21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਏਡਜ਼ ਜਾਗਰੂਕਤਾ ਕੈਂਪ ਲਗਾਇਆ

ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਨਿਰਦੇਸ਼ ਅਨੁਸਾਰ ਸ਼ੇਪ ਇੰਡੀਆ ਫ਼ਰੀਦਕੋਟ ਵਲੋਂ ਪਿੰਡ ਮਚਾਕੀ ਮੱਲ ਸਿੰਘ ਵਿਖੇ ਐਚ. ਆਈ.

Ad Position 21
No active advertisement
ਅਜੀਤ ਡੈਸਕ 22-09-2026
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਨਿਰਦੇਸ਼ ਅਨੁਸਾਰ ਸ਼ੇਪ ਇੰਡੀਆ ਫ਼ਰੀਦਕੋਟ ਵਲੋਂ ਪਿੰਡ ਮਚਾਕੀ ਮੱਲ ਸਿੰਘ ਵਿਖੇ ਐਚ.ਆਈ.ਵੀ ਏਡਜ਼ ਜਾਗਰੂਕਤਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਟ੍ਰੇਨਿੰਗ ਵਿਚ ਸ਼ਾਮਿਲ ਹੈਲਥ ਸਟਾਫ਼ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੂੰ ਐਚ.ਆਈ.ਵੀ ਏਡਜ਼ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਚ.ਆਈ.ਵੀ ਫ਼ੈਲਣ ਦੇ ਮੁੱਖ ਚਾਰ ਕਾਰਨ ਹਨ ਜਿਵੇਂ ਕਿਸੇ ਐਚ.ਆਈ.ਵੀ ਪ੍ਰਭਾਵਿਤ ਵਿਅਕਤੀ ਦੀ ਸੂਈ ਸਰਿੰਜ ਸਾਂਝੀ ਕਰਨ ਨਾਲ, ਕਿਸੇ ਐਚ.ਆਈ.ਵੀ ਪ੍ਰਭਾਵਿਤ ਵਿਆਕਤੀ ਨਾਲ ਯੋਨ ਸਬੰਧ ਬਣਾਉਣ ਨਾਲ, ਐਚ.ਆਈ.ਵੀ ਪ੍ਰਭਾਵਿਤ ਖ਼ੂਨ ਜਾਂ ਖ਼ੂਨ ਵਾਲੇ ਪਦਾਰਥ ਬਿਨ੍ਹਾਂ ਜਾਂਚ ਕੀਤੇ ਸਰੀਰ ’ਤੇ ਚੜ੍ਹ ਜਾਣ ਨਾਲ, ਐਚ.ਆਈ.ਵੀ ਪ੍ਰਭਾਵਿਤ ਗਰਭਵਤੀ ਮਾਂ ਤੋਂ ਉਸ ਦੇ ਹੋੋਣ ਵਾਲੇ ਬੱਚੇ ਨੂੰ ਜਨਮ ਦੌਰਾਨ ਜਾਂ ਇਕਦਮ ਮਗਰੋਂ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਚਾਅ ਅਤੇ ਰੋਕਥਾਪ ਲਈ ਐਚ.ਆਈ.ਵੀ ਦਾ ਟੈਸਟ ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ ਅਤੇ ਮੁਹੱਲਾ ਕਲੀਨਿਕਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਇਸ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਸ ਮੌਕੇ ਸ਼ੇਪ ਇੰਡੀਆ ਦੇ ਅਕਾਊਂਟੈਂਟ ਧਰਮਿੰਦਰ ਸਿੰਘ, ਜ਼ੋਨਲ ਸੁਪਰਵਾਈਜ਼ਰ ਜਤਿੰਦਰਪਾਲ ਸਿੰਘ ਅਤੇ ਕਲਾਸਟਰ ਲਿੰਕ ਵਰਕਰ ਹਰਪ੍ਰੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 15ਵਾਂ ਬਾਬਾ ਫ਼ਰੀਦ ਕਬੱਡੀ ਗੋਲਡ ਕੱਪ ਸ਼ਾਨੋ-ਸ਼ੌਕਤ ਨਾਲ ਆਰੰਭ ਅਗਲੀ ਖ਼ਬਰ 06.60 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫਤਾਰ
Ad Position 24