ਪਰਗਟ ਸਿੰਘ ਦੇ ਸੂਬਾ ਪ੍ਰਧਾਨ ਬਣਨ ’ਤੇ ਸੀਨੀਅਰ ਆਗੂ ਸੂਰਜ ਭਾਰਦਵਾਜ ਨੇ ਲੱਡੂ ਵੰਡੇ
ਜੈਤੋ, 3 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਵਲੋਂ ਪੁਰਾਣੀ ਅਨਾਜ ਮੰਡੀ ਵਿਖੇ ਕਾਂਗਰਸੀ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਗਏ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕੀਤਾ।
ਜੈਤੋ, 3 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਵਲੋਂ ਪੁਰਾਣੀ ਅਨਾਜ ਮੰਡੀ ਵਿਖੇ ਕਾਂਗਰਸੀ ਵਰਕਰਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਗਏ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕੀਤਾ। ਸੂਰਜ ਭਾਰਦਵਾਜ ਨੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕੇ.ਸੀ. ਵੇਣੂਗੋਪਾਲ, ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਅਤੇ ਸਮੂਹ ਸੀਨੀਅਰ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਨੂੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਦੇ ਆਗੂ ਅਤੇ ਵਰਕਰ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਮਜ਼ਬੂਤੀ ਨਾਲ ਲੜੇਗੀ। ਇਸ ਮੌਕੇ ਰਾਜਾ ਭਾਰਦਵਾਜ, ਮਨਵੀਰ ਸਿੰਘ ਬੱਬੂ ਬਰਾੜ ਮੱਤਾ, ਰਮੇਸ਼ ਕੱਕੜ ਪੰਜਗਰਾਈਂ, ਹਰਭਵਾਨ ਸਿੰਘ ਬਰਾੜ ਕਰੀਰਵਾਲੀ, ਦੇਵਿੰਦਰਬੀਰ ਸਿੰਘ ਪੱਪੂ ਬਰਾੜ ਮੱਤਾ, ਪ੍ਰੇਮਪਾਲ ਸਿੰਘ ਢਿੱਲੋਂ ਗੁਰੂਸਰ, ਕੁਲਦੀਪ ਸਿੰਘ ਕੀਪਾ ਬਰਾੜ, ਪਰਮਜੀਤ ਸਿੰਘ ਅਜਿੱਤ ਗਿੱਲ, ਭੋਲਾ ਸਿੰਘ ਜੌਹਲ, ਲਵਪ੍ਰੀਤ ਸ਼ਰਮਾ ਚੈਨਾ, ਪ੍ਰਭਜੋਤ ਸਿੰਘ, ਭੂਸ਼ਨ ਰੋਮਾਣਾ, ਪ੍ਰਦੀਪ ਕੁਮਾਰ ਗਰਗ ਜੈਤੋ, ਵਿਨੋਦ ਡੋਡ, ਟੋਨੀ ਡੋਡ, ਬੰਟੀ ਜਿੰਦਲ, ਬਹਾਦਰ ਸਿੰਘ ਚੈਨਾ, ਇਸਮਾਇਲ ਖਾਨ ਜੈਪੁਰੀ, ਗੁਰਮੀਤ ਸਿੰਘ ਕੋਠੇ ਹਵਾਨਾ, ਗੁਰਦੀਪ ਸਿੰਘ ਕੋਠੇ ਹਵਾਨਾ, ਚਮਕੌਰ ਸਿੰਘ ਗੋਂਦਾਰਾ, ਕਮਲ ਬਾਗੜੀਆ, ਸਾਬਕਾ ਸਰਪੰਚ ਪਾਲ ਸਿੰਘ ਬਿਸ਼ਨੰਦੀ, ਬੂਟਾ ਸਿੰਘ ਬਿਸ਼ਨੰਦੀ, ਨਿਰਭੈ ਸਿੰਘ ਪੰਜਗਰਾਈਂ, ਬਲਵਿੰਦਰ ਸਿੰਘ, ਜੱਸੀ ਸਿੰਘ, ਜਵੀਨ ਮਿੱਤਲ, ਕਾਲਾ ਸਿੰਘ ਮੈਂਬਰ, ਗੁਰਦੇਵ ਸਿੰਘ ਜੱਟਾ ਜੈਤੋ, ਆਜ਼ਾਦ ਜੈਤੋ, ਗੁਰਬਾਜ਼ ਸਿੰਘ ਬਰਾੜ ਕਰੀਰਵਾਲੀ, ਗਿਦਾਰੀ ਲਾਲ ਅਤੇ ਦਿਲਬਿੰਦਰ ਸਿੰਘ ਗੁਰੂਸਰ ਮੌਜ਼ੂਦ ਸਨ। ਇਸ ਮੌਕੇ ਕਾਂਗਰਸੀ ਵਰਕਰਾਂ ਨੂੰ ਲੱਡੂ ਖੁਆ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ।