29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਪਿ੍ੰਸੀਪਲ ਤੇ ਕੋਆਰਡੀਨੇਟਰ ਨੂੰ ਮਿਲਿਆ ‘ਐਜੂਕੇਸ਼ਨਲ ਲੀਡਰਸ਼ਿਪ ਪੁਰਸਕਾਰ 2026’

ਜੈਤੋ, 28 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਮੋਹਰੀ ਅਗਵਾਈ ਕਰਨ ਲਈ ਸਿਲਵਰ ਓਕਸ ਸਕੂਲ ਸੇਵੇਵਾਲਾ ਦਾ ਨਾਂਅ ਉੱਚਾ ਹੋਇਆ ਹੈ। ਸਿਲਵਰਜ਼ੋਨ ਫ਼ਾਊਂਡੇਸ਼ਨ ਵਲੋਂ ਆਈ.

Ad Position 21
No active advertisement
ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੇ ਪਿ੍ੰਸੀਪਲ ਪਿ੍ਅੰਕਾ ਮਹਿਤਾ ਅਤੇ ਕੋਆਡੀਨੇਟਰ ਰਮਨਪ੍ਰੀਤ ਕੌਰ ਆਪਣੇ ‘ਐਜੂਕੇਸ਼ਨਲ ਲੀਡਰਸ਼ਿਪ ਪੁਰਸਕਾਰ 2026’ ਨਾਲ। ਅਜੀਤ ਤਸਵੀਰਾਂ 29-10-2026
ਜੈਤੋ, 28 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਅਤੇ ਮੋਹਰੀ ਅਗਵਾਈ ਕਰਨ ਲਈ ਸਿਲਵਰ ਓਕਸ ਸਕੂਲ ਸੇਵੇਵਾਲਾ ਦਾ ਨਾਂਅ ਉੱਚਾ ਹੋਇਆ ਹੈ। ਸਿਲਵਰਜ਼ੋਨ ਫ਼ਾਊਂਡੇਸ਼ਨ ਵਲੋਂ ਆਈ.ਪੀ. ਸਟੱਡੀ ਪਬਲਿਕੇਸ਼ਨਜ਼ ਦੇ ਸਹਿਯੋਗ ਨਾਲ ਹੌਲੀਡੇ ਇਨ, ਜ਼ੀਰਕਪੁਰ (ਚੰਡੀਗੜ੍ਹ) ਵਿਖੇ ‘ਵਿੱਦਿਅਕ ਅਗਵਾਈ ਪੁਰਸਕਾਰ (ਈ.ਐਲ.ਏ) 2026’ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸਿਲਵਰ ਓਕਸ ਸਕੂਲ ਦੇ ਪਿ੍ੰਸੀਪਲ ਪਿ੍ਅੰਕਾ ਮਹਿਤਾ ਅਤੇ ਕੋਆਡੀਨੇਟਰ ਰਮਨਪ੍ਰੀਤ ਕੌਰ ਨੂੰ ਉਨ੍ਹਾਂ ਦੀ ਬੇਮਿਸਾਲ ਅਗਵਾਈ ਅਤੇ ਸਿੱਖਿਆ ਪ੍ਰਤੀ ਸਮਰਪਣ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਵਿਸ਼ਾ ਸਿੱਖਿਆ ਦੇ ਭਵਿੱਖ ਦੀ ਕਲਪਨਾ ਸੀ। ਸਮਾਗਮ ਵਿਚ ਚਰਚਾ ਦੇ ਮੁੱਖ ਬਿੰਦੂ ਸਮਾਗਮ ਦੌਰਾਨ ਭਵਿੱਖ ਦੀ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ, ਵਿਦਿਅਕ ਸੰਸਥਾਵਾਂ ਵਿਚ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਵਿਦਿਅਕ ਮਾਹੌਲ ਤਿਆਰ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾਂ ਬੁਲਾਰਿਆਂ ਨੇ ਸਿੱਖਿਆ ਦੀ ਗੁਣਵੱਤਾ ਵਧਾਉਣ, ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿਚ ਇਕ ਪ੍ਰਭਾਵਸ਼ਾਲੀ ਵਿਦਿਅਕ ਲੀਡਰਸ਼ਿਪ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਮਾਨਯੋਗ ਜਸਟਿਸ ਜੋਰਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਪੰਚਕੁਲਾ ਦੇ ਮੇਅਰ ਸ਼ਾਮ ਲਾਲ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਐਨ.ਸੀ.ਆਰ. ਤੋਂ ਨਾਮਵਰ ਸਕੂਲਾਂ ਦੇ ਮਾਲਕ, ਡਾਇਰੈਕਟਰ, ਪਿ੍ੰਸੀਪਲ ਅਤੇ ਸਿੱਖਿਆ ਸ਼ਾਸਤਰੀ ਵੱਡੀ ਗਿਣਤੀ ਵਿਚ ਮੌਜੂਦ ਸਨ। ਸਕੂਲ ਦੇ ਪਿ੍ੰਸੀਪਲ ਪਿ੍ਯੰਕਾ ਮਹਿਤਾ ਅਤੇ ਕੋਆਡੀਨੇਟਰ ਰਮਨਪ੍ਰੀਤ ਕੌਰ ਨੂੰ ਇਹ ਪੁਰਸਕਾਰ ਮਿਲਣ ’ਤੇ ਇਲਾਕੇ ਭਰ ਵਿਚ ਖ਼ੁਸ਼ੀ ਦੀ ਲਹਿਰ ਹੈ। ਸਕੂਲ ਦੇ ਸਟਾਫ਼ ਅਤੇ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਹੈ ਕਿ ਉਹ ਭਵਿੱਖ ਵਿਚ ਵੀ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ
Ad Position 24