ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਕੇਂਦਰੀ ਲੀਡਰਸ਼ਿਪ ਦੀ ਦੂਰ-ਅਦੇਸ਼ੀ ਸੋਚ ਦਾ ਸਬੂਤ: ਢਿੱਲਵਾਂ
ਬਾਜਾਖਾਨਾ, 3 ਅਕਤੂਬਰ (ਜੀਵਨ ਗਰਗ)-ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਕੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਬੜੀ ਦੂਰ-ਅੰਦੇਸ਼ੀ ਸੋਚ ਦਾ ਸਬੂਤ ਦਿੱਤਾ ਹੈ। ਹੁਣ ਕਾਂਗਰਸ ਪਾਰਟੀ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਨਾਲ ਮਿਲ ਕੇ ਪੂਰੀ ਏਕਤਾ ਨਾਲ ਕੰਮ ਕਰੇਗੀ।
ਬਾਜਾਖਾਨਾ, 3 ਅਕਤੂਬਰ (ਜੀਵਨ ਗਰਗ)-ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਕੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਬੜੀ ਦੂਰ-ਅੰਦੇਸ਼ੀ ਸੋਚ ਦਾ ਸਬੂਤ ਦਿੱਤਾ ਹੈ। ਹੁਣ ਕਾਂਗਰਸ ਪਾਰਟੀ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੇ ਨਾਲ ਮਿਲ ਕੇ ਪੂਰੀ ਏਕਤਾ ਨਾਲ ਕੰਮ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਦੀ ਖੁਸ਼ੀ ’ਚ ਇੱਥੇ ਸਾਬਕਾ ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ ਦੀ ਅਗਵਾਈ ’ਚ ਲੱਡੂ ਵੰਡਣ ਸਮੇਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਬੜੇ ਹੀ ਸਾਫ਼ ਸੁਥਰੇ ਤੇ ਇਮਾਨਦਾਰ ਛਵੀ ਵਾਲੇ ਵਿਅਕਤੀ ਹਨ। ਉਨ੍ਹਾਂ ਦਾ ਇਕੋ-ਇਕ ਮਕਸਦ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਆਗੂ ਤੇ ਵਰਕਰ ਨੂੰ ਨਾਲ ਲੈ ਚੱਲਣਾ ਤੇ ਪੰਜਾਬ ਦੇ ਖੁਸੇ ਹੋਏ ਵੱਕਾਰ ਨੂੰ ਬਹਾਲ ਕਰਨਾ ਹੈ। ਢਿੱਲਵਾਂ ਨੇ ਵਿਧਾਨ ਸਭਾ ਹਲਕਾ ਜੈਤੋ ਦੇ ਸਮੂਹ ਆਗੂਆਂ ਤੇ ਵਰਕਰਾਂ ਵਲੋਂ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ, ਲਛਮਣ ਸਿੰਘ, ਭੁਪਿੰਦਰ ਸਿੰਘ ਮੱਲਾ, ਹਰਨੇਕ ਸਿੰਘ ਮੱਲਾ, ਲਛਮਣ ਸਿੰਘ ਲੰਭਵਾਲੀ, ਸ਼ਿੰਦਰ ਸਿੰਘ ਡੋਡ, ਮਨਜੀਤ ਸਿੰਘ ਕੂਕਾ, ਗੁਰਬੀਰ ਸਿੰਘ, ਰਾਮ ਸਿੰਘ ਬਰਾੜ, ਬੂਟਾ ਸਿੰਘ ਢਿੱਲੋਂ, ਲਾਲੀ ਢਿੱਲੋਂ, ਕਾਕਾ ਸਿੱਖ, ਗੁਰਦੀਪ ਸਿੰਘ ਪੰਚ, ਕਰਮ ਸਿੰਘ ਬਰਾੜ, ਕਾਲਾ ਬਰਾੜ, ਜੁਗਨੂੰ ਬਰਾੜ, ਡਾ. ਕੇਵਲ ਸ਼ਰਮਾ, ਹਰੀ ਸ਼ਰਮਾ ਮੱਲਾ, ਕਾਲਾ ਮੱਲਾ, ਸੱਤ ਭਾਊ, ਪ੍ਰਧਾਨ ਜਗਜੀਤ ਸਿੰਘ, ਸੁਰਜੀਤ ਸਿੰਘ ਸਰਾਂ, ਹਰਬੰਸ ਸਿੰਘ ਪੰਚ, ਮਾਨਾ ਬਰਗਾੜੀ, ਗੁਰਚਰਨ ਸਿੰਘ, ਗੁਰਸੇਵਕ ਸਿੰਘ ਖਾਲਸਾ, ਇੰਦਰ ਸਿੰਘ ਦਬੜੀਖਾਨਾ, ਗੁਰਮੇਲ ਸਿੰਘ ਮੱਲਾ, ਬਲਵੰਤ ਸਿੰਘ ਵਾੜਾ ਭਾਈਕਾ, ਡਾ. ਸ਼ਾਮ, ਰਣਜੀਤ ਸਿੰਘ ਪੰਚ, ਰਣਜੀਤ ਸਿੰਘ ਘਾਰੂ, ਬਲਵੀਰ ਸਿੰਘ ਪ੍ਰਧਾਨ, ਨਿੱਕਾ ਡੋਡ, ਗੋਰਾ ਡੋਡ, ਜਗਦੀਪ ਸਿੰਘ ਲੰਭਵਾਲੀ, ਗੁਰਜੰਟ ਸਿੰਘ ਬਾਜਾ, ਕੌਰਾ ਡੋਡ, ਸੋਨੀ ਮਿੱਤਲ, ਸੰਤਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।