05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਨਹਿਰੀ ਬੰਦੀ ਹੋਣ ਕਾਰਨ ਵਾਟਰ ਵਰਕਸ ਵਲੋਂ ਪਾਣੀ ਦੀ ਸਪਲਾਈ ਠੱਪ

ਕੋਟਕਪੂਰਾ, 4 ਨਵੰਬਰ (ਹਰਪ੍ਰੀਤ ਸਿੰਘ ਚਾਨਾ)-‘ਸਥਾਨਕ ਸੁਰਗਾਪੂਰੀ ਵਿਖੇ ਵਾਟਰ ਵਰਕਸ ਦਾ ਪਾਣੀ ਨਾ ਆਉਣ ਕਾਰਨ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕੁਲਵਿੰਦਰ ਸਿੰਘ, ਸੁਖਰੀਤ ਸਿੰਘ, ਮੱਖਣ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਾਟਰ ਵਰਕਸ ਦਾ ਪਾਣੀ ਨਹੀਂ ਆ ਰਿਹਾ , ਜਿਸ ਕਾਰਨ ਦੀਵਾਲੀ ਦੇ ਤਿਉਹਾਰ ਹੋਣ ਕਾਰਨ ਘਰਾਂ ਦੀ ਸਫ਼ਾਈ ਨਹੀਂ ਹੋ ਰਹੀ।

Ad Position 21
No active advertisement
ਅਜੀਤ ਡੈਸਕ 05-11-2026
ਕੋਟਕਪੂਰਾ, 4 ਨਵੰਬਰ (ਹਰਪ੍ਰੀਤ ਸਿੰਘ ਚਾਨਾ)-‘ਸਥਾਨਕ ਸੁਰਗਾਪੂਰੀ ਵਿਖੇ ਵਾਟਰ ਵਰਕਸ ਦਾ ਪਾਣੀ ਨਾ ਆਉਣ ਕਾਰਨ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕੁਲਵਿੰਦਰ ਸਿੰਘ, ਸੁਖਰੀਤ ਸਿੰਘ, ਮੱਖਣ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਾਟਰ ਵਰਕਸ ਦਾ ਪਾਣੀ ਨਹੀਂ ਆ ਰਿਹਾ , ਜਿਸ ਕਾਰਨ ਦੀਵਾਲੀ ਦੇ ਤਿਉਹਾਰ ਹੋਣ ਕਾਰਨ ਘਰਾਂ ਦੀ ਸਫ਼ਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਦੇ ਅੰਦਰ ਮੱਛੀ ਮੋਟਰਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆ ਰਹੀ ਪਰ ਕਈ ਘਰ ਵਾਟਰ ਵਰਕਸ ਦੀ ਸਪਲਾਈ ’ਤੇ ਹੀ ਨਿਰਭਰ ਹਨ। ਡਾ. ਭਾਵਿਤ ਗੋਇਲ ਨੇ ਕਿਹਾ ਕਿ ਫ਼ਰੀਦਕੋਟ ਰੋਡ ਦੇ ਕਈ ਖੇਤਰਾਂ ’ਚ ਪਾਣੀ ਦੀ ਸਪਲਾਈ ਬਹੁਤ ਘੱਟ ਆਉਂਦੀ ਹੈ ਜੇਕਰ ਆ ਜਾਵੇ ਤਾਂ ਬਦਬੂ ਵਾਲਾ ਗੰਦਾ ਪਾਣੀ ਆਉਂਦਾ ਹੈ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅੰਮ੍ਰਿਤ ਲਾਲ ਨੇ ਦੱਸਿਆ ਕਿ ਨਹਿਰੀ ਬੰਦੀ ਹੋਣ ਕਾਰਨ ਘਰਾਂ ’ਚ ਸਪਲਾਈ ਇਕ ਦਿਨ ਛੱਡ ਕੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵਲੋਂ ਇਹੇ ਨਹਿਰੀ ਬੰਦੀ ਇਕ ਮਹੀਨੇ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰਾਂ ਵਿਚ ਸਾਫ਼ ਪਾਣੀ ਦੇਣ ਲਈ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਦਿਨਾਂ ’ਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਰਸੋਈ ਦਾ ਬਜਟ ਵਿਗੜਿਆ ਅਗਲੀ ਖ਼ਬਰ ਹਰਜਿੰਦਰ ਸਿੰਘ ਚੌਹਾਨ ਬਣੇ ਵਿਧਾਨ ਸਭਾ ਹਲਕਾ ਰਾਜਪੂਤ ਭਲਾਈ ਬੋਰਡ ਫ਼ਰੀਦਕੋਟ ਦੇ ਚੇਅਰਮੈਨ
Ad Position 24