ਢਿੱਲਵਾਂ ਕਲਾਂ ਤੋਂ 7.54 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
ਪੰਜਗਰਾਈਂ ਕਲਾਂ , 4 ਨਵੰਬਰ ( ਸੁਖਮੰਦਰ ਸਿੰਘ ਬਰਾੜ )- ਥਾਣਾ ਸਦਰ ਦੀ ਪੁਲਿਸ ਵਲੋਂ ਪਿੰਡ ਢਿੱਲਵਾਂ ਕਲਾਂ ਤੋਂ 1 ਨੌਜਵਾਨ ਨੂੰ 07. 54 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ ।
ਪੰਜਗਰਾਈਂ ਕਲਾਂ , 4 ਨਵੰਬਰ ( ਸੁਖਮੰਦਰ ਸਿੰਘ ਬਰਾੜ )- ਥਾਣਾ ਸਦਰ ਦੀ ਪੁਲਿਸ ਵਲੋਂ ਪਿੰਡ ਢਿੱਲਵਾਂ ਕਲਾਂ ਤੋਂ 1 ਨੌਜਵਾਨ ਨੂੰ 07.54 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ । ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਗਸ਼ਤ ’ ਤੇ ਢਿੱਲਵਾਂ ਕਲਾਂ ਤੋਂ ਅੰਮ੍ਰਿਤਸਰ - ਬਠਿੰਡਾ ਹਾਈਵੇ ਨੂੰ ਜਾ ਰਹੇ ਸੀ ਤਾਂ ਸੂਏ ਦੇ ਪੁਲ ਦੇ ਨਜ਼ਦੀਕ ਬੋਹੜ ਦੇ ਦਰੱਖਤ ਹੇਠ ਇਕ ਨੌਜਵਾਨ ਕਿਸੇ ਚੀਜ਼ ਦੀ ਫ਼ਰੋਲਾ - ਫ਼ਰਾਲੀ ਕਰ ਰਿਹਾ ਸੀ ਜਿਸ ਨੂੰ ਸ਼ੱਕ ਦੇ ਅਧਾਰ ’ ਤੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਬੋਹੜ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਖਾਰਾ ਦੱਸਿਆ । ਪੁਲਿਸ ਪਾਰਟੀ ਵਲੋਂ ਲਈ ਗਈ ਜਾਮਾ ਤਲਾਸ਼ੀ ਦੌਰਾਨ ਉਸ ਕੋਲੋਂ 07.54 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਐਨ . ਡੀ . ਪੀ . ਐਸ . ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।