22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਦਵਾਈਆਂ ਦੇ ਪ੍ਰਭਾਵਾਂ ਸਬੰਧੀ ਸੈਮੀਨਾਰ ਕਰਵਾਇਆ

ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਇੰਡੀਅਨ ਫਾਰਮਾਕੋਪੀਆਂ ਕਮਿਸ਼ਨ, ਗਾਜ਼ੀਆਬਾਦ, ਦੇ ਸਹਿਯੋਗ ਨਾਲ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਜਿੰਦਰ ਬਾਂਸਲ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫ਼ਾਰਮਾਕਾਲੋਜੀ ਦੇ ਵਿਭਾਗ ਵਲੋਂ ਯੂਨੀਵਰਸਿਟੀ ਕਾਲਜ ਆਫ਼ ਫਾਰਮੇਸੀ ਅਤੇ ਐਲਾਈਡ ਹੈਲਥ ਸਾਇੰਸਜ਼ ਕਾਲਜ ਫ਼ਰੀਦਕੋਟ ਵਿਖੇ ਦਵਾਈਆਂ ਦੇ ਪ੍ਰਭਾਵ ਅਤੇ ਬੁਰੇ ਪ੍ਰਭਾਵ ਸਬੰਧੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਕਰਵਾਇਆ ਗਿਆ।

Ad Position 21
No active advertisement
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਕਰਵਾਏ ਗਏ ਦਵਾਈਆਂ ਦੇ ਪ੍ਰਭਾਵ ਅਤੇ ਬੁਰੇ ਪ੍ਰਭਾਵ ਸਬੰਧੀ ਪ੍ਰੋਗਰਾਮ ਦਾ ਦ੍ਰਿਸ਼। ਅਜੀਤ ਤਸਵੀਰ 22-09-2026
ਫ਼ਰੀਦਕੋਟ, 21 ਸਤੰਬਰ (ਜਸਵੰਤ ਸਿੰਘ ਪੁਰਬਾ)-ਇੰਡੀਅਨ ਫਾਰਮਾਕੋਪੀਆਂ ਕਮਿਸ਼ਨ, ਗਾਜ਼ੀਆਬਾਦ, ਦੇ ਸਹਿਯੋਗ ਨਾਲ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਜਿੰਦਰ ਬਾਂਸਲ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਫ਼ਾਰਮਾਕਾਲੋਜੀ ਦੇ ਵਿਭਾਗ ਵਲੋਂ ਯੂਨੀਵਰਸਿਟੀ ਕਾਲਜ ਆਫ਼ ਫਾਰਮੇਸੀ ਅਤੇ ਐਲਾਈਡ ਹੈਲਥ ਸਾਇੰਸਜ਼ ਕਾਲਜ ਫ਼ਰੀਦਕੋਟ ਵਿਖੇ ਦਵਾਈਆਂ ਦੇ ਪ੍ਰਭਾਵ ਅਤੇ ਬੁਰੇ ਪ੍ਰਭਾਵ ਸਬੰਧੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਦਵਾਈਆਂ ਦੇ ਦੁਸ਼ ਪ੍ਰਭਾਵ ਬਾਰੇ ਐਮ. ਬੀ. ਬੀ. ਐਸ, ਫਾਰਮੇਸੀ ਅਤੇ ਨਰਸਿੰਗ ਵਿਦਿਆਰਥੀਆਂ ਦੇ ਲਈ ਲੜੀਵਾਰ ਵਰਕਸ਼ਾਪ ਪ੍ਰਿੰਸੀਪਲ ਡਾ. ਸੀਮਾ ਭੱਟੀ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਉਨ੍ਹਾਂ ਮੈਡੀਕਲ, ਫਾਰਮੇਸੀ, ਨਰਸਿੰਗ, ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਵਾਸਤੇ ਸੂਚਨਾਂ ਪੱਤਰ ਜਾਰੀ ਕੀਤਾ। ਪ੍ਰਿੰਸੀਪਲ ਡਾ. ਸੀਮਾ ਭੱਟੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੇ ਦਵਾਈਆਂ ਦੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਵਾਈਆਂ ਦੇ ਬੁਰੇ ਪ੍ਰਭਾਵ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ। ਐਮ.ਬੀ.ਬੀ.ਐਸ, ਨਰਸਿੰਗ, ਫਾਰਮੇਸੀ ਅਤੇ ਐਲਾਇਡ ਹੈਲਥ ਸਾਇੰਸਜ਼ ਦੇ ਵਿਦਿਆਰਥੀਆਂ ਨੇ ਪੋਸਟਰ ਅਤੇ ਰੰਗੋਲੀ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ। ਡਾਕਟਰ/ਪ੍ਰੋਫੈਸਰ ਰਾਜ ਕੁਮਾਰ ਕੁਆਰਡੀਨੇਟਰ ਫਾਰਮਾਕੋਵਿਜੀਲੈਂਸ ਗੁਰੂ ਗੋਬਿੰਦ ਸਿੰਘ ਹਸਪਤਾਲ ਅਤੇ ਮੈਡੀਕਲ ਕਾਲਜ ਨੇ ਦੱਸਿਆ ਕਿ ਇੰਡੀਅਨ ਫ਼ਾਰਮਾਕੋਪੀਆਂ ਕਮਿਸ਼ਨ, ਗਾਜ਼ੀਆਬਾਦ ਦੀਆਂ ਹਦਾਇਤਾਂ ਅਨੁਸਾਰ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਦਵਾਈਆਂ ਦੇ ਜਿੱਥੇ ਲਾਭਦਾਇਕ ਅਸਰ ਹੁੰਦਾ ਹੈ ਉਸ ਦੇ ਨਾਲ ਹੀ ਇਨ੍ਹਾਂ ਦੇ ਬੁਰੇ ਪ੍ਰਭਾਵ ਵੀ ਹੁੰਦੇ ਹਨ। ਜਿਸ ਬਾਰੇ ਜਾਣਕਾਰੀ ਡਾਕਟਰਾਂ, ਨਰਸਿੰਗ ਸਟਾਫ, ਫਾਰਮਾਸਿਸਟਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਹੋਣੀ ਚਾਹੀਦੀ ਹੈ। ਸੈਮੀਨਾਰ ਨੂੰ ਨਪੇੜ੍ਹੇ ਚਾੜ੍ਹਨ ਲਈ ਡਾ. ਸੁਮੀਰ ਕੁਮਾਰ ਪ੍ਰੋਫੈਸਰ ਅਤੇ ਮੁਖੀ (ਚਮੜੀ ਵਿਭਾਗ), ਡਾ. ਸੁਮੀਤ ਪ੍ਰੰਨਜਾਂ ਪ੍ਰੋਫੈਸਰ ਅਤੇ ਮੁਖੀ (ਨੱਕ ਅਤੇ ਗਲਾ ਵਿਭਾਗ), ਡਾ. ਸੁਮੀਤਪਾਲ ਸਿੰਘ ਚਾਵਲਾ (ਪ੍ਰੋਫੈਸਰ ਮੈਡੀਸਨ), ਡਾ. ਹਨੀ ਗੋਇਲ (ਫਾਰਮੇਸੀ ਵਿਭਾਗ), ਡਾ. ਸੰਦੀਪ ਗੋਇਲ (ਫਾਰਮੇਸੀ ਵਿਭਾਗ), ਡਾ. ਅਰਚਨਾ ਸਾਹੀ (ਅਲਾਈਡ ਹੈਲਥ ਸੈਂਟਰ) ਅਤੇ ਡਾ. ਕਮਲਪ੍ਰੀਤ ਕੌਰ, ਡਾ. ਅਮਿਤਾ ਜਿੰਦਲ, ਡਾ. ਨਗਮਾ ਬਾਂਸਲ, ਡਾ. ਰਿਤੂ ਬਾਲਾ, ਡਾ. ਸਨਾ ਗਰੇਸ ਅਤੇ ਪੀ.ਜੀ ਵਿਦਿਆਰਥੀਆਂ, ਫਾਰਮਾਕਾਲੋਜੀ ਵਿਭਾਗ ਨੇ ਆਪਣਾ ਯੋਗਦਾਨ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਕੀ ਢਾਬ ਵਿਖੇ 16ਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਡਾ. ਰਮਨਦੀਪ ਸਿੰਘ ਤੇ ਪਾਰਟੀ ਵਰਕਰਾਂ ਨੇ ਐਚ. ਐਸ. ਫ਼ੂਲਕਾ ਦਾ ਜੈਤੋ ਪਹੁੰਚਣ ’ਤੇ ਕੀਤਾ ਸਵਾਗਤ
Ad Position 24