ਅੱਜ 11ਵੀਂ ਬਰਸੀ ’ਤੇ ਵਿਸ਼ੇਸ਼— ਸਾਇੰਸ ਅਧਿਆਪਕਾ ਸਰੀਤਾ ਜੋਸ਼ੀ
ਮਲੋਟ-ਸਾਇੰਸ ਟੀਚਰ ਸਰੀਤਾ ਜੋਸ਼ੀ ਦਾ ਜਨਮ 15 ਅਕਤੂਬਰ 1964 ਨੂੰ ਪਿਤਾ ਸ੍ਰੀ ਪਰਸ਼ੂ ਰਾਮ ਜੋਸ਼ੀ ਦੇ ਘਰ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ 11 ਸੈਕਟਰ ਪੰਚਕੂਲਾ ਵਿਖੇ ਹੋਇਆ। ਬਹੁਤ ਹੀ ਹੁਸ਼ਿਆਰ, ਮਾਤਾ-ਪਿਤਾ ਦੀ ਆਗਿਆਕਾਰੀ ਤੇ ਧਾਰਮਿਕ ਖ਼ਿਆਲਾਂ ਵਾਲੀ ਸਰੀਤਾ ਜੋਸ਼ੀ ਨੇ ਉਚੇਰੀ ਵਿਦਿਆ ਬਹੁਤ ਹੀ ਚੰਗੇ ਅੰਕਾਂ ਨਾਲ ਪ੍ਰਾਪਤ ਕੀਤੀ।
ਮਲੋਟ-ਸਾਇੰਸ ਟੀਚਰ ਸਰੀਤਾ ਜੋਸ਼ੀ ਦਾ ਜਨਮ 15 ਅਕਤੂਬਰ 1964 ਨੂੰ ਪਿਤਾ ਸ੍ਰੀ ਪਰਸ਼ੂ ਰਾਮ ਜੋਸ਼ੀ ਦੇ ਘਰ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ 11 ਸੈਕਟਰ ਪੰਚਕੂਲਾ ਵਿਖੇ ਹੋਇਆ। ਬਹੁਤ ਹੀ ਹੁਸ਼ਿਆਰ, ਮਾਤਾ-ਪਿਤਾ ਦੀ ਆਗਿਆਕਾਰੀ ਤੇ ਧਾਰਮਿਕ ਖ਼ਿਆਲਾਂ ਵਾਲੀ ਸਰੀਤਾ ਜੋਸ਼ੀ ਨੇ ਉਚੇਰੀ ਵਿਦਿਆ ਬਹੁਤ ਹੀ ਚੰਗੇ ਅੰਕਾਂ ਨਾਲ ਪ੍ਰਾਪਤ ਕੀਤੀ। ਸਰੀਤਾ ਜੋਸ਼ੀ ਦਾ ਵਿਆਹ 10 ਜੁਲਾਈ 1988 ਨੂੰ ਮਲੋਟ ਵਾਸੀ ਵਿਨੈ ਕੁਮਾਰ ਸ਼ਰਮਾ (ਅਸਿਸਟੈਂਟ ਐਸ.ਡੀ.ਐਮ. ਦਫ਼ਤਰ ਗਿੱਦੜਬਾਹਾ) ਨਾਲ ਹੋਇਆ। ਉਨ੍ਹਾਂ ਦੇ ਘਰ ਇਕ ਬੇਟੇ ਤੁਸ਼ਾਰ ਸ਼ਰਮਾ ਨੇ ਜਨਮ ਲਿਆ। ਸਰੀਤਾ ਜੋਸ਼ੀ ਦੀ 1989 ਵਿਚ ਹਰਿਆਣਾ ਵਿਖੇ ਸਾਇੰਸ ਟੀਚਰ ਵਜੋਂ ਚੋਣ ਹੋ ਗਈ ਅਤੇ ਫ਼ਿਰ ਚੰਗੇ ਨੰਬਰ ਤੇ ਚੰਗੀਆਂ ਪ੍ਰਾਪਤੀਆਂ ਹੋਣ ਕਰਕੇ ਉਨ੍ਹਾਂ ਪੰਜਾਬ ਵਿਚ ਵੀ ਸਾਇੰਸ ਟੀਚਰ ਵਜੋਂ ਪੜ੍ਹਾਉਣ ਲੱਗੇ। ਉਨ੍ਹਾਂ ਨੇ ਪਿੰਡ ਮਿੱਡੂਖੇੜਾ, ਸਿੱਖਵਾਲਾ, ਦਿਉਣਖੇੜਾ, ਮੰਡੀ ਹਰਜੀ ਰਾਮ ਲੜਕੀਆਂ ਸਕੂਲ ਮਲੋਟ ਤੋਂ ਇਲਾਵਾ ਦਾਨੇਵਾਲਾ ਸਕੂਲ ਵਿਖੇ ਵੀ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਇਆ। ਸਰੀਤਾ ਜੋਸ਼ੀ ਇਕ ਸਫ਼ਲ ਅਧਿਆਪਕਾ ਹੋਣ ਕਰਕੇ ਜਿਥੇ ਉਨ੍ਹਾਂ ਦੇ ਨਤੀਜੇ 100 ਫ਼ੀਸਦੀ ਆਉਂਦੇ ਰਹੇ, ਉਥੇ ਉਨ੍ਹਾਂ ਨੇ ਅਧਿਆਪਕਾਂ ਦਾ ਆਪਸੀ ਪਿਆਰ ਵਧਾਉਣ ਤੋਂ ਇਲਾਵਾ ਬੱਚਿਆਂ ਨੂੰ ਵੀ ਰਲ ਕੇ ਰਹਿਣ ਲਈ ਸਫ਼ਲ ਯਤਨ ਕੀਤੇ। ਸਰੀਤਾ ਆਪਣੇ ਪਤੀ ਵਿਨੈ ਕੁਮਾਰ ਸ਼ਰਮਾ ਤੇ ਬੇਟੇ ਤੁਸ਼ਾਰ ਸ਼ਰਮਾ ਨਾਲ ਖ਼ੁੁਸ਼ਹਾਲ ਜੀਵਨ ਬਿਤਾਅ ਰਹੇ ਸਨ ਕਿ ਉਹ ਪਹਿਲਾਂ ਡੇਂਗੂ ਤੇ ਫ਼ਿਰ ਦਿਮਾਗੀ ਦੌਰਾ ਪੈਣ ਨਾਲ 29 ਸਤੰਬਰ 2015 ਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਉਨ੍ਹਾਂ ਦੀ ਗਿਆਰ੍ਹਵੀਂ ਬਰਸੀ ਮੌਕੇ ਵਿਨੈ ਸ਼ਰਮਾ, ਸਪੁੱਤਰ ਤੁਸ਼ਾਰ, ਨੂੰਹ ਸੁਮਨ, ਪੋਤਰੀ ਥਾਨਵੀ ਤੇ ਪਰਿਵਾਰ ਵਲੋਂ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਜਾ ਰਹੇ ਹਨ। - ਅਜੀਤ ਬਿਊੁਰੋ