ਚੋਰਾਂ ਨੇ ਗੈਸ ਏਜੰਸੀ ’ਚੋਂ ਹਜ਼ਾਰਾਂ ਦੀ ਨਕਦੀ ਕੀਤੀ ਚੋਰੀ
ਕੋਟਕਪੂਰਾ, 22 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਫ਼ਰੀਦਕੋਟ ਰੋਡ ’ਤੇ ਸਥਿਤ ਗੀਨਾ ਗੈਸ ਏਜੰਸੀ ’ਚੋਂ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਟਰ ਭੰਨ ਕੇ ਨਗਦੀ ਚੋਰੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਏਜੰਸੀ ਦੇ ਮੈਨੇਜਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਦ ਉਨ੍ਹਾਂ ਸਵੇਰੇ ਆ ਕੇ ਦੇਖਿਆ ਤਾਂ ਗੈਸ ਏਜੰਸੀ ਦਾ ਸ਼ਟਰ ਕਿਸੇ ਚੀਜ਼ ਨਾਲ ਉੱਚਾ ਚੁੱਕਿਆ ਹੋਇਆ ਸੀ ਅਤੇ ਗੱਲੇ ਖਿਲਰੇ ਹੋਏ ਸਨ।
ਕੋਟਕਪੂਰਾ ਦੇ ਫ਼ਰੀਦਕੋਟ ਰੋਡ ਸਥਿਤ ਗੀਨਾ ਗੈਸ ਏਜੰਸੀ ਦਾ ਟੁੱਟਿਆ ਹੋਇਆ ਸ਼ਟਰ। ਤਸਵੀਰ : ਰਿੰਕੂ ਮਲਹੋਤਰਾ
23-09-2026