22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸ਼ੱਕੀ ਹਾਲਤ ’ਚ ਵਿਅਕਤੀ ਦੀ ਲਾਸ਼ ਬਰਾਮਦ

ਕੋਟਕਪੂਰਾ, 22 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਮੋਗਾ ਰੋਡ ਤਿੰਨਕੋਣੀ ਚੌਂਕ ਨੇੜੇ ਸਵੇਰੇ ਥਾਣਾ ਸਿਟੀ ਦੀ ਪੁਲਿਸ ਨੂੰ ਸ਼ੱਕੀ ਹਾਲਾਤਾਂ ’ਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਰਾਕੇਸ਼ ਕੁਮਾਰ ਜੈਨ ਵਾਸੀ ਹੁੱਕੀ ਚੌਂਕ ਫ਼ਰੀਦਕੋਟ ਦੇ ਤੌਰ ’ਤੇ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 23-09-2026
ਕੋਟਕਪੂਰਾ, 22 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਮੋਗਾ ਰੋਡ ਤਿੰਨਕੋਣੀ ਚੌਂਕ ਨੇੜੇ ਸਵੇਰੇ ਥਾਣਾ ਸਿਟੀ ਦੀ ਪੁਲਿਸ ਨੂੰ ਸ਼ੱਕੀ ਹਾਲਾਤਾਂ ’ਚ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਰਾਕੇਸ਼ ਕੁਮਾਰ ਜੈਨ ਵਾਸੀ ਹੁੱਕੀ ਚੌਂਕ ਫ਼ਰੀਦਕੋਟ ਦੇ ਤੌਰ ’ਤੇ ਕੀਤੀ ਗਈ ਹੈ। ਪੁਲਿਸ ਨੇ ਵਾਰਸਾਂ ਦੇ ਬਿਆਨਾ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਵਾਸਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਭਿਜਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਜੈਨ ਇਕ ਦਿਨ ਪਹਿਲਾਂ ਲੁਧਿਆਣਾ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਸੀ, ਉੱਥੋਂ ਉਹ ਬੱਸ ਰਾਹੀਂ ਸੋਮਵਾਰ ਦੇਰ ਰਾਤ ਕੋਟਕਪੂਰਾ ਵਿਖੇ ਪੁੱਜਿਆ, ਜਿਸ ਤੋਂ ਬਾਅਦ ਤਿੰਨਕੋਣੀ ਚੌਂਕ ਨੇੜੇ ਡਿੱਗ ਪਿਆ। ਅੱਜ ਸਵੇਰੇ ਸੂਚਨਾ ਮਿਲਦਿਆਂ ਹੀ ਏਐਸਆਈ ਦਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਖਬਰ ਮਿਲਣ ਤੋਂ ਤੁੰਰਤ ਬਾਅਦ ਮ੍ਰਿਤਕ ਦੇ ਵਾਰਸ ਵੀ ਮੌਕੇ ’ਤੇ ਪਹੁੰਚ ਗਏ। ਸਥਾਨਕ ਸਿਟੀ ਥਾਣੇ ਦੇ ਮੁਖੀ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੌਤ ਦੀ ਅਸਲੀ ਵਜਾ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ‘ ਸਵੱਛ ਰੇਲਗੱਡੀ ਦਿਵਸ’ ’ਤੇ ਰੇਲਾਂ ’ਚ ਕੀਤੀ ਗਈ ਵਿਸ਼ੇਸ਼ ਸਫ਼ਾਈ ਅਗਲੀ ਖ਼ਬਰ 24ਵਾਂ ਆਲ ਇੰਡੀਆ ਬਾਬਾ ਫ਼ਰੀਦ ਕਿ੍ਕਟ ਗੋਲਡ ਕੱਪ- ਸ਼ਾਹ ਸਤਨਾਮ ਕਿ੍ਕਟ ਅਕੈਡਮੀ ਸਿਰਸਾ ਦੀ ਟੀਮ ਫ਼ਾਈਨਲ ’ਚ ਪੁੱਜੀ
Ad Position 24