19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਲੱਖਾਂ ਦੀ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 19 ਸਤੰਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਾਣੂਕੇ ਗਿੱਲ, ਜ਼ਿਲ੍ਹਾ ਮੋਗਾ ਨੇ ਫ਼ਰੀਦਕੋਟ ਪੁਲਿਸ ਨੂੰ ਇਕ ਲਿਖਤੀ ਦਰਖ਼ਾਸਤ ਦੇ ਕੇ ਦੱਸਿਆ ਕਿ ਉਸ ਨੇ ਕੁਲਵਿੰਦਰ ਸਿੰਘ ਰਾਹੀਂ ਅਹਿਮਦ ਸਲੀਮ ਤੋਂ ਇਕ ਕਾਰ ਸਵਿਫਟ, 2015 ਮਾਡਲ 3 ਲੱਖ ਰੁਪਏ ਵਿਚ ਖ਼ਰੀਦੀ ਸੀ ਅਤੇ ਕਾਰ ’ਤੇ 3 ਲੱਖ ਦਾ ਬੈਂਕ ਦਾ ਲੋਨ ਸੀ ਜੋ ਕੁਲਵਿੰਦਰ ਸਿੰਘ ਅਤੇ ਅਹਿਮਦ ਸਲੀਮ ਨੇ ਲੋਨ ਇਕ ਮਹੀਨੇ ਵਿਚ ਕਲੀਅਰ ਕਰਵਾ ਕੇ ਐਨ. ਓ.

Ad Position 21
No active advertisement
ਅਜੀਤ ਡੈਸਕ 20-09-2026
ਕੋਟਕਪੂਰਾ, 19 ਸਤੰਬਰ (ਮੋਹਰ ਸਿੰਘ ਗਿੱਲ)-ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਾਣੂਕੇ ਗਿੱਲ, ਜ਼ਿਲ੍ਹਾ ਮੋਗਾ ਨੇ ਫ਼ਰੀਦਕੋਟ ਪੁਲਿਸ ਨੂੰ ਇਕ ਲਿਖਤੀ ਦਰਖ਼ਾਸਤ ਦੇ ਕੇ ਦੱਸਿਆ ਕਿ ਉਸ ਨੇ ਕੁਲਵਿੰਦਰ ਸਿੰਘ ਰਾਹੀਂ ਅਹਿਮਦ ਸਲੀਮ ਤੋਂ ਇਕ ਕਾਰ ਸਵਿਫਟ, 2015 ਮਾਡਲ 3 ਲੱਖ ਰੁਪਏ ਵਿਚ ਖ਼ਰੀਦੀ ਸੀ ਅਤੇ ਕਾਰ ’ਤੇ 3 ਲੱਖ ਦਾ ਬੈਂਕ ਦਾ ਲੋਨ ਸੀ ਜੋ ਕੁਲਵਿੰਦਰ ਸਿੰਘ ਅਤੇ ਅਹਿਮਦ ਸਲੀਮ ਨੇ ਲੋਨ ਇਕ ਮਹੀਨੇ ਵਿਚ ਕਲੀਅਰ ਕਰਵਾ ਕੇ ਐਨ.ਓ.ਸੀ ਦਿਵਾਉਣ ਦੀ ਗੱਲ ਕੀਤੀ ਸੀ। ਮੁਦਈ ਨੇ ਮਿਤੀ 07.10.2024 ਨੂੰ ਇਨ੍ਹਾਂ ਨੂੰ 2,50,000 ਰੁਪਏ ਦੇ ਦਿੱਤੇ ਸਨ ਅਤੇ ਬਾਕੀ 50,000 ਰੁਪਏ ਐਨ.ਓ.ਸੀ ਆਉਣ ’ਤੇ ਦੇਣੇ ਸਨ ਪ੍ਰੰਤੂ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਨੇ ਐਨ.ਓ.ਸੀ ਨਹੀ ਦਿੱਤੀ। ਮੁਦਈ ਵਲੋਂ ਜ਼ੋਰ ਪਾਉਣ ਅਤੇ ਵਾਰ ਵਾਰ ਫੋਨ ਕਰਨ ’ਤੇ ਅਹਿਮਦ ਸਲੀਮ ਨੇ ਇਕ ਬੈਂਕ ਨਾਲ ਸੈਟਲਮੈਂਟ ਦੀ 72,300 ਰੁਪਏ ਦੀ ਰਸੀਦ ਭੇਜ ਦਿੱਤੀ। ਹੁਣ ਕਰੀਬ 03 ਮਹੀਨੇ ਪਹਿਲਾਂ ਜਦ ਰਿਕਵਰੀ ਟੀਮ ਨੇ ਮੁਦਈ ਦੀ ਗੱਡੀ ਰੋਕ ਲਈ ਤਾਂ ਉਸ ਨੂੰ ਪਤਾ ਲੱਗਾ ਕਿ ਇਨ੍ਹਾਂ ਨੇ ਮੁਦਈ ਨੂੰ ਜਾਅਲੀ ਸੈਟਲਮੈਂਟ ਰਸੀਦ ਭੇਜੀ ਸੀ। ਹੁਣ ਇਹ ਬੈਂਕ ਦਾ ਲੋਨ ਕਲੀਅਰ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਇਨ੍ਹਾਂ ਨੇ ਮੁਦਈ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕੀਤੀ ਗਈ ਪੜਤਾਲ ਦੇ ਆਧਾਰ ’ਤੇ ਉਕਤ ਬਿਆਨ ’ਤੇ ਕਾਰਵਾਈ ਕਰਦਿਆਂ ਕੁਲਵਿੰਦਰ ਸਿੰਘ ਵਾਸੀ ਬੀਦੋਵਾਲ ਅਤੇ ਅਹਿਮਦ ਸਲੀਮ ਵਾਸੀ ਫ਼ਰੀਦਾਬਾਦ (ਹਰਿਆਣਾ) ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਆਯੂਸ਼ ਵਿਭਾਗ ਦੇ ਸਹਿਯੋਗ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨਾਵਾਰ ਮੀਟਿੰਗ ’ਚ ਕੀਤੀਆਂ ਅਹਿਮ ਵਿਚਾਰਾਂ
Ad Position 24