ਡਾ. ਕੁਲਦੀਪ ਸਿੰਘ ਧੀਰ ਡੈਂਟਲ ਕੌਂਸਲ ਦੇ ਮੈਂਬਰ ਬਣੇ
ਕੋਟਕਪੂਰਾ, 27 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਪੰਜਾਬ ਵਿਚ ਡੈਂਟਲ ਸਿਹਤ ਸੇਵਾਵਾਂ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਪੰਜਾਬ ਵਿਚ ਅਨ ਅਧਿਕਾਰਿਤ ਡੈਂਟਲ ਕਲੀਨਿਕਾਂ ’ਤੇ ਨਕੇਲ ਕੱਸਣ ਲਈ ਨੈਸ਼ਨਲ ਡੈਂਟਲ ਕਮਿਸ਼ਨ ਦੁਆਰਾ ਪੰਜਾਬ ਵਿਚ ਪੰਜਾਬ ਡੈਂਟਲ ਕੌਂਸਲ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਤੋਂ 6 ਮੈਂਬਰ ਚੁਣੇ ਗਏ ਹਨ। ਜਿਸ ਵਿਚ ਕੋਟਕਪੁਰਾ ਤੋਂ ਦੰਦਾਂ ਦੇ ਮਾਹਿਰ ਡਾ.
ਡ
ਡਾ. ਕੁਲਦੀਪ ਧੀਰ।
28-09-2026
ਕੋਟਕਪੂਰਾ, 27 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਪੰਜਾਬ ਵਿਚ ਡੈਂਟਲ ਸਿਹਤ ਸੇਵਾਵਾਂ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਪੰਜਾਬ ਵਿਚ ਅਨ ਅਧਿਕਾਰਿਤ ਡੈਂਟਲ ਕਲੀਨਿਕਾਂ ’ਤੇ ਨਕੇਲ ਕੱਸਣ ਲਈ ਨੈਸ਼ਨਲ ਡੈਂਟਲ ਕਮਿਸ਼ਨ ਦੁਆਰਾ ਪੰਜਾਬ ਵਿਚ ਪੰਜਾਬ ਡੈਂਟਲ ਕੌਂਸਲ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਪੰਜਾਬ ਤੋਂ 6 ਮੈਂਬਰ ਚੁਣੇ ਗਏ ਹਨ। ਜਿਸ ਵਿਚ ਕੋਟਕਪੁਰਾ ਤੋਂ ਦੰਦਾਂ ਦੇ ਮਾਹਿਰ ਡਾ. ਕੁਲਦੀਪ ਧੀਰ ਮੈਂਬਰ ਨਾਮਜ਼ਦ ਕੀਤੇ ਗਏ ਹਨ, ਜੋ ਕਿ ਕੋਟਕਪੂਰਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾਕਟਰ ਕੁਲਦੀਪ ਧੀਰ ਕੋਟਕਪੂਰਾ ਸਿਵਲ ਹਸਪਤਾਲ ਸੀਨੀਅਰ ਮੈਡੀਕਲ ਅਫ਼ਸਰ ਦੇ ਨਾਲ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਿਪਟੀ ਡਾਇਰੈਕਟਰ ਸਿਹਤ ਸੇਵਾਵਾਂ ਫ਼ਰੀਦਕੋਟ ਵੀ ਰਹਿ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਡੈਂਟਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡਾ. ਧੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਓਰਲ ਕੈਂਸਰ ਦੀ ਬਿਮਾਰੀ ਬਹੁਤ ਵਧ ਰਹੀ ਹੈ ਜਿਸ ਲਈ ਸਾਨੂੰ ਦੰਦਾਂ ਦੀਆਂ ਬਿਮਾਰੀਆਂ ਦੇ ਸੁਧਾਰ ਦੀ ਅਤੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਉਹ ਤਨ ਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੇ ਮੈਂਬਰ ਬਣਨ ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਅਜੇਪਾਲ ਸਿੰਘ ਪ੍ਰਧਾਨ ਕਾਂਗਰਸ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਕੋਟਕਪੂਰਾ, ਡਾਕਟਰ ਰਾਜਨ ਸਿੰਗਲਾ, ਡਾਕਟਰ ਪ੍ਰਭਦੇਵ ਸਿੰਘ ਬਰਾੜ, ਡਾਕਟਰ ਰਵੀ ਬਾਂਸਲ, ਸ਼ਾਮ ਲਾਲ ਮੈਗੀ ਸੀਨੀਅਰ ਭਾਜਪਾ ਆਗੂ, ਵਿਸ਼ਵ ਜੋਤੀ ਧੀਰ ਕਹਾਣੀਕਾਰ, ਡਾਕਟਰ ਪ੍ਰਮੋਦ ਗੁਪਤਾ, ਡਾਕਟਰ ਮਨਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਬੱਬੂ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ।