04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਉੱਦਮ ਕਲੱਬ ਜੈਤੋ ਵਲੋਂ ਰਾਮਲੀਲ੍ਹਾ ਗਰਾਊਂਡ ’ਚ ਦੋ ਰੋਜ਼ਾ ਵਾਤਾਵਰਨ ਮੇਲਾ 7 ਤੇ 8 ਨੂੰ

ਜੈਤੋ, 3 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਉੱਦਮ ਕਲੱਬ ਜੈਤੋ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਦੇ ਉਦੇਸ਼ ਨਾਲ ਦੀਵਾਲੀ ਦੇ ਸ਼ੁਭ ਮੌਕੇ ’ਤੇ 7 ਅਤੇ 8 ਨਵੰਬਰ ਨੂੰ ਰਾਮਲੀਲ੍ਹਾ ਗਰਾਊਂਡ ਜੈਤੋ ਵਿਖੇ 2 ਰੋਜ਼ਾ ਵਾਤਾਵਰਨ ਮੇਲਾ ਲਗਾਇਆ ਜਾ ਰਿਹਾ ਹੈ। ਉੱਦਮ ਕਲੱਬ ਜੈਤੋ ਦੇ ਪ੍ਰਧਾਨ ਗੁਰਜੰਗ ਸਿੰਘ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਜਨਰਲ ਸਕੱਤਰ ਸਵਰਨ ਸਿੰਘ, ਮੀਡੀਆ ਇੰਚਾਰਜ ਪ੍ਰਮੋਦ ਧੀਰ ਅਤੇ ਜਗਦੇਵ ਸਿੰਘ ਢੱਲਾ ਆਦਿ ਨੇ ਦੱਸਿਆ ਕਿ ਇਸ ਮੇਲੇ ਵਿਚ ਵੱਖ-ਵੱਖ ਕਿਸਮਾਂ ਦੇ ਫੁੱਲਦਾਰ, ਸਜਾਵਟੀ ਅਤੇ ਫਲਦਾਰ ਪੌਦਿਆਂ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੀਆਂ ਪਨੀਰੀਆਂ ਵੀ ਉੱਪਲੱਬਧ ਹੋਣਗੀਆਂ।

Ad Position 21
No active advertisement
ਅਜੀਤ ਡੈਸਕ 04-11-2026
ਜੈਤੋ, 3 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਉੱਦਮ ਕਲੱਬ ਜੈਤੋ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਦੇ ਉਦੇਸ਼ ਨਾਲ ਦੀਵਾਲੀ ਦੇ ਸ਼ੁਭ ਮੌਕੇ ’ਤੇ 7 ਅਤੇ 8 ਨਵੰਬਰ ਨੂੰ ਰਾਮਲੀਲ੍ਹਾ ਗਰਾਊਂਡ ਜੈਤੋ ਵਿਖੇ 2 ਰੋਜ਼ਾ ਵਾਤਾਵਰਨ ਮੇਲਾ ਲਗਾਇਆ ਜਾ ਰਿਹਾ ਹੈ। ਉੱਦਮ ਕਲੱਬ ਜੈਤੋ ਦੇ ਪ੍ਰਧਾਨ ਗੁਰਜੰਗ ਸਿੰਘ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਜਨਰਲ ਸਕੱਤਰ ਸਵਰਨ ਸਿੰਘ, ਮੀਡੀਆ ਇੰਚਾਰਜ ਪ੍ਰਮੋਦ ਧੀਰ ਅਤੇ ਜਗਦੇਵ ਸਿੰਘ ਢੱਲਾ ਆਦਿ ਨੇ ਦੱਸਿਆ ਕਿ ਇਸ ਮੇਲੇ ਵਿਚ ਵੱਖ-ਵੱਖ ਕਿਸਮਾਂ ਦੇ ਫੁੱਲਦਾਰ, ਸਜਾਵਟੀ ਅਤੇ ਫਲਦਾਰ ਪੌਦਿਆਂ ਤੋਂ ਇਲਾਵਾ ਵੱਖ-ਵੱਖ ਕਿਸਮਾਂ ਦੀਆਂ ਪਨੀਰੀਆਂ ਵੀ ਉੱਪਲੱਬਧ ਹੋਣਗੀਆਂ। ਹਰਬਲ ਪੌਦਿਆਂ ਸਬੰਧੀ ਵਿਸ਼ੇਸ਼ ਜਾਣਕਾਰੀ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਮੇਲੇ ਵਿਚ ਵੱਖ-ਵੱਖ ਡਿਜ਼ਾਈਨਾਂ ਦੇ ਗਮਲਿਆਂ, ਆਰਗੈਨਿਕ ਖਾਣ-ਪੀਣ ਵਾਲੀਆਂ ਵਸਤਾਂ ਅਤੇ ਹੋਰ ਕੁਦਰਤੀ ਉਤਪਾਦਾਂ ਦੇ ਸਟਾਲ ਵੀ ਲਗਾਏ ਜਾਣਗੇ। ਇਸ ਮੇਲੇ ਦਾ ਮੁੱਖ ਮਕਸਦ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਜੈਵਿਕ ਖੇਤੀ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪੌਦੇ ਲਗਾਉਣ ਲਈ ਪ੍ਰੇਰਿਤ ਕਰਨਾ ਹੈ। ਉੱਦਮ ਕਲੱਬ ਜੈਤੋ ਵਲੋਂ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ 7 ਅਤੇ 8 ਨਵੰਬਰ ਨੂੰ ਰਾਮਲੀਲ੍ਹਾ ਗਰਾਊਂਡ ਵਿਖੇ ਲੱਗਣ ਵਾਲੇ ਇਸ ਵਾਤਾਵਰਨ ਮੇਲੇ ਵਿਚ ਸ਼ਾਮਿਲ ਹੋ ਕੇ ਇਸ ਉਪਰਾਲੇ ਨੂੰ ਸਫਲ ਬਣਾਉਣ।
Ad Position 22
No active advertisement
ਪਿਛਲੀ ਖ਼ਬਰ ਮਾਤਾ ਰਣਜੀਤ ਕੌਰ ਦਾ ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ 70 ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ ਚ ਅੰਡਰ -14 ਲੜਕੀਆਂ ਦੇ ਖੋ ਖੋ ਟੂਰਨਾਮੈਂਟ ਦਾ ਹੋਇਆ ਆਗਾਜ਼
Ad Position 24