20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅੱਜ ਭੋਗ ’ਤੇ ਵਿਸ਼ੇਸ- ਐਸ.ਐਚ.ਓ ਇਕਬਾਲ ਹੁਸੈਨ

ਬਾਜਾਖਾਨਾ : ਇਕਬਾਲ ਹੁਸੈਨ ਦਾ ਜਨਮ 1967 ਈ. ਨੂੰ ਮਾਤਾ ਸ਼ਰੀਫ਼ਾ ਬੀਬੀ ਦੀ ਕੁੱਖੋਂ ਪਿਤਾ ਗੁਲਾਮ ਮੁਹੰਮਦ ਦੇ ਘਰ ਪਿੰਡ ਘੋਲੀਆਂ ਕਲਾਂ (ਮੋਗਾ) ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 20-09-2026
ਬਾਜਾਖਾਨਾ : ਇਕਬਾਲ ਹੁਸੈਨ ਦਾ ਜਨਮ 1967 ਈ. ਨੂੰ ਮਾਤਾ ਸ਼ਰੀਫ਼ਾ ਬੀਬੀ ਦੀ ਕੁੱਖੋਂ ਪਿਤਾ ਗੁਲਾਮ ਮੁਹੰਮਦ ਦੇ ਘਰ ਪਿੰਡ ਘੋਲੀਆਂ ਕਲਾਂ (ਮੋਗਾ) ਵਿਖੇ ਹੋਇਆ। ਆਪ ਸ਼ੁਰੂ ਤੋਂ ਹੀ ਮਿਹਨਤੀ ਤੇ ਸਾਊ ਸੁਭਾਅ ਦੇ ਮਾਲਕ ਸਨ। ਆਪ ਨੇ ਮੈਟਿ੍ਕ ਤੱਕ ਦੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਕਰਨ ਉੁਪਰੰਤ ਆਈ.ਟੀ.ਆਈ ਦੀ ਸਿੱਖਿਆ ਮੋਗਾ ਤੋਂ ਪ੍ਰਾਪਤ ਕੀਤੀ। ਆਪ 1992 ਨੂੰ ਬਤੌਰ ਸਿਪਾਹੀ ਪੰਜਾਬ ਪੁਲਿਸ ’ਚ ਭਰਤੀ ਹੋਏ ਅਤੇ ਆਪ ਦੀ ਪਹਿਲੀ ਨਿਯੁਕਤੀ ਫ਼ਰੀਦਕੋਟ ਵਿਖੇ ਹੋਈ। ਆਪ ਦਾ ਵਿਆਹ 1995 ’ਚ ਬੀਬੀ ਗੁਲਸ਼ਨ ਪ੍ਰਵੀਨ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰਾਂ ਫ਼ਿਰੋਜ਼ ਖਾਨ ਅਤੇ ਪਿ੍ਰੰਸ ਖਾਨ ਨੇ ਜਨਮ ਲਿਆ। ਆਪ ਆਪਣੇ ਦੋਨੋਂ ਸਪੁੱਤਰਾਂ ਨੂੰ ਉੱਚ ਪਾਏ ਦੀ ਤਾਲੀਮ ਦਿਵਾਈ ਅਤੇ ਵਧੀਆ ਸਮਾਜਿਕ ਸਰੋਕਾਰ ਦਿੱਤੇ। ਜਿਸ ਬਦੌਲਤ ਵੱਡਾ ਲੜਕਾ ਨਿਊਜ਼ਲੈਂਡ ਅਤੇ ਛੋਟਾ ਲੜਕਾ ਕੈਨੇਡਾ ਵਿਖੇ ਬਹੁਤ ਹੀ ਵਧੀਆ ਸਫਲ ਕਾਰੋਬਾਰੀ ਹਨ। ਆਪ ਵਿਭਾਗ ’ਚ ਬਤੌਰ ਕਾਂਸਟੇਬਲ ਭਰਤੀ ਹੋਏ ਅਤੇ ਪੰਜਾਬ ਪੁਲਿਸ ਦੇ ਐਸ.ਐਚ.ਓ ਦੇ ਚੰਗੇ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਅਨੇਕ ਪੁਲਿਸ ਮੁਕੱਦਮਿਆਂ ’ਚ ਅਹਿਮ ਭੂਮਿਕਾ ਨਿਭਾਈ ਜਿਸ ਕਰਕੇ ਹੀ ਆਪ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਬਹੁਤ ਸਾਰੇ ਮਾਣ ਸਨਮਾਨਾਂ ਨਾਲ ਨਿਵਾਜਿਆ ਗਿਆ। ਆਪ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ ਤੇ ਸਮਾਜਸੇਵਾ ਦੇ ਕੰਮਾਂ ’ਚ ਹਮੇਸ਼ਾ ਵਧ ਚੜ੍ਹ ਕਿ ਆਪਣਾ ਯੋਗਦਾਨ ਪਾਇਆ। ਆਪ ਨੇ ਸੇਵਾ-ਮੁਕਤ ਹੋਣ ਉਪਰੰਤ ਆਪਣਾ ਜੀਵਨ ਸਮਾਜਸੇਵਾ ਨੂੰ ਸਮਰਪਿਤ ਕਰ ਦਿੱਤਾ , ਉਹ ਧਾਰਮਿਕ ਤੇ ਸਮਾਜਸੇਵੀ ਕੰਮਾਂ ’ਚ ਜੁਟ ਗਏ। ਪਿਛਲੇ ਦਿਨੀਂ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਦੀ ਆਤਿਮਕ ਸ਼ਾਂਤੀ ਲਈ ਸਮੂਹ ਨਗਰ ਨਿਵਾਸੀਆਂ ਤੇ ਉਨ੍ਹਾਂ ਦੇ ਸਨੇਹੀਆਂ ਵਲੋਂ ਰਖਵਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 20 ਸਤੰਬਰ 2026 ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫ਼ਰੀਦਕੋਟ) ਵਿਖੇ ਹੋਵੇਗੀ। -ਜੀਵਨ ਗਰਗ
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਜਸਪਾਲ ਪੰਜਗਰਾਈਂ ਨੇ ਗਰੀਬਾਂ ਨੂੰ ਵੰਡਿਆ ਸਮਾਨ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ’ਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਉਦਘਾਟਨ
Ad Position 24