04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜੈਤੋ ਦੇ ਐਸ.ਸੀ. ਵਿੰਗ (ਸ਼ਹਿਰੀ) ਦੀ ਸੂਚੀ ਜਾਰੀ

ਜੈਤੋ, 3 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਧਾਨ ਸਭਾ ਹਲਕਾ ਜੈਤੋ ਵਿਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਐਸ. ਸੀ.

Ad Position 21
No active advertisement
ਹਲਕਾ ਜੈਤੋ ਦੇ ਐਸ.ਸੀ ਵਿੰਗ ਦੀ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦੇ ਹੋਏ ਸੂਬਾ ਸਿੰਘ ਬਾਦਲ, ਬਲਕਾਰ ਸਿੰਘ ਬਰਾੜ ਤੇ ਗੁਰਚੇਤ ਸਿੰਘ ਢਿੱਲੋਂ ਤੇ ਹੋਰ। ਤਸਵੀਰ: ਗੁਰਮੀਤਪਾਲ ਰੋੜੀਕਪੂਰਾ 04-11-2026
ਜੈਤੋ, 3 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਵਿਧਾਨ ਸਭਾ ਹਲਕਾ ਜੈਤੋ ਵਿਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਐਸ.ਸੀ. ਵਿੰਗ (ਸ਼ਹਿਰੀ) ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹ ਐਲਾਨ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਤੇ ਆਬਜ਼ਰਵਰ ਬਲਕਾਰ ਸਿੰਘ ਬਰਾੜ ਵਲੋਂ ਸੀਨੀਅਰ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਦੀ ਹਾਜ਼ਰੀ ਵਿਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਅਤੇ ਤਾਲਮੇਲ ਉਪਰੰਤ ਕੀਤਾ ਗਿਆ। ਜਿਸ ਵਿਚ ਕੌਂਸਲਰ ਗੁਰਚਰਨ ਸਿੰਘ ਜੈਤੋ ਨੂੰ ਹਲਕਾ ਪ੍ਰਧਾਨ, ਡਾ. ਰਾਕੇਸ਼ ਕੁਮਾਰ ਅਤੇ ਜਥੇਦਾਰ ਅੰਗਰੇਜ਼ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰੀ ਕ੍ਰਿਸ਼ਨ ਸਿੰਗਲਾ ਅਤੇ ਸੰਜੀਵ ਕੁਮਾਰ ਨੂੰ ਮੀਤ ਪ੍ਰਧਾਨ, ਡਾ. ਰੋਸ਼ਨ ਲਾਲ, ਰਾਜ ਕੁਮਾਰ, ਹੰਸ ਰਾਜ ਅਤੇ ਜਸਵਿੰਦਰ ਸਿੰਘ ਨੂੰ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ, ਬੁੱਧ ਸਿੰਘ, ਨਰਿੰਦਰ ਸਿੰਘ ਅਤੇ ਪ੍ਰੇਮ ਕੁਮਾਰ ਨੂੰ ਜਥੇਬੰਦਕ ਸਕੱਤਰ, ਜੰਗੀਰ ਸਿੰਘ, ਰਾਜ ਸਿੰਘ, ਅਜੇ ਕੁਮਾਰ ਅਤੇ ਮਨਪ੍ਰੀਤ ਸਿੰਘ ਮਾਹਸਾ ਨੂੰ ਕੋਰ ਕਮੇਟੀ ਮੈਂਬਰ, ਸ਼ਿਵ ਦਿਆਲ, ਵਿਨੋਦ ਕੁਮਾਰ, ਰਾਧੇ, ਸੋਨੂੰ ਫ਼ੁਲਵਾਈਆਂ, ਗੁਰਚਰਨ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ, ਐਸ.ਸੀ. ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਭਾਰਨ ਅਤੇ ਵਰਕਰਾਂ ਨੂੰ ਨਾਲ ਲੈ ਕੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣਗੇ। ਇਸ ਮੌਕੇ ਸਰਕਲ ਪ੍ਰਧਾਨ ਨਿਰਮਲ ਸਿੰਘ ਵੜਿੰਗ, ਹਰਮੀਤ ਸਿੰਘ ਜ਼ੈਲਦਾਰ, ਪ੍ਰਭਦੀਪ ਸਿੰਘ, ਯੂਥ ਸਰਕਲ ਜੱਗਾ ਸੰਧੂ, ਹਰਦੀਪ ਸਿੰਘ ਬੁਰਜ, ਅੰਗਰੇਜ਼ ਸਿੰਘ, ਅੰਮ੍ਰਿਤਪਾਲ ਸਿੰਘ ਜੈਤੋ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝਾੜੂ ਨੂੰ ਤੀਲਾ-ਤੀਲਾ ਹੁੰਦਿਆਂ ਦੇਰ ਨਹੀਂ ਲੱਗੇਗੀ- ਕੋਟਸੁਖੀਆ, ਨੰਗਲ ਅਗਲੀ ਖ਼ਬਰ ਗੇਟ ਰੈਲੀ ਕਰਦੇ ਹੋਏ ਮਨਿਸਟਰੀਅਲ ਕਾਮੇ। ਮਨਿਸਟਰੀਅਲ ਕਾਮਿਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਅੱਜ ਮੁੱਖ ਮੰਤਰੀ,...
Ad Position 24