29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਰਵਾ ਚੌਥ ਦੇ ਵਰਤ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਕਿਧਰੇ ਮਹਿੰਦੀ ਲਗਵਾ ਰਹੀਆਂ ਸੁਹਾਗਣਾਂ ਤੇ ਕਿਧਰੇ ਚੂੜੀਆਂ ਦੀ ਹੋ ਰਹੀ ਖਰੀਦਦਾਰੀ

ਫ਼ਰੀਦਕੋਟ, 28 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਨੂੰ ਲੈ ਕੇ ਬਾਜ਼ਾਰਾਂ ’ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਰਵਾ ਚੌਥ ਦੇ ਵਰਤ ਦੇ ਸਮਾਨ ਦੇ ਬਾਜ਼ਾਰ ਸੱਜੇ ਹੋਏ ਹਨ ਅਤੇ ਖ਼ੂਬ ਖਰੀਦਦਾਰੀ ਹੋ ਰਹੀ ਹੈ।

Ad Position 21
No active advertisement
ਮਹਿੰਦੀ ਲਗਵਾਉਂਦੀਆਂ ਹੋਈਆਂ ਔਰਤਾਂ। ਅਜੀਤ ਤਸਵੀਰ 29-10-2026
ਫ਼ਰੀਦਕੋਟ, 28 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਨੂੰ ਲੈ ਕੇ ਬਾਜ਼ਾਰਾਂ ’ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿੱਥੇ ਕਰਵਾ ਚੌਥ ਦੇ ਵਰਤ ਦੇ ਸਮਾਨ ਦੇ ਬਾਜ਼ਾਰ ਸੱਜੇ ਹੋਏ ਹਨ ਅਤੇ ਖ਼ੂਬ ਖਰੀਦਦਾਰੀ ਹੋ ਰਹੀ ਹੈ। ਬਾਜ਼ਾਰ ’ਚ ਮਨਿਆਰੀ ਦੀਆਂ ਦੁਕਾਨਾਂ ’ਤੇ ਫੈਂਸੀ ਕਰਵਾ ਥਾਲੀਆਂ, ਰੰਗ ਬਿਰੰਗੀਆਂ ਚੂੜੀਆਂ, ਮਹਿੰਦੀ ਦਾ ਸਮਾਨ ਬਹੁਤ ਹੀ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ। ਔਰਤਾਂ ਵਲੋਂ ਖੂਬ ਦਿਲਚਸਪੀ ਦਿਖਾਈ ਜਾ ਰਹੀ ਹੈ। ਦੂਜੇ ਪਾਸੇ ਲੜਕੀਆਂ ਵਲੋਂ ਵੀ ਮਹਿੰਦੀ ਲਗਵਾਈ ਜਾ ਰਹੀ ਹੈ ਅਤੇ ਆਪਣੇ ਆਪ ਨੂੰ ਹੋਰ ਸੁੰਦਰ ਦਿਖਾਉਣ ਲਈ ਸੁੰਦਰ ਸੁੰਦਰ ਪਹਿਰਾਵੇ ਪਸੰਦ ਕੀਤੇ ਜਾ ਰਹੇ ਹਨ। ਰੰਗ ਬਿਰੰਗੇ ਮਿੱਟੀ ਦੇ ਬਰਤਨਾਂ ਦੇ ਵੀ ਬਾਜ਼ਾਰਾਂ ’ਚ ਸੁੰਦਰ ਸਟਾਲ ਦੇਖਣ ਨੂੰ ਮਿਲ ਰਹੇ ਹਨ। ਸਰਗੀ ਲਈ ਮਠਿਆਈ ਦੀਆਂ ਦੁਕਾਨਾਂ ’ਤੇ ਮੱਠੀਆਂ, ਫ਼ੇਣੀਆਂ ਦੀ ਖਰੀਦਦਾਰੀ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਮਨਿਆਰੀ ਦੁਕਾਨਦਾਰ ਨੇ ਕਿਹਾ ਕਿ ਵਰਤ ਨੂੰ ਲੈ ਕੇ ਔਰਤਾਂ ’ਚ ਕਾਫ਼ੀ ਉਤਸ਼ਾਹ ਹੈ ਜਿੱਥੇ ਆਪਣੇ ਆਪ ਨੂੰ ਸ਼ਿੰਗਾਰਨ ਲਈ ਖਰੀਦਦਾਰੀ ਹੋ ਰਹੀ ਹੈ ਕਿਉਂਕਿ ਇਹ ਸੁਹਾਗਣਾਂ ਦਾ ਤਿਊਹਾਰ ਹੈ। ਜਿਸ ਦੌਰਾਨ ਕਰਵਾ ਚੌਥ ਦਾ ਵਰਤ ਰੱਖ ਆਪਣੇ ਪਤੀ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਟਰੇਂਡ ਹੋਣ ਕਰਕੇ ਹੁਣ ਔਰਤਾਂ ਆਪਣੇ ਆਪ ਨੂੰ ਇਕ ਦੂਜੇ ਤੋਂ ਸੋਹਣਾ ਦਿਖਾਉਣ ਲਈ ਰੀਲਾਂ ਬਣਾਉਂਦੀਆਂ ਹਨ ਜਿਸ ਕਰਕੇ ਹੁਣ ਫੈਂਸੀ ਸਮਾਨ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਮਹਿੰਦੀ ਲਗਵਾਉਣ ਆਈ ਲੜਕੀ ਨੇ ਦੱਸਿਆ ਕਿ ਇਹ ਤਿਉਹਾਰ ਸੁਹਾਗਣਾ ਦਾ ਤਿਉਹਾਰ ਹੁੰਦਾ ਹੈ ਪਰ ਹੁਣ ਕੁਆਰੀਆਂ ਲੜਕੀਆ ਵੀ ਇਸ ਵਰਤ ਨੂੰ ਰੱਖ ਰਹੀਆ ਹਨ। ਉਨ੍ਹਾਂ ਕਿਹਾ ਕਿ ਹਰ ਇਕ ਨੂੰ ਚਾਅ ਹੁੰਦਾ ਹੈ ਕਿ ਇਸ ਦਿਨ ਉਹ ਸੁੰਦਰ ਦਿਖੇ ਇਸ ਲਈ ਮਹਿੰਦੀ ਹੀ ਨਹੀਂ ਲਗਵਾਉਂਦੀਆਂ ਸਗੋਂ ਪਾਰਲਰ ’ਚ ਤਿਆਰ ਹੋਣ ਲਈ ਵੀ ਜਾਂਦੀਆਂ ਹਨ ਜੋ ਮਾਡਰਨ ਸਮਾਜ ’ਚ ਆਮ ਹੋ ਚੁੱਕਾ ਹੈ। ਉਧਰ ਮਿੱਟੀ ਦੇ ਬਰਤਨ ਵੇਚਣ ਵਾਲੀ ਆਸ਼ਾ ਦੇਵੀ ਨੇ ਦੱਸਿਆ ਕਿ ਚੰਦਰਮਾ ਨੂੰ ਅਰਗ ਦੇਣ ਲਈ ਅਤੇ ਆਪਣੇ ਪਤੀ ਦਾ ਮੁੱਖ ਛਾਨਣੀ ’ਚ ਦੇਖਣ ਲਈ ਮਹਿਲਾਵਾਂ ਮਿੱਟੀ ਦੇ ਕੁੱਜੇ ਅਤੇ ਛਾਨਣੀਆਂ ਖਰੀਦ ਰਹੀਆਂ ਹਨ ਪਰ ਮਿੱਟੀ ਦੇ ਬਰਤਨ ਬਣਾਉਣ ਵਾਲੇ ਘੁਮਾਰਾਂ ’ਚ ਨਮੋਸ਼ੀ ਹੈ ਕਿ ਚਾਈਨੀਜ਼ ਸਮਾਨ ਮਾਰਕੀਟ ’ਚ ਆਉਣ ਕਾਰਨ ਹੁਣ ਉਨ੍ਹਾਂ ਦੇ ਮਿੱਟੀ ਦੇ ਬਰਤਨਾਂ, ਦੀਵਿਆਂ ਦੀ ਵਿਕਰੀ ਕਾਫ਼ੀ ਘਟੀ ਹੈ।
Ad Position 22
No active advertisement
ਪਿਛਲੀ ਖ਼ਬਰ 22 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ ਅਗਲੀ ਖ਼ਬਰ ਕੇਂਦਰ ਸਰਕਾਰ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੀ : ਚਰਨਜੀਤ ਸਿੰਘ ਚੰਨੀ
Ad Position 24