03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹਰਸਿਮਰਤ ਕੌਰ ਬਾਦਲ ਵਲੋਂ ਦਸਮੇਸ਼ ਕਾਲਜ ’ਚ ਵਿਦਿਆਰਥਣਾਂ ਨਾਲ ਸਿੱਧਾ ਸੰਵਾਦ

ਮੰਡੀ ਕਿੱਲਿਆਂਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ)-ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ‘ਮਾਵਾਂ ਧੀਆਂ ਦੀ ਫ਼ੌਜ’ ਮੁਹਿੰਮ ਤਹਿਤ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਿੱਧਾ ਸੰਵਾਦ ਕੀਤਾ। ਐਸ.

Ad Position 21
No active advertisement
ਅਜੀਤ ਡੈਸਕ 03-11-2026
ਮੰਡੀ ਕਿੱਲਿਆਂਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ)-ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ‘ਮਾਵਾਂ ਧੀਆਂ ਦੀ ਫ਼ੌਜ’ ਮੁਹਿੰਮ ਤਹਿਤ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਿੱਧਾ ਸੰਵਾਦ ਕੀਤਾ। ਐਸ.ਓ.ਆਈ. ਦੀ ਕੌਮੀ ਪ੍ਰਧਾਨ ਧਰਮਵੀਰ ਕੌਰ ਤੇ ਐਡਵੋਕੇਟ ਰਮਨਦੀਪ ਕੌਰ ਨੇ ਬੀਬੀ ਬਾਦਲ ਨਾਲ ਪੌਡਕਾਸਟ ਕੀਤਾ। ਵਿਦਿਆਰਥਣਾਂ ਨੇ ਸੰਸਦ ਮੈਂਬਰ ਕੋਲੋਂ ਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਬੇਬਾਕ ਸਵਾਲ ਪੁੱਛੇ। ਇਸ ਮੌਕੇ ਕਾਲਜ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਵੱਡੇ ਬਾਦਲ ਸਾਹਿਬ ਦੇ ਜੀਵਨ ’ਤੇ ਆਧਾਰਿਤ ਵੀਡੀਓ ਦਿਖਾਈ ਗਈ। ਨਸ਼ਿਆਂ ਦੇ ਛੇਵੇਂ ਦਰਿਆ ਖ਼ਿਲਾਫ਼ ਵੀਡੀਓ ਰਾਹੀਂ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਖ਼ਿਲਾਫ਼ ਹਿੱਕ ਡਾਹੁਣ ਦਾ ਸੱਦਾ ਦਿੱਤਾ ਗਿਆ। ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਯਾਦ ’ਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸੰਸਦ ਮੈਂਬਰ ਨੇ ਆਪਣੇ ਸੰਬੋਧਨ ਮੌਕੇ ਨਸ਼ਾ ਮੁਕਤ ਪੰਜਾਬ ਲਈ ਧੀਆਂ ਨੂੰ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਦੇ ਨਾਅਰੇ ਤਹਿਤ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਲੜਕੀਆਂ ਨੂੰ ਮਾਈ ਭਾਗੋ ਦੇ ਵਾਰਿਸ ਬਣ ਕੇ ਰਾਜਨੀਤੀ ਸਮੇਤ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਮੁਹਰੇ ਆਉਣ ਲਈ ਪ੍ਰੇਰਿਆ। ਪ੍ਰਿੰਸੀਪਲ ਡਾ. ਐਸ.ਐਸ. ਸੰਘਾ ਨੇ ਆਖਿਆ ਕਿ ਸਮਾਗਮ ਦਾ ਮਕਸਦ ਧੀਆਂ ਨੂੰ ਪੰਜਾਬ ਦੇ ਹਾਲਾਤ ਤੋਂ ਵਾਕਫ਼ ਕਰਵਾਉਣਾ ਹੈ। ਯੂਥ ਫੈਸਟੀਵਲ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ, ਬਿਕਰਮ ਸਿੰਘ ਭੁੱਲਰ, ਅਨਮੋਲ ਸਿੰਘ, ਪ੍ਰਿੰਸੀਪਲ ਸਿਮਰਜੀਤ ਕੌਰ, ਪ੍ਰਿੰਸੀਪਲ ਰਿਤੂ ਨੰਦਾ, ਰਮਨ ਸਿੱਧੂ, ਇੰਦਰਾ ਪਹੂਜਾ ਅਤੇ ਜਗਦੀਪ ਕੌਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਊਂਟ ਲਰਨਿੰਗ ਜੂਨੀਅਰ ਸਕੂਲ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਨਫ਼ਰਤ ਨੂੰ ਤਿਆਗ ਕੇ ਦੀਵਾਲੀ ’ਤੇ ਮੋਹ ਦੇ ਦੀਵੇ ਬਾਲੀਏ- ਗੁਰਪ੍ਰੀਤ ਮਾਨ ਮੌੜ
Ad Position 24