ਹਿਊਮਨ ਰਾਈਟ ਕਮਿਸ਼ਨ ਦੀ ਕੋਰ ਕਮੇਟੀ ਨੇ ਨਗਰ ਕੌਂਸਲ ਦੇ ਈ.ਓ. ਨਾਲ ਮੀਟਿੰਗ ਕੀਤੀ
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਦੀ ਕੋਰ ਕਮੇਟੀ ਫ਼ਰੀਦਕੋਟ ਦੀ ਟੀਮ ਨੇ ਅੱਜ ਨਗਰ ਕੌਂਸਲ ਵਿਖੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਈ. ਓ ਅੰਮ੍ਰਿਤ ਲਾਲ ਨਾਲ ਮੀਟਿੰਗ ਕਰਕੇ ਧਿਆਨ ਵਿਚ ਲਿਆਂਦੀਆਂ।
ਫ਼ਰੀਦਕੋਟ, 4 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟ ਕਮਿਸ਼ਨ ਦੀ ਕੋਰ ਕਮੇਟੀ ਫ਼ਰੀਦਕੋਟ ਦੀ ਟੀਮ ਨੇ ਅੱਜ ਨਗਰ ਕੌਂਸਲ ਵਿਖੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਈ.ਓ ਅੰਮ੍ਰਿਤ ਲਾਲ ਨਾਲ ਮੀਟਿੰਗ ਕਰਕੇ ਧਿਆਨ ਵਿਚ ਲਿਆਂਦੀਆਂ। ਹਿਊਮਨ ਰਾਈਟਸ ਮੈਂਬਰ ਰਜਿੰਦਰ ਦਾਸ ਰਿੰਕੂ ਨੇ ਦੱਸਿਆ ਕਿ ਸ਼ਹਿਰ ਵਿਚ ਆਉਣ ਵਾਲੇ ਸਮੇਂ ਵਿਚ ਮੱਛਰਾਂ ਦੀ ਬਹੁਤ ਭਰਮਾਰ ਹੈ। ਸੜਕਾਂ ਦੇ ਉੱਪਰ ਟੋਏ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ, ਜਿੱਥੇ ਪਾਣੀ ਖੜਦਾ ਹੈ ਅਤੇ ਸ਼ਹਿਰ ਵਿਚ ਬਣੇ ਹੋਏ ਕੂੜੇ ਦੇ ਡੰਪ ’ਤੇ ਕੂੜਾ ਬਹੁਤ ਇਕੱਠਾ ਹੋ ਜਾਂਦਾ ਹੈ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੰਘਣਾ ਔਖਾ ਹੋ ਜਾਂਦਾ ਹੈ। ਕੋਰ ਕਮੇਟੀ ਮੈਂਬਰ ਮੰਜੂ ਸੁਖੀਜਾ ਨੇ ਰੈਸਟ ਹਾਊਸ ਵਿਚ ਲੇਡੀਜ ਬਾਥਰੂਮ ਨਾ ਹੋਣ ਬਾਰੇ ਗੱਲ ਧਿਆਨ ਵਿਚ ਲਿਆਂਦੀ। ਰਿੰਕੂ ਨੇ ਕਿਹਾ ਕਿ ਸ਼ਹਿਰ ਵਿਚ ਲਵਾਰਿਸ ਕੁੱਤਿਆਂ ਦੀ ਬਹੁਤਾਤ ਹੈ ਜੋ ਰਾਹਗੀਰਾਂ ਨੂੰ ਕੱਟਦੇ ਹਨ, ਜਿਨ੍ਹਾਂ ਦਾ ਸ਼ਿਕਾਰ ਬਜ਼ੁਰਗ ਅਤੇ ਬੱਚੇ ਜ਼ਿਆਦਾ ਹੁੰਦੇ ਹਨ। ਇਨ੍ਹਾਂ ਦਾ ਪ੍ਰਬੰਧ ਕਰਨ ਲਈ ਵੀ ਆਖਿਆ ਗਿਆ। ਈ.ਓ ਨੇ ਵਿਸ਼ਵਾਸ ਦਿਵਾਇਆ ਕਿ ਇਹ ਸਾਰੀਆਂ ਮੁਸ਼ਕਿਲਾਂ ਦਾ ਜਲਦੀ ਹੱਲ ਕੀਤਾ ਜਾਵੇਗਾ । ਇਸ ਮੌਕੇ ਕੋਰ ਕਮੇਟੀ ਮੈਂਬਰ ਜਸਪ੍ਰੀਤ ਸਿੰਘ, ਜਗਮੀਤ ਸੰਧੂ ਅਤੇ ਮੰਜੂ ਸੁਖੀਜਾ ਹਾਜ਼ਰ ਸਨ।