05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ਾਂ ’ਚ ਦੋ ਕਿਸਾਨਾਂ ’ਤੇ ਪਰਚਾ ਦਰਜ

ਬਾਜਾਖਾਨਾ, 4 ਨਵੰਬਰ (ਜਗਦੀਪ ਸਿੰਘ ਗਿੱਲ)–ਪੁਲਿਸ ਥਾਣਾ ਬਾਜਾਖਾਨਾ ਦੇ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਇਕ ਗੁਪਤ ਇਤਲਾਹ ਮਿਲੀ ਕਿ ਬਾਜਾਖਾਨਾ ਦੇ ਭਗਤਾ ਭਾਈ ਕਾ ਰੋਡ ’ਤੇ ਕਿਸਾਨ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮੱਲ੍ਹਾ ਚੌਰਸਤੇ ’ਤੇ ਆਪਣੇ ਖੇਤ ਵਿਚ ਝੋਨੇ/ਬਾਸਮਤੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ ਹੈ। ਜਿਸ ’ਤੇ ਮੁਕੱਦਮਾ ਨੰਬਰ 189 ਅ/ਧ 223 ਬੀ.

Ad Position 21
No active advertisement
ਅਜੀਤ ਡੈਸਕ 05-11-2026
ਬਾਜਾਖਾਨਾ, 4 ਨਵੰਬਰ (ਜਗਦੀਪ ਸਿੰਘ ਗਿੱਲ)–ਪੁਲਿਸ ਥਾਣਾ ਬਾਜਾਖਾਨਾ ਦੇ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਇਕ ਗੁਪਤ ਇਤਲਾਹ ਮਿਲੀ ਕਿ ਬਾਜਾਖਾਨਾ ਦੇ ਭਗਤਾ ਭਾਈ ਕਾ ਰੋਡ ’ਤੇ ਕਿਸਾਨ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਮੱਲ੍ਹਾ ਚੌਰਸਤੇ ’ਤੇ ਆਪਣੇ ਖੇਤ ਵਿਚ ਝੋਨੇ/ਬਾਸਮਤੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਈ ਗਈ ਹੈ। ਜਿਸ ’ਤੇ ਮੁਕੱਦਮਾ ਨੰਬਰ 189 ਅ/ਧ 223 ਬੀ.ਐਨ.ਐਸ ਤਹਿਤ ਦਰਜ ਕੀਤਾ ਗਿਆ। ਦੂਸਰਾ ਮੁਕੱਦਮਾ ਨਜ਼ਦੀਕੀ ਪਿੰਡ ਵਾੜਾ ਭਾਈ ਕਾ ਵਿਖੇ ਵੀ ਇਕ ਕਿਸਾਨ ਖਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਥਾਣਾ ਬਾਜਾਖਾਨਾ ਦੇ ਐਡੀਸ਼ਨਲ ਐਸ.ਐਚ.ਓ. ਹਰਦੇਵ ਸਿੰਘ ਨੇ ਕਿਹਾ ਕਿ ਬਾਜਾਖਾਨਾ ਦੇ ਅਧੀਨ ਆਉਂਦੇ ਪਿੰਡਾਂ ਵਿਚ ਗਸ਼ਤ ਵਧਾ ਦਿੱਤੀ ਗਈ ਹੈ। ਉਨ੍ਹਾਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਝੋਨੇ/ ਬਾਸਮਤੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ’ਚ ਦੜਾ-ਸੱਟੇ ਤੇ ਗੈਰ-ਕਾਨੂੰਨੀ ਕੈਸੀਨੋ ਦਾ ਕਾਰੋਬਾਰ ਬੇਖੌਫ਼ ਜਾਰੀ ਰੇਲਵੇ ਸਟੇਸ਼ਨ, ਅੰਬੇਡਕਰ ਨਗਰ, ਭੋਲੂਵਾਲਾ ਰ... ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
Ad Position 24