19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਾਬਕਾ ਸਰਪੰਚ ਮਾ. ਜਗਰੂਪ ਸਿੰਘ ਬਰਾੜ ਨਮਿਤ ਸ਼ਰਧਾਂਜ਼ਲੀ ਸਮਾਗਮ

ਬਾਜਾਖਾਨਾ, 19 ਸਤੰਬਰ (ਜੀਵਨ ਗਰਗ)-ਪਿੰਡ ਘਣੀਆਂ ਨਿਵਾਸੀ ਅਮਰਪਾਲ ਸਿੰਘ ਬਰਾੜ ਅਤੇ ਗੁਰਸੰਗੀਤ ਕੌਰ ਬਰਾੜ ਦੇ ਪਿਤਾ ਸਾਬਕਾ ਸਰਪੰਚ ਮਾ. ਜਗਰੂਪ ਸਿੰਘ ਬਰਾੜ ਜੋ ਪਿਛਲੇ ਦਿਨੀਂ ਅਕਾਲੀ ਚਲਾਣਾ ਕਰ ਗਏ ਸਨ, ਦੀ ਆਤਿਮਕ ਸ਼ਾਂਤੀ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਡੇਰਾ ਬਾਬਾ ਰਾਮ ਟਿੱਲਾ ਮਲੂਕਾ (ਬਠਿੰਡਾ) ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 20-09-2026
ਬਾਜਾਖਾਨਾ, 19 ਸਤੰਬਰ (ਜੀਵਨ ਗਰਗ)-ਪਿੰਡ ਘਣੀਆਂ ਨਿਵਾਸੀ ਅਮਰਪਾਲ ਸਿੰਘ ਬਰਾੜ ਅਤੇ ਗੁਰਸੰਗੀਤ ਕੌਰ ਬਰਾੜ ਦੇ ਪਿਤਾ ਸਾਬਕਾ ਸਰਪੰਚ ਮਾ. ਜਗਰੂਪ ਸਿੰਘ ਬਰਾੜ ਜੋ ਪਿਛਲੇ ਦਿਨੀਂ ਅਕਾਲੀ ਚਲਾਣਾ ਕਰ ਗਏ ਸਨ, ਦੀ ਆਤਿਮਕ ਸ਼ਾਂਤੀ ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਡੇਰਾ ਬਾਬਾ ਰਾਮ ਟਿੱਲਾ ਮਲੂਕਾ (ਬਠਿੰਡਾ) ਵਿਖੇ ਹੋਇਆ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਦੱਸਿਆ ਕਿ ਉਸ ਜੀਵ ਆਤਮਾ ਦਾ ਹੀ ਮਾਤ ਲੋਕ ’ਤੇ ਆਉਣਾ ਸਫ਼ਲ ਹੁੰਦਾ ਹੈ ਜੋ ਆਪਣੀ ਜ਼ਿੰਦਗੀ ਦੌਰਾਨ ਆਪਣੇ ਪਰਿਵਾਰ ਤੇ ਸਮਾਜ ਲਈ ਕੁਝ ਚੰਗਾ ਕਰਦਾ ਹੈ। ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਉਹ ਬਹੁਤ ਹੀ ਇਮਾਨਦਾਰ ਵਿਅਕਤੀ ਸਨ। ਭਾਂਵੇ ਉਹ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਫ਼ਾਦਾਰ ਸਿਪਾਹੀ ਸਨ ਉਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਪਰਿਵਾਰ ਅਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ ਅਕਾਲੀ ਦਲ ਨੂੰ ਵੀ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਸੂਬਾ ਸਿੰਘ ਬਾਦਲ , ਗੁਰਪ੍ਰੀਤ ਮਲੂਕਾ ਨੇ ਕਿਹਾ ਕਿ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਅਕਾਲੀ ਦਲ ਦੇ ਇਤਿਹਾਸ ’ਚ ਕਦੇ ਮਨਫ਼ੀ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਕਰਮਜੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ, ਸਰਕਲ ਪ੍ਰਧਾਨ ਜਗਸੀਰ ਸਿੰਘ ਬਾਜਾਖਾਨਾ , ਐਡਵੋਕੇਟ ਪਰਮਪ੍ਰੀਤ, ਰਾਜੂ ਯੂ.ਪੀ ਵਾਲਾ, ਗੁਰਦੀਪ ਸਿੰਘ ਬਾਜਵਾ, ਜੱਸਾ ਡੋਡ, ਬਿੱਲੂ ਵੜਿੰਗ, ਸਾਬਕਾ ਸਰਪੰਚ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਭੁਪਿੰਦਰ, ਡਾ. ਗੁਰਨਾਇਬ ਸਿੰਘ, ਭਗਤ ਸਿੰਘ ਚਹਿਲ, ਸਰਪੰਚ ਜਗਸੀਰ ਸਿੰਘ, ਯਾਦਵਿੰਦਰ ਸਿੰਘ ਜ਼ੈਲਦਾਰ, ਸਰਪੰਚ ਗੁਰਵਿੰਦਰ ਸਿੰਘ ਬੱਬੂ, ਸਰਪੰਚ ਰੇਸ਼ਮ ਸਿੰਘ, ਸਾਬਕਾ ਐਮ. ਸੀ ਜਸਪਾਲ ਕਾਂਟਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ, ਸਾਬਕਾ ਸਰਪੰਚ ਸੁਰਜੀਤ ਸਿੰਘ, ਬੇਅੰਤ ਸਿੰਘ ਗਿੱਲ, ਪਵਨ ਗੋਇਲ, ਪੱਪੂ ਗੋਇਲ, ਸਾਬਕਾ ਸਰਪੰਚ ਮੋਹਣ ਸਿੰਘ, ਸਾਬਕਾ ਸਰਪੰਚ ਸਾਹਿਬ ਸਿੰਘ ਚੱਠਾ, ਦੀਦਾਰ ਸਿੰਘ, ਨਵਦੀਪ ਸਿੰਘ, ਜਗਰਾਜ ਸਿੰਘ ਢਿੱਲੋਂ, ਜਸਵਿੰਦਰ ਸਿੰਘ ਝੱਖੜਵਾਲਾ, ਅੰਗਰੇਜ਼ ਸਿੰਘ, ਨੰਬਰਦਾਰ ਗੁਰਨਾਇਬ ਸਿੰਘ ਜੈਤੋਂ, ਰਾਜਪਾਲ ਸਿੰਘ ਡੇਲਿਆਂਵਾਲੀ, ਭਾਜਪਾ ਆਗੂ ਡਾ. ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਧੀਂਗੜਾ, ਜਗਮੀਤ ਸਿੰਘ ਝੱਖੜਵਾਲਾ, ਜਸਪਾਲ ਸਿੰਘ ਝੱਖੜਵਾਲਾ, ਜਸਪਾਲ ਸਿੰਘ ਪੰਜਗਰਾਈਂ, ਹਜ਼ੂਰਾ ਸਿੰਘ ਜਟਾਣਾ, ਸਾਬਕਾ ਸਰਪੰਚ ਗੁਰਬਚਨ ਸਿੰਘ, ਓਮ ਪ੍ਰਕਾਸ਼ ਸ਼ਰਮਾ, ਇਕਬਾਲ ਸਿੰਘ ਸਿੱਧੂ, ਗੁਰਭੇਜ ਸਿੰਘ ਢਿੱਲੋਂ, ਸੂਬੇਦਾਰ ਹਰਜੀਤ ਸਿੰਘ ਢਿੱਲੋਂ, ਲਾਲੀ ਸਾਹੋਕੇ, ਜਗਸੀਰ ਸਿੰਘ ਜੱਗਾ ਗੋਂਦਾਰਾ ਕੈਨੇਡਾ, ਗੁਰਦਿੱਤ ਸਿੰਘ ਢਿੱਲੋਂ, ਜਗਵਿੰਦਰ ਸਿੰਘ ਢਿੱਲੋਂ ਸਾਬਕਾ ਪੰਚ, ਅਜੈਪਾਲ ਸਿੰਘ ਬਰਗਾੜੀ, ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਹਰਦੀਪ ਸਿੰਘ ਸੰਧੂ, ਡਾ. ਕੁਲਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ ਧਾਲੀਵਾਲ, ਰਾਜ ਮੰਗੇੜਾ, ਦਰਸ਼ਨ ਸਿੰਘ ਸਿੱਧੂ ਝੱਖੜਵਾਲਾ, ਡਾ. ਗੁਰਦੀਪ ਸਿੰਘ ਬਰਾੜ, ਸੁਖਮੰਦਰ ਸਿੰਘ ਢਿੱਲੋਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ, ਪਰਗਟ ਸਿੰਘ ਬਰਾੜ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਗਿਆਨੀ ਮਹਿੰਦਰ ਸਿੰਘ ਗੋਂਦਾਰਾ, ਮਨਦੀਪ ਸਿੰਘ ਰੂਬੀ ਪੰਜਗਰਾਈਂ ਆਦਿ ਨੇ ਇਸ ਸ਼ਰਧਾਂਜ਼ਲੀ ਸਮਾਗਮ ’ਚ ਸ਼ਮੂਲੀਅਤ ਕਰਕੇ ਸਾਬਕਾ ਸਰਪੰਚ ਮਾ. ਜਗਰੂਪ ਸਿੰਘ ਬਰਾੜ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੇ ਅਖੀਰ ’ਚ ਮੰਚ ਸੰਚਾਲਕ ਇੰਦਰਜੀਤ ਸਿੰਘ ਢਿੱਲੋਂ ਨੇ ਕਰਦਿਆਂ ਸ਼ਰਧਾ ਸਮਾਗਮ ’ਚ ਹਾਜ਼ਰ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜ ਰੋਜ਼ਾ ਬਾਬਾ ਫ਼ਰੀਦ ਸਾਹਿਤ ਮੇਲੇ ਦਾ ਆਗਾਜ਼ ਅਗਲੀ ਖ਼ਬਰ ਸ: ਅਵਤਾਰ ਸਿੰਘ ਬਰਾੜ ਵੈੱਲਫ਼ੇਅਰ ਸੁਸਾਇਟੀ ਵਲੋਂ ਪੰਜ ਰੋਜਾ ਬੂਟਿਆਂ ਦਾ ਲੰਗਰ ਆਰੰਭ
Ad Position 24