19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਕੂਲ ਦੀ ਇਮਾਰਤ ਅਨਸੇਫ ਹੋਣ ’ਤੇ ਵਿਦਿਆਰਥੀ ਬਾਹਰਲੇ ਸਕੂਲ ’ਚ ਪੜ੍ਹਾਈ ਕਰਨ ਲਈ ਮਜਬੂਰ

ਕੋਟਕਪੂਰਾ, 19 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਕੋਠੇ ਸੈਣੀਆਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਅਣਸੇਫ ਹੋਣ ਕਾਰਨ ਸਕੂਲ ਦੇ ਵਿਦਿਆਰਥੀ ਹੋਰ ਸਕੂਲ ਦੀ ਇਮਾਰਤ ’ਚ ਪੜ੍ਹਾਈ ਕਰਨ ਲਈ ਮਜਬੂਰ ਹਨ। ਸਕੂਲ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੈਣੀਆਂ ਦੀ ਇਮਾਰਤ ਡਿੱਗਣ ਕਿਨਾਰੇ ਪਈ ਹੈ।

Ad Position 21
No active advertisement
ਅਜੀਤ ਡੈਸਕ 20-09-2026
ਕੋਟਕਪੂਰਾ, 19 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਕੋਠੇ ਸੈਣੀਆਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਅਣਸੇਫ ਹੋਣ ਕਾਰਨ ਸਕੂਲ ਦੇ ਵਿਦਿਆਰਥੀ ਹੋਰ ਸਕੂਲ ਦੀ ਇਮਾਰਤ ’ਚ ਪੜ੍ਹਾਈ ਕਰਨ ਲਈ ਮਜਬੂਰ ਹਨ। ਸਕੂਲ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੈਣੀਆਂ ਦੀ ਇਮਾਰਤ ਡਿੱਗਣ ਕਿਨਾਰੇ ਪਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸੇ ਕਿਸਾਨ ਦੇ ਘਰ ਦੀ ਇਮਾਰਤ ਇਕ ਸਾਲ ਲਈ ਕਿਰਾਏ ’ਤੇ ਲੈ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਰਹੀ ਸੀ ਜਿਸ ਦਾ ਕਿਰਾਇਆ ਸਟਾਫ਼ ਵਲੋਂ ਹੀ ਦਿੱਤਾ ਜਾਂਦਾ ਸੀ ਪਰ ਹੁਣ ਕੁਝ ਸਮੇਂ ਤੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਧਰਮਪੂਰਾ ਵਿਖੇ ਵਿਦਿਆਰਥੀਆਂ ਨੂੰ ਸਕੂਲ ਦੇ ਚੁਬਾਰੇ ’ਚ ਪੜ੍ਹਾਈ ਕਰਵਾਈ ਜਾ ਰਹੀ ਹੈ ਤੇ ਉਥੇ ਹੀ ਵਿਦਿਆਰਥੀਆਂ ਲਈ ਮਿਡ ਡੇ ਮੀਲ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਸੈਣੀਆਂ ਦੀ ਇਮਾਰਤ ਨੂੰ ਬਣਾਉਣ ਲਈ ਸਿੱਖਿਆ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ ਨੂੰ ਲਗਾਤਾਰ ਫਰਿਆਦ ਕੀਤੀ ਗਈ ਸੀ ਪਰ ਸਿਰਫ਼ ਬਾਥਰੂਮ ਬਣਾਉਣ ਲਈ ਹੀ ਗਰਾਂਟ ਜਾਰੀ ਕੀਤੀ ਗਈ। ਸਕੂਲ ਦੀ ਇਮਾਰਤ ਬਣਾਉਣ ਲ ਈ ਕੋਈ ਵੀ ਗਰਾਂਟ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੋਠੇ ਸੈਣੀਆਂ ਤੋਂ ਕੋਠੇ ਧਰਮਪੂਰਾ ਕਾਫ਼ੀ ਦੂਰ ਹੋਣ ਕਾਰਨ ਕਈ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਸਕੂਲੋਂ ਹਟਾ ਲਿਆ ਗਿਆ ਜਿਸ ਕਾਰਨ ਵਿਦਿਆਰਥੀਆਂ ਦੀ ਗਿਣਤੀ ਸਿਰਫ਼ 35 ਹੀ ਰਹਿ ਗਈ ਹੈ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਠੇ ਧਰਮਪੂਰਾ ਦੇ ਇੰਚਾਰਜ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਨੂੰ ਵੀ ਕੋਈ ਗਰਾਂਟ ਜਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਕੂਲ ’ਚ ਇਨਵਰਟਰ ਦੀ ਬਹੁਤ ਜ਼ਰੂਰਤ ਸੀ ਜਿਸ ਨੂੰ ਇਕ ਵਿਦੇਸ਼ ਤੋਂ ਆਏ ਸਮਾਜਸੇਵੀ ਵਲੋਂ ਸਹਿਯੋਗ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ ਨੇ ਕਿਹਾ ਕਿ ਇਸ ਸਕੂਲ ਦੀ ਇਮਾਰਤ ਨੂੰ ਤਿਆਰ ਕਰਨ ਲਈ ਗਰਾਂਟ ਜਾਰੀ ਹੋ ਗਈ ਹੈ ਬਹੁਤ ਜਲਦੀ ਸਕੂਲ ਦੀ ਇਮਾਰਤ ਨੂੰ ਤਿਆਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਵਿਖੇ ਲੱਗੇ ਕਿਸਾਨ ਮੇਲੇ ’ਚ ਫ਼ਰੀਦਕੋਟ ਦਾ ਸਫਲ ਕਿਸਾਨ ਸਨਮਾਨਿਤ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ’ਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਉਦਘਾਟਨ ਕੋਟਕਪੂਰਾ ਦੇ ਕਈ ਨੌਜਵਾਨ ਅਕਾਲੀ ਦਲ ਵਾਰਿਸ ਪੰਜਾ...
Ad Position 24