਬਰਾੜ, ਦਰਸ਼ਨ ਪੰਡਿਤ ਰੋੜੀਕਪੂਰਾ, ਨਿੱਕਾ ਸਿੰਘ ਮਾਨ, ਕਾਲਾ ਭੁੱਲਰ, ਹੀਰਾ ਸਿੰਘ, ਗੁਰਨਾਮ ਸਿੰਘ, ਜਗਸੀਰ ਸਿੰਘ, ਰਮਨ ਸੋਢੀ, ਸੁੱਖਾ ਸਿੰਘ ਜਵੰਦਾ, ਹਰਜੀਤ ਸਿੰਘ, ਨਾਜ਼ਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਸੰਤ ਸਮਾਜ ’ਤੇ ਸੰਗਤਾਂ ਹਾਜ਼ਰ ਸਨ।