22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਨਗਰ ਨਿਗਮ ਦੇ ਆਊਟਸੋਰਸ ਕਾਮਿਆਂ ਨੂੰ ਇਨਸੋਰਸ ਕਰਨ ਦੇ ਲਿਖਤੀ ਭਰੋਸੇ ਬਾਅਦ ਹੜਤਾਲ ਖ਼ਤਮ

ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੇ ਕਾਮਿਆਂ ਨੂੰ ਇਨਸੋਰਸ ਕਰਨ ਦੇ ਉੱਚ-ਅਧਿਕਾਰੀਆਂ ਵਲੋਂ ਦਿੱਤੇ ਗਏ ਲਿਖਤੀ ਭਰੋਸੇ ਬਾਅਦ ਨਿਗਮ ਦੇ ਸਫ਼ਾਈ ਸੇਵਕਾਂ ਅਤੇ ਸੀਵਰੇਜ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਇਕ ਵਾਰ ਖ਼ਤਮ ਕਰ ਦਿੱਤੀ ਹੈ । ਨਗਰ ਨਿਗਮ ਦੀ ਸਫ਼ਾਈ ਸੇਵਕ ਯੂਨੀਅਨ ਅਤੇ ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਵੀ ਚਾਵਰੀਆ, ਚੇਅਰਮੈਨ ਗੁਰਚਰਨ ਸਿੰਘ, ਸਰੇਸ਼ ਕੁਮਾਰ, ਹੇਮ ਰਾਜ, ਬੂਟਾ ਸਿੰਘ, ਰਾਹੁਲ ਕੁਮਾਰ ਤੇ ਗੋਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਵੱਖ-ਵੱਖ ਵਿਭਾਗਾਂ ਵਿਚ ਸਾਲਾਂ ਤੋਂ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਇਨਸੋਰਸ ਕਰਨ ਭਾਵ ਸਬੰਧਿਤ ਵਿਭਾਗਾਂ ਅਧੀਨ ਲੈਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਪਰ ਇਸ ਮਾਮਲੇ ‘ਚ ਨਗਰ ਨਿਗਮ ਬਠਿੰਡਾ ਵਲੋਂ ਜਾਣਬੁੱਝ ਕੇ ਲੇਟ-ਲਤੀਫੀ ਕੀਤੀ ਜਾ ਰਹੀ ਹੈ, ਜਿਸ ਦੇ ਰੋਸ ਵਜੋਂ ਉਹ ਦੋ ਦਿਨ ਪਹਿਲਾਂ ਅਣਮਿੱਥੇ ਸਮੇਂ ਦੀ ਹੜਤਾਲ ਉੱਪਰ ਚਲੇ ਗਏ ਸਨ।

Ad Position 21
No active advertisement
ਅਜੀਤ ਡੈਸਕ 22-09-2026
ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੇ ਕਾਮਿਆਂ ਨੂੰ ਇਨਸੋਰਸ ਕਰਨ ਦੇ ਉੱਚ-ਅਧਿਕਾਰੀਆਂ ਵਲੋਂ ਦਿੱਤੇ ਗਏ ਲਿਖਤੀ ਭਰੋਸੇ ਬਾਅਦ ਨਿਗਮ ਦੇ ਸਫ਼ਾਈ ਸੇਵਕਾਂ ਅਤੇ ਸੀਵਰੇਜ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਦੀ ਹੜਤਾਲ ਇਕ ਵਾਰ ਖ਼ਤਮ ਕਰ ਦਿੱਤੀ ਹੈ । ਨਗਰ ਨਿਗਮ ਦੀ ਸਫ਼ਾਈ ਸੇਵਕ ਯੂਨੀਅਨ ਅਤੇ ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਵੀ ਚਾਵਰੀਆ, ਚੇਅਰਮੈਨ ਗੁਰਚਰਨ ਸਿੰਘ, ਸਰੇਸ਼ ਕੁਮਾਰ, ਹੇਮ ਰਾਜ, ਬੂਟਾ ਸਿੰਘ, ਰਾਹੁਲ ਕੁਮਾਰ ਤੇ ਗੋਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿਚ ਵੱਖ-ਵੱਖ ਵਿਭਾਗਾਂ ਵਿਚ ਸਾਲਾਂ ਤੋਂ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਇਨਸੋਰਸ ਕਰਨ ਭਾਵ ਸਬੰਧਿਤ ਵਿਭਾਗਾਂ ਅਧੀਨ ਲੈਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ ਪਰ ਇਸ ਮਾਮਲੇ ‘ਚ ਨਗਰ ਨਿਗਮ ਬਠਿੰਡਾ ਵਲੋਂ ਜਾਣਬੁੱਝ ਕੇ ਲੇਟ-ਲਤੀਫੀ ਕੀਤੀ ਜਾ ਰਹੀ ਹੈ, ਜਿਸ ਦੇ ਰੋਸ ਵਜੋਂ ਉਹ ਦੋ ਦਿਨ ਪਹਿਲਾਂ ਅਣਮਿੱਥੇ ਸਮੇਂ ਦੀ ਹੜਤਾਲ ਉੱਪਰ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਯੂਨੀਅਨਾਂ ਨੇ ਮੰਗ ਕੀਤੀ ਸੀ ਕਿ ਸਫ਼ਾਈ ਸੇਵਕਾਂ, ਸੀਵਰੇਜ ਕਾਮਿਆਂ ਸਮੇਤ ਮਾਲੀ, ਡਰਾਈਵਰ ਆਦਿ ਸਬੰਧਿਤ ਮਹਿਕਮਿਆਂ ਦੇ ਆਊਟਸੋਰਸ ਕਾਮਿਆਂ ਨੂੰ ਇਨਸੋਰਸ ਕਰਨ ਸਬੰਧੀ ਤੁਰੰਤ ਨਿਗਮ ਦਾ ਜਨਰਲ ਹਾਊਸ ਸੱਦ ਕੇ ਮਤਾ ਪਾਸ ਕਰਕੇ ਮੁੱਖ ਦਫ਼ਤਰ ਨੂੰ ਭੇਜਿਆ ਜਾਵੇ। ਪ੍ਰਧਾਨ ਰਵੀ ਨੇ ਦੱਸਿਆ ਕਿ ਹੁਣ ਨਗਰ ਨਿਗਮ ਦੇ ਉੱਚ-ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਹੈ ਕਿ ਉੱਕਤ ਕਾਮਿਆਂ ਨੂੰ ਇਨਸੋਰਸ ਕਰਨ ਦਾ ਮਤਾ ਪਾਸ ਕਰਕੇ ਮੁੱਖ ਦਫ਼ਤਰ ਭੇਜ ਦਿੱਤਾ ਜਾਵੇਗਾ, ਜਿਸ ਬਾਅਦ ਉਨ੍ਹਾਂ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਇਕ ਵਾਰ ਖ਼ਤਮ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਮਹਿਰਾਜ ’ਚ ਕਾਗ਼ਜ਼ ਖ਼ਤਮ, ਦੋ ਦਿਨਾਂ ਤੋਂ ਲੋਕ ਹੋ ਰਹੇ ਖੱਜਲ-ਖੁਆਰ ਅਗਲੀ ਖ਼ਬਰ ਜੀਤਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ
Ad Position 24