ਕੌਮੀ ਆਰਟ ਵਰਕਸ਼ਾਪ ਅਤੇ ਪੇਂਟਿੰਗ ਪ੍ਰਦਰਸ਼ਨੀ ਅਮਿੱਟ ਛਾਪਾਂ ਛੱਡਦੀ ਹੋਈ ਸਮਾਪਤ
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੇ ਆਗਮਨ-ਪੁਰਬ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ (ਰਜਿ.) , ਫ਼ਰੀਦਕੋਟ ਵਲੋਂ ਸੰਜੀਵਨੀ ਹਾਲ ਬ੍ਰਿਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸਨਮਾਨ ਸਮਾਰੋਹ ਸ਼ਾਨਦਾਰ ਰਿਹਾ।
ਬ
ਬਾਬਾ ਫ਼ਰੀਦ ਸ਼ੇਖ਼ ਫ਼ਰੀਦ ਆਗਮਨ ਪੁਰਬ ਮੌਕੇ ਮੇਲੇ ਦੇ ਰੰਗ ’ਚ ਰੰਗਿਆ ਫ਼ਰੀਦਕੋਟ:- ਤਸਵੀਰਾਂ ਬੋਲਦੀਆਂ
24-09-2026
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੇ ਆਗਮਨ-ਪੁਰਬ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ (ਰਜਿ.), ਫ਼ਰੀਦਕੋਟ ਵਲੋਂ ਸੰਜੀਵਨੀ ਹਾਲ ਬ੍ਰਿਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸਨਮਾਨ ਸਮਾਰੋਹ ਸ਼ਾਨਦਾਰ ਰਿਹਾ। ਵਰਕਸ਼ਾਪ ਦੇ ਤੀਜੇ ਦਿਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਸਨ। ਜਦਕਿ ਪ੍ਰਧਾਨਗੀ ਮੰਡਲ ਵਿਚ ਮਹੀਪਇੰਦਰ ਸਿੰਘ ਸੇਖੋਂ, ਡਾ. ਪੂਜਾ ਭੱਲਾ ਪ੍ਰਿੰਸੀਪਲ ਨੇ ਸ਼ਿਰਕਤ ਕੀਤੀ। ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਲਾਕਾਰਾਂ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਗਿਆ। ਇਸ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਪ੍ਰਸਿੱਧ ਅਤੇ ਮਾਹਿਰ ਆਰਟਿਸਟਾਂ ਨੇ ਆਪਣੀ ਕਲਾ ਦਾ ਹੁਨਰ ਅਤੇ ਰਚਨਾਤਮਕਤਾ ਪੇਸ਼ ਕਰਕੇ ਆਪਣੀ ਕਲਾ ਨਾਲ ਆਰਟ ਪ੍ਰੇਮੀਆਂ ਅਤੇ ਆਰਟ ਸਿੱਖਣ ਦੇ ਇੱਛੁਕ ਨਵੀਂ ਪੀੜ੍ਹੀ ਨੂੰ ਉਤਸਾਹਿਤ ਕੀਤਾ। ਵਰਕਸ਼ਾਪ ਵਿਚ ਆਰਟਿਸਟ ਪਰਵੀਨ ਸੈਣੀ-ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਮਮਤਾ ਰਾਜਪੂਤ-ਬਹਿਜੋਈ (ਉੱਤਰ ਪ੍ਰਦੇਸ਼), ਮਨਜੀਤ ਕੌਰ-ਚੰਡੀਗੜ੍ਹ, ਜੀਵਨ ਸਿੰਘ ਬਰਾੜ-ਹੁਸ਼ਿਆਰਪੁਰ, ਸ਼ਕੁੰਤਲਾ ਮਹਾਵੀਰ-ਜੈਪੁਰ (ਰਾਜਸਥਾਨ), ਸ਼ਿਸ਼ੂ ਪਾਲ-ਜੈਪੁਰ (ਰਾਜਸਥਾਨ), ਹਰਵਿੰਦਰ ਕੌਰ-ਫ਼ਰੀਦਕੋਟ, ਪਰਮਿੰਦਰ ਸਿੰਘ ਟੋਨੀ, ਅਨੂ ਬਾਲਾ ਫ਼ਰੀਦਕੋਟ, ਸਤਪਾਲ ਕੌਰ-ਫ਼ਰੀਦਕੋਟ, ਗੀਤੀਮਨ-ਕੋਟਕਪੂਰਾ, ਉਦਿਸ਼ ਬੈਬੀ, ਗੌਰਵ ਗੋਇਲ, ਬਾਜ ਸਿੰਘ-ਮਲੋਟ, ਦਵਿੰਦਰ ਸਿੰਘ-ਮਲੋਟ ਆਦਿ ਵਲੋਂ ਵਿਸ਼ੇਸ਼ ਤੌਰ ’ਤੇ ਭਾਗ ਲਿਆ ਗਿਆ। ਇਸ ਮੌਕੇ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਵਲੋਂ ਸਕੂਲੀ ਬੱਚਿਆਂ ਅਤੇ ਕਾਲਜ ਪੱਧਰ ਦੇ ਵਿਦਿਆਰਥੀਆਂ ਦੇ ਵੱਖ-ਵੱਖ ਉਮਰ ਗਰੁੱਪਾਂ ਵਿਚ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪੇਂਟਿੰਗ ਮੁਕਾਬਲਿਆਂ ਵਿਚ ਪੂਰੇ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲਿ੍ਆਂ ਤੋਂ 207 ਬੱਚਿਆਂ ਨੇ ਭਾਗ ਲੈਂਦੇ ਹੋਏ ਆਪਣੀ ਆਰਟ ਕਲਾ ਦਾ ਹੁਨਰ ਪੇਸ਼ ਕੀਤਾ। ਵਿਦਿਆਰਥੀਆਂ ਵਲੋਂ ਵੱਖ-ਵੱਖ ਉਮਰ ਗਰੁੱਪ ਕਲਾਸ ਅਨੁਸਾਰ ਭਾਗ ਲੈਂਦੇ ਹੋਏ ਜਿਵੇਂ ਰੈਡ ਗਰੁੱਪ (ਜਮਾਤ ਪਹਿਲੀ ਤੋਂ ਚੌਥੀ ਤੱਕ) ਪਹਿਲਾ ਹਰਨਿਮਰਤ ਕੌਰ, ਦੂਜਾ ਨਾਜ਼ਮੀਤ ਕੌਰ , ਤੀਜਾ ਸਥਾਨ ਕਿਆਨ, ਬਲੂ ਗਰੁੱਪ ਵਿਚ (ਜਮਾਤ ਪੰਜਵੀਂ ਤੋਂ ਅੱਠਵੀਂ ਤੱਕ) ਪਹਿਲਾ ਸਥਾਨ ਨਿਮਰਤਵੀਰ ਕੌਰ, ਦੂਜਾ ਸਥਾਨ ਸ਼ੁਭਪ੍ਰੀਤ ਕੌਰ, ਤੀਜਾ ਸਥਾਨ ਆਦਰਸ਼ਪ੍ਰੀਤ ਕੌਰ, ਗਰੀਨ ਗਰੁੱਪ ਵਿਚ (ਜਮਾਤ ਨੌਵੀਂ ਤੋਂ ਬਾਰ੍ਹਵੀਂ ਤੱਕ) ਪਹਿਲਾ ਸਥਾਨ ਹਰਸਿਤ ਕੌਰ, ਦੂਜਾ ਸਥਾਨ ਖੁਸ਼ਪ੍ਰੀਤ ਕੌਰ, ਤੀਜਾ ਸਥਾਨ ਗੁਰਲੀਨ ਕੌਰ, ਸੀਨੀਅਰ ਗਰੁੱਪ ਵਿਚ (ਕਾਲਜ ਪੱਧਰ ਦੇ ਵਿਦਿਆਰਥੀ) ਪਹਿਲਾ ਸਥਾਨ ਜਸਨਪ੍ਰੀਤ ਸਿੰਘ, ਯੈਲੋ ਗਰੁੱਪ ਏ (ਮੈਂਟਲੀ ਚੈਲੇਂਜ) ਹਰਬਾਜ਼ਦੀਪ ਸਿੰਘ, ਯੈਲੋ ਗਰੁੱਪ ਬੀ (ਹੀਰਿੰਗ ਇਮਪੇਅਰਡ ਅਤੇ ਵਿਜ਼ਵਲੀ ਇਮਪੇਅਰਡ) ਪਹਿਲਾ ਸਥਾਨ ਲਵਪ੍ਰੀਤ ਕੁਮਾਰ, ਦੂਜਾ ਸਥਾਨ ਗੁਰਕੀਰਤ ਸਿੰਘ ਘਾਰੂ ਅਤੇ ਤੀਜਾ ਸਥਾਨ ਅਰਚਿਤ ਸ਼ਰਮਾ ਨੇ ਹਾਸਿਲ ਕੀਤਾ। ਉਪਰੋਕਤ ਜੇਤੂ ਵਿਦਿਆਰਥੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਬਾਹਰੋਂ ਆਏ ਸਾਰੇ ਭਾਗ ਲੈਣ ਵਾਲੇ ਆਰਟਿਸਟ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸ਼ਿਰਕਤ ਕਰਨ ਵਾਲੇ ਸਾਰੇ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਮਾਗਮ ਦੌਰਾਨ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਮੁੱਖ ਸਰਪ੍ਰਸਤ ਸੁਖਦੇਵ ਸਿੰਘ ਦੋਸਾਂਝ, ਜਨਰਲ ਸਕੱਤਰ ਡਿਪਟੀ ਸਿੰਘ, ਮੀਡੀਆ ਕੋਆਰਡੀਨੇਟਰ ਬਲਜੀਤ ਗਰੋਵਰ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ, ਖਜ਼ਾਨਚੀ ਵੀਰਪਾਲ ਕੌਰ, ਸਹਿ-ਖਜ਼ਾਨਚੀ ਸਤਵੀਰ ਕੌਰ, ਮੈਂਬਰ ਹਰਵਿੰਦਰ ਕੌਰ, ਅਨੂ ਬਾਲਾ, ਮਾਹਿਰ ਆਰਟਿਸਟ ਕੇਦਾਰਨਾਥ, ਰਜਿੰਦਰ ਸਿੰਘ ਡਿੰਪੀ, ਬਖਸ਼ਿੰਦਰ ਸਿੰਘ, ਪੀ. ਏ ਟੂ ਡੀ.ਸੀ ਗੁਰਨਾਮ ਸਿੰਘ, ਰਜਵੰਤ ਕੌਰ, ਪ੍ਰਧਾਨ ਪੰਜ ਆਬ ਫ਼ਾਈਨ ਆਰਟ ਸੁਸਾਇਟੀ ਗੁਰਪ੍ਰੀਤ ਸਿੰਘ ਨਾਮਧਾਰੀ , ਬਲਦੇਵ ਸਿੰਘ ਰਿਟਾਇਰਡ ਸੁਪਰਡੈਂਟ, ਪਰਮਜੀਤ ਸਿੰਘ, ਮਾਸਟਰ ਗੁਰਮੀਤ ਸਿੰਘ ਭਾਣਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।